Wednesday, September 30, 2026

ਹਰਿਆਵਲ ਫਾਊਂਡੇਸ਼ਨ 200 ਸਕੂਲਾਂ ਵਿੱਚ ਛਾਂ-ਦਾਰ ਬੂਟੇ ਲਗਾਏਗੀ- ਪਰਮਜੀਤ ਢਿਲੋਂ

PPN2105201620
ਅੰਮ੍ਰਿਤਸਰ, 21 ਮਈ (ਜਗਦੀਪ ਸਿੰਘ ਸੱਗੂ)- ਹਰਿਆਵਲ ਫਾਊਂਡੇਸ਼ਨ ਵਲੋਂ ਆਉਣ ਵਾਲੇ ਸਮੇਂ ਵਿੱਚ ਤਕਰੀਬਨ 200 ਸਕੂਲਾਂ ਵਿੱਚ ਛਾਂ-ਦਾਰ ਅਤੇ ਸੋਹਣੀ ਦਿਖ ਵਾਲੇ ਮੁਫ਼ਤ ਬੂਟੇ ਲਵਾਏ ਜਾਣਗੇ।ਫਾਊਂਡੇਸ਼ਨ ਦੇ ਚੇਅਰਮੈਨ ਪਰਮਜੀਤ ਢਿਲੋਂ ਨੇ ਕਿਹਾ ਕਿ ਉਹਨਾਂ ਕਿਹਾ ਕਿ ਬੱਚਿਆਂ ਦੀ ਪੜਾਈ ਲਈ ਹਰਿਆ ਭਰਿਆ ਅਤੇ ਖੁਸ਼ਹਾਲ ਮਾਹੌਲ ਹੋਣਾ ਜ਼ਰੂਰੀ ਹੈ। ਇਹ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ, ਉਹਨਾਂ ਨਾਲ ਇਹ ਵੀ ਕਿਹਾ ਕਿ ਪੰਜਾਬ ਦੀ ਹਰਿਆਵਲ ਨੂੰ ਬਰਕਰਾਰ ਰੱਖਣ ਲਈ ਹਰ ਯੋਗ ਤੋਂ ਯੋਗ ਉਪਰਾਲੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਹਰ ਨਾਗਰਿਕ ਦਾ ਇਹ ਮੋਲਿਕ ਅਧਿਕਾਰ ਬਣਦਾ ਹੈ ਕਿ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਅਤੇ ਉਹਨਾਂ ਦੀ ਦੇਖ ਰੇਖ ਕੀਤੀ ਜਾਵੇ।ਹਰ ਸਾਲ ਲੱਖਾਂ ਬੂਟੇ ਵੰਡ ਰਹੀਂ ਹਰਿਆਵਲ ਫਾਊਂਡੇਸ਼ਨ ਦਾ ਇਕ ਹੀ ਨਾਅਰਾ ‘ਹਰਿਆ ਭਰਿਆ ਹੋਵੇ ਪੰਜਾਬ ਇਹ ਸਾਰਾ’।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply