ਪਠਾਨਕੋਟ, 16 ਮਾਰਚ (ਪ.ਪ) – ਸ੍ਰੀ ਕੇ. ਐਸ. ਰਾਜ ਵਧੀਕ ਡਿਪਟੀ ਕਮਿਸ਼ਨਰ (ਜ) ਕਮ-ਕਮਿਸ਼ਨਰ ਨਗਰ ਨਿਗਮ ਪਠਾਨਕੋਟ ਨੇ ਇਕ ਪ੍ਰੈਸ ਬਿਆਨ ਰਾਹੀ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਪਲਾਸਟਿਕ ਕੈਰੀ ਬੈਗਜ (ਬਣਾਉਣ, ਪ੍ਰਯੋਗ ਕਰਨ ਅਤੇ ਨਸ਼ਟ ਕਰਨ) ਕੰਟੋੋਲ ਐਕਟ-2005 ਅਧੀਨ 1 ਅਪ੍ਰੈਲ 2016 ਤੋਂ ਪਲਾਸਟਿਕ ਕੈਰੀ ਬੈਗਜ (ਥੈਲਿਆਂ) ਅਤੇ ਥਰਮੋਕੋਲ ਮਟੀਰੀਅਲ ਤੋਂ ਬਣੇ ਇਕ ਵਾਰੀ ਵਰਤੋਂ ਦੇ ਸਾਰੇ ਮਟੀਰੀਅਲ (ਪੈਕਿੰਗ ਮਟੀਰੀਅਲ ਨੂੰ ਛੱਡ ਕੇ) ਤੇ ਮੁਕੰਮਲ ਪਾਬੰਧੀ ਲਗਾਉਣ ਦਾ ਫੈਂਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਸਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਦੁਕਾਨਦਾਰ ਪਲਾਸਟਿਕ ਦੇ ਲਿਫਾਫਿਆਂ ਦੀ ਜਮ੍ਹਾਖੋਰੀ, ਵੇਚ ਅਤੇ ਵਰਤੋਂ ਨਾ ਕਰੇ। ਉਨ੍ਹਾ ਦੱਸਿਆ ਕਿ ਇਸ ਦੀ ਚੈਕਿੰਗ ਲਈ ਨਗਰ ਨਿਗਮ ਪਠਾਨਕੋਟ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇ ਕੋਈ ਪਲਾਸਟਿਕ ਲਿਫਾਫਿਆਂ ਜਾ ਥਰਮੋਕੋਲ ਮਟੀਰੀਅਲ ਤੋਂ ਬਣੇ ਇਕ ਵਾਰੀ ਵਰਤੋਂ ਦੇ ਸਾਰੇ ਮਟੀਰੀਅਲ (ਪੈਕਿੰਗ ਮਟੀਰੀਅਲ ਨੂੰ ਛੱਡ ਕੇ) ਦੀ ਵਰਤੋਂ ਕਰੇਗਾ ਉਸ ਖਿਲਾਫ ਉਕਤ ਐਕਟ ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਿਸ ਦੀ ਸਾਰੀ ਜਿਮੇਵਾਰੀ ਸਬੰਧਤ ਵਿਅਕਤੀ ਦੀ ਹੋਵੇਗੀ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media