Thursday, August 13, 2026

ਸਿੱਖਾਂ ਦੇ ਧਾਰਮਿਕ ਸਮਾਗਮਾਂ ‘ਤੇ ਸਿਆਸੀ ਰੈਲੀਆਂ ਕਿਓਂ? – ਪ੍ਰਿੰ. ਤਰਸਿੱਕਾ

˜
˜

ਚੌਂਕ ਮਹਿਤਾ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਵਿਸ਼ਵ ਦੇ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਲੋਕ ਆਪਣੇ ਗੁਰੂ-ਪੀਰਾਂ ਦੇ ਧਾਰਮਿਕ ਦਿਹਾੜਿਆਂ ਤੇ ਸਿਆਸੀ ਰੈਲੀਆਂ ਨਹੀ ਂਕਰਦੇ ਪਰ ਸਿੱਖ ਅਕਸਰ ਆਪਣੇ ਧਾਰਮਿਕ ਸਮਾਗਮਾਂ ਤੇ ਸਿਆਸੀ ਰੈਲੀਆਂ ਕਿਓਂ ਕਰਦੇ ਇਹ ਸਵਾਲ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ੁਠਾਇਆ ਹੈ।ਲਹਿਰ ਦੇ ਆਗੂੂਆਂ ਤੇ ਮੈਂਬਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਤਰਸਿੱਕਾ ਨੇ ਕਿਹਾ ਕਿ ਬੜੇ ਦੱਖ ਦੀ ਗੱਲ ਹੈ ਕਿ ਜਿਸ ਭਾਈਚਾਰਕ ਸਾਂਝ ਤੇ ਬਰਾਬਰਤਾ ਵਾਲੇ ਸਿਧਾਂਤ ਦੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਧਰਮ ਟਿਕਿਆ ਹੈ, ਅੱਜ ਦੇ ਸਿੱਖ ਉਸ ਦੇ ਖਿਲਾਫ਼ ਹੀ ਧਾਰਮਿਕ ਸਮਾਗਮਾਂ ਦੌਰਾਨ ਸਿਆਸੀ ਪਾਰਟੀਆਂ ਰੈਲੀਆਂ ਕਰ ਕੇ ਆਪਣੇ ਸੌੜੇ ਹਿੱਤਾਂ ਲਈ ਵੰਡੀਆਂ ਪਾਉਣ ਦਾ ਕੰਮ ਕਰਦੇ ਹਨ, ਜੋ ਸਰਾਸਰ ਗਲਤ ਹੈ।ਪ੍ਰਿੰਸੀਪਲ ਤਰਸਿੱਕਾ ਨੇ ਲੋਕਾਂ ਨੂੂੰ ਅਪੀਲ ਕੀਤੀ ਕਿ ਉਹ ਧਾਰਮਿਕ ਸਮਾਗਮਾਂ ਦੌਰਾਨ ਕੀਤੀਆਂ ਜਾਣ ਵਾਲੀਆਂ ਸਿਆਸੀ ਰੈਲੀਆਂ ਦੀ ਥਾਂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਪਹਿਲ ਦੇਣ ਤੇ ਇੰਨ੍ਹਾਂ ਸਿਆਸੀ ਰੈਲੀਆਂ ਦਾ ਬਾਈਕਾਟ ਕਰਨ ਦੀ ਹੌਲੀ ਹੌਲੀ ਆਦਤ ਪਾਉਣ ਤਾਂ ਕਿ ਵਿਸ਼ਵ ਵਿੱਚ ਹੋ ਰਹੀ ਸ਼ਰਮਿੰਦਗੀ ਤੋਂ ਬੱਚਿਆ ਜਾ ਸਕੇ ਤੇ ਸਮਾਜ ਵਿੱਚ ਭਾਈਚਾਰਕ ਸਾਂਝ ਦੀਆਂ ਤੰਦਾਂ ਵੀ ਮਜ਼ਬੂਤ ਰਹਿਣ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply