ਭਾਰਤ ਵਿੱਚ ਨਾ ਮਿਲਿਆ ਰੁਜ਼ਗਾਰ,
ਜਾਣਾ ਪਿਆ ਦੇਸ਼ ਤੋਂ ਬਾਹਰ।
ਦੇਖੇ ਸੁਪਨੇ ਹੋ ਗਏ ਚਕਨਾਚੂਰ,
ਜਾਣਾ ਪਿਆ ਪਰਿਵਾਰ ਛੱਡਕੇ ਦੂਰ।
ਦਿਨ ਰਾਤ ਦੀ ਇਥੇ ਹੈ ਕਮਾਈ,
ਜਿੰਦ ਨਿਮਾਣੀ ਮੈਂ ਆਪ ਫਸਾਈ।
ਘਰ ਦੀ ਮੈਨੂੰ ਯਾਦ ਨਿੱਤ ਆਵੇ,
ਮਾਂ ਦੀ ਰੋਟੀ ਦਾ ਸਵਾਦ ਸਤਾਵੇ।
ਢਿੱਡ ਪਿਛੇ ਹੋਇਆ ਹਾਂ ਮਜ਼ਬੂਰ,
ਵਿਦੇਸ਼ ਆ ਤਾਹੀਓਂ ਬਣਿਆ ਮਜਦੂਰ ।
ਪਤਨੀ, ਬੱਚੇ, ਮਾਂ-ਪਿਓ ਛੱਡੇ,
ਯਾਦ ਆਉਂਦੇ ਨੇ ਪੁਰਖੇ ਵੱਡੇ।
ਜਿੰਦਗੀ ਕਰ ਲਈ ਮੈਂ ਬਰਬਾਦ,
ਹਰ ਪਲ ਆਉਂਦੀ ਘਰ ਦੀ ਯਾਦ।