Friday, April 24, 2026

“ਪਰਿਵਾਰ ਜੋੜੋ” ਮੁਹਿੰਮ ਰਾਹੀ ਸੈਕੜੇ ਪਰਿਵਾਰ ਹੋ ਰਹੇ ਨੇ “ਆਪ” ਚ ਸ਼ਾਮਲ – ਸੰਧੂ

PPN1903201618

ਪੱਟੀ, 19 ਮਾਰਚ (ਅਵਤਾਰ ਸਿੰਘ ਢਿੱਲੋਂ)- ਆਮ ਆਦਮੀ ਪਾਰਟੀ ਦੇ ਕਿਸਾਨ ਸੈਲ ਦੇ ਜੋਨ ਇੰਚਾਰਜ ਸਰਤਾਜ ਸਿੰਘ ਸੰਧੂ ਨੇ ਆਪਣੇ ਅਹੁਦੇਦਾਰਾ ਤੇ ਵਲਮਟੀਅਰਾਂ ਨੂੰ ਨਾਲ ਲੈ ਕੇ ਪਿੰਡ ਤੁੰਗ ਦੇ ਘਰ ਘਰ ਜਾ ਕੇ ਸੈਕੜੇ ਪਰਿਵਾਰਾਂ ਨੂੰ “ਆਪ” ਨਾਲ ਜੋੜੋਆ।ਇਸ ਮੋਕੇ ਸਰਤਾਜ ਸਿੰਘ ਸੰਧੂ ਨੇ ਦੱਸਿਆ ਕਿ “ਆਪ” ਦੇ ਪੰਜਾਬ ਕਨਵੀਅਰ ਸੁੱਚਾ ਸਿੰਘ ਛੋਟੇਪੁਰ ਵੱਲੋ ਚਲਾਈ “ਪਰਿਵਾਰ ਜੋੜੋ” ਮੁਹਿੰਮ ਨੂੰ ਪੰਜਾਬ ਦੇ ਹਰ ਹਲਕੇ ਵਿਚ ਬਹੁਤ ਭਰਵਾਂ ਹੁੰਗਰਾ ਮਿਲ ਰਿਹਾ ਹੈ ਮਿਲ ਰਹੇ ਭਰਵੇ ਹੁੰਗਰੇ ਨੂੰ ਵੇਖ ਕੇ ਆਕਲੀ ਤੇ ਕਾਂਗਰਸ ਦੇ ਸਾਹ ਸੂਤੇ ਹੋਏ ਨੇ ਆਕਲੀ ਸਰਕਾਰ ਨੇ ਕਿਸਾਨਾ,ਟੀਚਰਾਂ,ਨਰਸਾ ਤੇ ਹੋਰਾ ਨੂੰ ਬਣਦਾ ਹੱਕ ਨਹੀ ਦਿੱਤਾ ਸਗੋ ਉਹਨਾ ਨੂੰ ਬੇਰਹਿਮੀ ਨਾਲ ਕੁਟਿਆ ਤੇ ਪੰਜਾਬ ਨਂੂੰ ਬੂਰੀ ਤਰਾਂ ਲੁਟਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਭਾਰੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨਾਲ ਜੋੜ ਰਹੇ ਹਨ।ਉਨ੍ਹਾ ਦੱਸਿਆ ਕਿ ਪਾਰਟੀ ਵੱਲੋ ਹੁਣ ਤੱਕ ਦੀਆ ਸੱਤਾਧਾਰੀ ਪਾਰਟੀਆ ਦਾ ਕੱਚਾ ਚਿੱਠਾ ਵੀ ਆਮ ਲੋਕਾ ਸਾਹਮਣੇ ਲਿਆਦਾ ਜਾ ਰਿਹਾ ਹੈ ਤਾ ਜੋ ਇਸ ਵਾਰ ਵਿਰੋਧੀ ਪਾਰਟੀਆ ਆਮ ਵਰਗ ਨੂੰ ਗੁਮਰਾਹ ਨਾ ਕਰ ਸਕਣ। ਇਸ ਮੌਕੇ ਸਵਰਨ ਸਿੰਘ ਖਹਿਰਾ,ਸੰਦੀਪ ਸਿੰਘ ਸਭਰਾ,ਦਿਬਾਗ ਸਿੰਘ ਤੁੰਗ,ਅਰੂੜ ਸਿੰਘ,ਸੁਲਖਣ ਸਿੰਘ,ਡਾ: ਦਵਿੰਦਰ ਸਿੰਘ,ਰਮਨਦੀਪ ਸਿੰਘ,ਅਮਰੀਕ ਸਿੰਘ,ਪੱਪੂ,ਰੇਸ਼ਮ ਸਿੰਘ ਆਦਿ ਹਾਜ਼ਰ ਸਨ ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply