Thursday, April 30, 2026

ਆਮ ਆਦਮੀ ਪਾਰਟੀ ਨੇ ਕਿਸਾਨਾਂ, ਮਜਦੂਰਾਂ ਤੇ ਆੜ੍ਹਤੀਆਂ ਦੀਆਂ ਦੁੱਖ ਤਕਲੀਫਾਂ ਸੁਣੀਆਂ

PPN2404201608

ਰਈਆ, 24 ਅਪ੍ਰੈਲ (ਸੰਧੂ ਬਲਵਿੰਦਰ)- ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਰਈਆ ਮੰਡੀ ਵਿਖੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜੋਨ ਇੰਂਚਾਰਜ ਸਰਤਾਜ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਜਦੂਰਾਂ ਅਤੇ ਕਿਸਾਨਾਂ ਲਈ ਚੰਗੇ ਸਿਸਟਮ ਦੇ ਤਹਿਤ ਠੰਢੇ ਪਾਣੀ ਦਾ ਪ੍ਰਬੰਧ ਹੋਣਾ ਲਾਜ਼ਮੀ ਹੈ ਅਤੇ ਮੰਡੀਆਂ ਵਿਚ ਮਜਦੂਰੀ ਕਰ ਰਹੇ ਮਜਦੂਰਾਂ ਲਈ ਚੰਗੇ ਸ਼ੈਡਾਂ ਦਾ ਪ੍ਰਬੰਧ ਜਰੂਰੀ ਹੈ ਅਤੇ ਮੰਡੀਆਂ ਵਿਚ ਆ ਰਹੀ ਫਸਲ ਦੀ ਸਾਂਭ ਸੰਭਾਲ ਲਈ ਪੂਰਾ ਪ੍ਰਬੰਧ ਹੋਵੇ ਤਾਂ ਜੋ ਕਿਸਾਨਾਂ ਵੱਲੋਂ ਮੰਡੀ ਵਿੱਚ ਵਿਕਰੀ ਲਈ ਲਿਆਂਦੀ ਫਸਲ ਨੂੰ ਮੀਹ ਹਨੇਰੀ ਤੋ ਬਚਾਇਆ ਜਾ ਸਕੇ। ਉਨਾਂ ਹੋਰ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਲਈ ਲੈਟਰੀਨ ਬਾਥਰੂਮ ਵੀ ਬਣਾਏ ਜਾਣ।ਉਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋ ਮੰਗ ਕੀਤੀ ਜਾਂਦੀ ਹੈ ਕਿ ਇਹਨਾਂ ਮੰਗਾਂ ਨੂੰ ਤੁਰੰਤ ਅਮਲ ਕਰਵਾਇਆ ਜਾਵੇ।ਇਸ ਮੌਕੇ ਉੁਨਾਂ ਦੇ ਨਾਲ ਬਲਜੀਤ ਸਿੰਘ ਭੱਟੀ, ਸੁਖਦੇਵ ਸਿੰਘ ਵਡਾਲਾ, ਦਲਬੀਰ ਸਿੰਘ, ਸ਼ਮਸ਼ੇਰ ਸਿੰਘ, ਮੈਡਮ ਨਰਿੰਦਰ ਕੌਰ, ਕੁਲਵੰਤ ਸਿੰਘ ਜੱਲੂਪੁਰ, ਮਨਜੀਤ ਰਈਆ ਆਦਿ ਵੀ ਮੌਜੂਦ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply