ਹਾਰ ਦੇ ਬੱਦਲ ਨੇੜੇ ਦੇਖ ਕੇ ਬੋਖਲਾਹਟ ‘ਚ ਕਰ ਰਹੇ ਹਨ ਹਲਕੀ ਬਿਆਨਬਾਜੀ

ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ ਬਿਊਰੋ)- ਲੋਕ ਸਭਾ ਚੋਣਾਂ ਦੇ ਨਤੀਜੇ ਨਜ਼ਦੀਕ ਆਉਂਦਾ ਦੇਖ ਆਪਣੀ ਹਾਰ ਨੂੰ ਨਿਸ਼ਚਿਤ ਦੇਖਦੇ ਹੋਏ ਅੰਮ੍ਰਿਤਸਰ ਤੋਂ ਕਾਂਗਰਸ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਹਲਕੀ ਬਿਆਨਬਾਜੀ ‘ਤੇ ਉੱਤਰ ਆਏ ਹਨ। ਕੈੱਪਟਨ ਅਮਰਿੰਦਰ ਸਿੰਘ ਦੁਆਰਾ ਦਿੱਤੀ ਗਈ ਨਿਮਨ ਸਤਰ ਦੀ ਬਿਆਨਬਾਜੀ ਤੇ ਕਟਾਸ਼ ਕਰਦੇ ਹੋਏ ਪ੍ਰਦੇਸ਼ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਅੱਜ ਸਾਰੇ ਦੇਸ਼ ਵਿੱਚ ਮੌਜੂਦਾ ਰਾਜਨੀਤਿਕ ਦ੍ਰਿਸ਼ ਦੇਖਦੇ ਹੋਏ ਅਤੇ ਕੇਂਦਰ ਵਿੱਚ ਪਰਿਵਰਤਨ ਦੀ ਲਹਿਰ ਭਾਂਪ ਕੇ ਸਮੁੱਚੀ ਰਾਸ਼ਟਰੀ ਕਾਂਗਰਸ ਦਾ ਨੇਤਰਤਵ ਬੋਖਲਾਇਆ ਹੋਇਆ ਹੈ। ਇਸੇ ਕੜੀ ਵਿੱਚ ਕੈਪਟਨ ਅਮਰਿੰਦਰ ਸਿੰਘ ਚੋਣ ਅਭਿਆਨ ਆਰੰਭ ਹੋਣ ਤੋਂ ਪਹਿਲੇ ਹੀ ਅਸ਼ਲੀਲ ਭਾਸ਼ਾ ਦਾ ਪ੍ਰਯੋਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਅਹੰਕਾਰੀ ਰਾਜੇ ਦਾ ਘਾਮੰਡ ਜਗ ਜਾਹਿਰ ਹੈ। ਇਹਨਾਂ ਦਾ ਨਾ ਤੇ ਆਪਣੀ ਭਾਸ਼ਾ ਉੱਤੇ ਨਿਯੰਤਰਨ ਹੈ ਅਤੇ ਨਾ ਹੀ ਦੂਸਰੇ ਵਿਪੱਖ ਦੇ ਨੇਤਾਵਾਂ ਦੇ ਪ੍ਰਤੀ ਸਨਮਾਨ ਜਨਤਕ ਵਤੀਰਾ ਰੱਖਦੇ ਹਨ। ਸ਼੍ਰੀ ਸ਼ਰਮਾ ਨੇ ਕਿਹਾ ਕਿ ਸ਼੍ਰੀ ਅਰੁਣ ਜੇਤਲੀ ਨੇ ਅੰਮ੍ਰਿਤਸਰ ਆਉਣ ਦੇ ਬਾਅਦ ਹੀ ਕਿਹਾ ਸੀ ਕਿ ਉਹ ਕੈਪਟਨ ਨੂੰ ਉਸਦੀ ਨਿਮਨ ਸਤਰ ਦੀ ਭਾਸ਼ਾ ਵਿੱਚ ਕਿਸੀ ਵੀ ਮੁੱਦੇ ਤੇ ਜਵਾਬ ਨਹੀਂ ਦੇਣਗੇ ਅਤੇ ਉਨ੍ਹਾਂ ਨੇ ਸਾਰੀ ਚੋਣ ਦੋਰਾਨ ਸ਼ਾਲੀਨਤਾ ਬਣਾਈ ਰੱਖੀ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਿਲੇ ਅਕਾਲੀ ਦਲ ਵਿੱਚ ਸੀ। ਉਹ ਰਾਹੁਲ ਪ੍ਰਿਯੰਕਾਂ ਨੂੰ ਬਚਪਨ ਤੋਂ ਕਿਸ ਤਰ੍ਹਾਂ ਜਾਣਦੇ ਹਨ ਅਤੇ ਅੱਜ ਜਿਸ ਪ੍ਰਕਾਰ ਮਾਂ ਬੇਟਾ ਅਤੇ ਭੈਣ ਪ੍ਰਿਯੰਕਾਂ, ਭਾਜਪਾ ਦੇ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਸ਼੍ਰੀ ਨਰਿੰਦਰ ਮੋਦੀ ਦੇ ਬਾਰੇ ਵਿੱਚ ਬੋਲ ਰਹੇ ਹਨ, ਉਸ ਨਾਲ ਸਮੁੱਚੀ ਕਾਂਗਰਸ ਵਿੱਚ ਬੋਖਲਾਹਟ ਸਾਹਮਣੇ ਨਜ਼ਰ ਆ ਰਹੀ ਹੈ।
ਸ਼੍ਰੀ ਕਮਲ ਸ਼ਰਮਾ ਨੇ ਕਿਹਾ ਕਿ ਸ਼੍ਰੀ ਅਰੁਣ ਜੇਤਲੀ ਉੱਚ ਪੱਧਰ ਦੇ ਰਾਸ਼ਟਰੀ ਨੇਤਾ, ਨੀਤਿਕਾਰ, ਉੱਚਤਮ ਕੋਰਟ ਦੇ ਸੀਨੀਅਰ ਐਡਵੋਕੇਟ ਹੈ। ਉਹ ਬਾਕੀ ਕਾਂਗਰੇਸੀ ਨੇਤਾਂਵਾ ਦੀ ਤਰ੍ਹਾਂ ਅਨਾਬ ਸ਼ਨਾਬ ਸ਼ਬਦਾਂ ਦਾ ਪ੍ਰਯੋਗ ਨਹੀਂ ਕਰਦੇ ਹਨ। ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੀ ਜਨਤਾ ਗਵਾਹ ਹੈ ਕਿ ਅਰੁਣ ਜੇਤਲੀ ਸਾਰੇ ਚੋਣ ਅਭਿਆਨ ਵਿੱਚ ਆਮ ਲੋਕਾਂ, ਉਦਯੋਗਪਤੀਆਂ, ਵਪਾਰੀਆਂ, ਦੁਕਾਨਦਾਰਾਂ ਨਾਲ ਖੁਲ ਕੇ ਮਿਲੇ, ਉਨ੍ਹਾਂ ਦਾ ਦੁੱਖ ਦਰਦ ਸਮਝਿਆਂ ਅਤੇ ਸਰਕਾਰ ਬਣਨ ਦੇ ਬਾਅਦ ਉਹਨਾਂ ਦੀਆਂ ਸਮੱਸਿਆਂਵਾਂ ਦਾ ਹੱਲਲ ਕਰਨ ਦਾ ਵਿਸ਼ਵਾਸ ਦਿੱਤਾ। ਅੰਮ੍ਰਿਤਸਰ ਦੇ ਵੋਟਰ ਵੀ ਉਨ੍ਹਾਂ ਤੋਂ ਸੰਤੁਸ਼ਟ ਦਿਖੇ। ਉਹਨਾਂ ਨੇ ਕਿਹਾ ਕਿ ਅੱਜ ਸਾਰੇ ਦੇਸ਼ ਵਿੱਚ ਕਾਂਗਰਸ ਦਾ ਆਧਾਰ ਖਾਤਮੇ ਵੱਲ ਵੱਧ ਰਿਹਾ ਹੈ। ਕਾਂਗਰਸ ਦੀ ਪੈਂਤਰਿਕ ਸੀਟਾਂ ਤੇ ਵੀ ਭਾਜਪਾ ਦੇ ਵੱਲੋਂ ਕੜੀ ਚੁਣੋਤੀ ਮਿਲ ਰਹੀ ਹੈ ਅਤੇ ਕਾਂਗਰਸ ਹਾਰਨ ਦੀ ਸਥਿਤੀ ਵਿੱਚ ਹੈ। ਉਹ ਵਿਪੱਖੀ ਨੇਤਾਵਾਂ ਤੋਂ ਪੁੱਛਣ ਦੀ ਬਜਾਏ ਆਪਣੇ ਵਿਧਾਇਕਾਂ, ਸਾਂਸਦਾਂ, ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਤੋਂ ਪੁੱਛਣ ਜੋ ਉਨ੍ਹ੍ਹਾਂ ਦੀਆਂ ਸ਼ਿਕਾਇਤਾਂ ਲੈ ਕੇ ਅਕਸਰ 10 ਜਨਪਥ ਜਾਂਦੇ ਰਹੇ ਹਨ। ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਕਾਂਗਰਸ ਦੀ ਜੋ ਸਥਿਤੀ ਹੈ ਉਨ੍ਹਾਂ ਦੇ ਇਕੱਲੇ ਜਿੰਮੇਦਾਰ ਕੈਪਟਨ ਅਮਰਿੰਦਰ ਸਿੰਘ ਹਨ। ਉਹਨਾਂ ਨੇ ਕਿਹਾ ਕਿ ਕੈਪਟਨ ਨੂੰ ਸ਼੍ਰੀ ਅਰੁਣ ਜੇਤਲੀ ਵਰਗੇ ਉੱਚ ਪੱਧਰ ਦੇ ਨੇਤਾ ‘ਤੇ ਆਰੋਪ ਲਾਉਣ ਤੋਂ ਪਹਿਲਾਂ ਆਪਣੇ ਗਿਰੇਬਾਨ ਵਿੱਚ ਝਾਕਣਾ ਚਾਹੀਦਾ ਹੈ।ਜੋ ਵਿਅਕਤੀ ਆਪਣੇ ਹਲਕੇ ਦੇ ਵਰਕਰਾਂ, ਵਿਧਾਇਕਾਂ, ਸਾਂਸਦਾ ਨੂੰ ਆਪਣੇ ਕਾਰਜਕਾਲ ਵਿੱਚ ਸਮੇਂ ਨਹੀਂ ਦੇ ਪਾਉਦਾ ਅਤੇ ਜਿਸਦੀ ਪੰਜਾਬ ਵਿਧਾਨ ਸਭਾ ਵਿੱਚ ਮੌਜੂਦਗੀ ਨਾ ਦੇ ਬਰਾਬਰ ਹੈ। ਉਹ ਸੰਸਦ ਵਿੱਚ ਅੰਮ੍ਰਿਤਸਰ ਦੀ ਅਵਾਜ ਕਿਸ ਤਰ੍ਹਾਂ ਚੁੱਕੇਗਾ।
Punjab Post Daily Online Newspaper & Print Media