Sunday, March 15, 2026

ਮੇਅਰ ਤੇ ਚੁੱਘ ਨੇ ਸੀਮੈਂਟ ਕੰਕਰੀਟ ਦੀਆਂ ਗਲੀਆਂ ਅਤੇ ਲੁੱਕ ਬਜਰੀ ਸੜ੍ਹਕਾਂ ਦੀਆਂ ਬਨਾਉਣ ਦਾ ਸੁਭਆਰੰਭ

Bakshi Ram Arora Mayor

ਅੰਮ੍ਰਿਤਸਰ, 20 ਮਈ (ਜਗਦੀਪ ਸਿੰਘ ਸੱਗੂ) – ਮੇਅਰ ਬਖਸ਼ੀ ਰਾਮ ਅਰੋੜਾ ਅਤੇ ਰਾਸ਼ਟਰੀ ਭਾਜਪਾ ਸਕੱਤਰ ਤਰੂਣ ਚੂੱਘ ਵੱਲੋਂ ਵਾਰਡ ਨੰ. 58 ਵਿਚ ਪੈਂਦੇ ਵੱਖ-ਵੱਖ ਇਲਾਕੇ ਇੰਦਰਾ ਕਾਲੌਨੀ, ਬੰਗਲਾ ਬਸਤੀ, ਉਧਮ ਸਿੰਘ ਕਾਲੋਨੀ, ਅਮਨ ਐਵੀਨਿਊ, ਝਬਾਲ ਰੋਡ ਨਜ਼ਦੀਕ ਕਿਸਾਨ ਧਰਮ ਕੰਡਾ ਆਦਿ ਵਿਖੇ ਸੀਮੈਂਟ ਕੰਕਰੀਟ ਦੀਆਂ ਪੱਕੀਆਂ ਗਲੀਆਂ ਅਤੇ ਸੜ੍ਹਕਾਂ ਬਨਾਉਣ, ਗਲੀ ਵਿਚ ਚੈਂਬਰ ਅਤੇ ਰੋਡ ਗੁਲੀਜ਼ ਬਨਾਉਣ ਅਤੇ ਕਿਸਾਨ ਧਰਮ ਕੰਡਾ ਮੇਨ ਝਬਾਲ ਰੋਡ ਤੋਂ ਬੰਗਲਾ ਬਸਤੀ ਨੂੰ ਕਰਾਸ ਕਰਦੀ ਹੋਈ ਹਕੀਮਾਂ ਗੇਟ ਤੱਕ ਦੀ ਲੁੱਕ ਬਜਰੀ ਦੀ ਪੱਕੀ ਸੜ੍ਹਕ ਬਨਾਉਣ ਦਾ ਸੁਭਆਰੰਭ ਕੀਤਾ।ਇਨ੍ਹਾਂ ਵਿਕਾਸ ਦੇ ਕੰਮਾਂ ਤੇ 338.00 ਲੱਖ ਰੁਪਏ ਲਾਗਤ ਆਵੇਗੀ।
ਬਖਸ਼ੀ ਰਾਮ ਅਰੋੜਾ ਅਤੇ ਤਰੂਣ ਚੂੱਘ ਨੇ ਕਿਹਾ ਕਿ ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਦੇੇ ਕਿਸੇ ਵੀ ਇਲਾਕੇ ਦੇ ਵਿਕਾਸ ਲਈ ਪਹਿਲਾਂ ਇੰਨੀ ਵੱਡੀ ਰਾਸ਼ੀ ਨਗਰ ਨਿਗਮ ਦੇ ਇਤਿਹਾਸ ਵਿਚ ਕਦੀ ਵੀ ਜਾਰੀ ਨਹੀ ਸੀ ਹੋਈ । ਉਹਨਾ ਕਿਹਾ ਕਿ ਭਾਜਪਾ-ਅਕਾਲੀ ਗਠਬੰਧਨ ਸਰਕਾਰ ਵੱਲੋਂ ‘ਰਾਜ ਨਹੀਂ ਸੇਵਾ’ ‘ਤੇ ਚਲਦੇ ਹੋਏ ਸ਼ਹਿਰ ਵਿਚ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ।ਉਹਨਾ ਇਹ ਵੀ ਕਿਹਾ ਕਿ ਕੇਂਦਰੀ ਹਲਕੇ ਦੇ ਜਿਸ ਇਲਾਕੇ ਵਿਚ ਜਿਹੜਾ ਵੀ ਵਿਕਾਸ ਦਾ ਕੰਮ ਹੋਣ ਵਾਲਾ ਰਹੇਗਾ ਉਹ ਵੀ ਤਰਜ਼ੀਹ ਦੇ ਆਧਾਰ ਤੇ ਕਰਵਾਇਆ ਜਾਵੇਗਾ।ਉਹਨਾ ਕਿਹਾ ਕਿ ਕਈ ਬਾਹਰਲੀਆਂ ਆਬਾਦੀਆਂ ਅਤੇ ਪਛੜੇ ਇਲਾਕਿਆਂ ਵਿਚ ਵਿਕਾਸ ਪੱਖੋਂ ਮਾੜੀ ਹਾਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਉਕਤ ਸਲੱਮ ਅਤੇ ਪਛੜੇ ਇਲਾਕਿਆਂ ਵਿਚ ਰਿਕਾਰਡ ਤੋੜ ਰਾਸ਼ੀ ਨਾਲ ਵਿਕਾਸ ਕਰਾਇਆ ਜਾ ਰਿਹਾ ਹੈ ਜਿਸ ਨਾਲ ਇਹਨਾਂ ਇਲਾਕਿਆਂ ਦੀ ਵਿਕਾਸ ਪੱਖੋਂ ਕਾਇਆ ਕਲਪ ਹੋਵੇਗੀ। ਉਹਨਾ ਇਹ ਵੀ ਦੱਸਿਆ ਕਿ ਨਗਰ ਨਿਗਮ, ਅੰਮ੍ਰਿਤਸਰ ਦੀ ਹਦੂਦ ਅੰਦਰ ਸ਼ਹਿਰ ਦੇ ਕੌਨੇ-ਕੌਨੇ ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਵੱਖ-ਵੱਖ ਕੰਮਾਂ ਜਿਵੇਂ ਸੜਕਾਂ, ਗਲੀਆਂ-ਨਾਲੀਆਂ, ਸਟਰੀਟ ਲਾਈਟ, ਵਾਟਰ ਸਪਲਾਈ ਅਤੇ ਸੀਵਰੇਜ਼ ਵਿਵਸਥਾ, ਨਵੇਂ ਟਿਊਬਵੈੱਲ, ਪਾਰਕ ਅਤੇ ਸ਼ਹਿਰ ਦੇ ਸੁੰਦਰੀਕਰਣ ਲਈ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਇਹ ਵਿਕਾਸ ਦੇ ਕੰਮ ਮੁਕੰਮਲ ਹੋ ਜਾਣ ਉਪਰੰਤ ਸ਼ਹਿਰ ਦੀ ਵਿਕਾਸ ਪੱਖੋਂ ਵੱਖਰੀ ਨੂਹਾਰ ਬਣੇਗੀ। ਉਹਨਾਂ ਦੇ ਨਾਲ ਵਰਿੰਦਰ ਸਹਿਦੇਵ, ਦਵਿੰਦਰ ਹੀਰਾ, ਰਾਜੂ, ਦਵਿੰਦਰ ਰਿੰਕੂ, ਸੱਤਪਾਲ, ਬੀਬੀ ਮੁਟਿਆਰ ਕੌਰ, ਦੇਵੀ ਰਾਣੀ, ਸੁਸ਼ੀਲ ਕੁਮਾਰ, ਵਿਨੌਦ ਕੁਮਾਰ, ਹਰਭਜਨ ਸਿੰਘ, ਹਰੀਸ਼ ਮਹਾਜਨ, ਸੌਰਭ ਬੱਤਰਾ, ਪ੍ਰੇਮ ਲਾਲ, ਦਿਲਰਾਜ ਸਿੰਘ, ਰਛਪਾਲ ਸਿੰਘ, ਨਗਰ ਨਿਗਮ ਦੇ ਅਧਿਕਾਰੀ ਅਤੇ ਇਲਾਕਾ ਨਿਵਾਸੀ ਸ਼ਾਮਿਲ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply