📝 ਅੱਜ ਦੀਆਂ ਸੁਰਖੀਆਂ…..
ਮਿਤੀ : 24 ਮਈ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਭਾਰਤ ਦੀ ਇੱਕ ਹੋਰ ਅਹਿਮ ਪ੍ਰਾਪਤੀ- ਸ੍ਰੀ ਹਰੀਕੋਟਾ ਤੋਂ ਸਫਲਤਾ ਸਾਹਿਤ ਲਾਂਚ ਕੀਤੀ ਸਵਦੇਸ਼ੀ ਤਕਨੀਕ ਨਾਲ ਬਣਾਈ ਗਈ ਪਹਿਲੀ ਸਪੇਸ ਸ਼ਟਲ RLV – TD (ਰੀ-ਲਾਂਚਏਬਲ ਵੇਹੀਕਲ)
▶ ਬਾਬਾ ਢੱਡਰੀਆਂ ਵਾਲਾ ਨੂੰ ਦੋਸ਼ੀ ਦੱਸਦਿਆਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਕਿਹਾ ਲੰਮੇ ਸਮੇਂ ਤੋਂ ਸੰਸਥਾ ਦੀ ਅਲੋਚਨਾ ਕਰਕੇ ਪੈਦਾ ਹੋਇਆ ਰੋਸ ਟਕਰਾਅ ਦੇ ਰੂਪ ਵਿੱਚ ਆਇਆ ਸਾਹਮਣੇ। ਭਾਈ ਭੁਪਿੰਦਰ ਸਿੰਘ ਦੀ ਮੌਤ ‘ਤੇ ਪ੍ਰਗਟਾਇਆ ਦੁੱਖ- ਹਮਲਾਵਰਾਂ ਦੀ ਟਕਸਾਲ ਵਲੋਂ ਪੈਰਵਾਈ ਕਰਨ ਦੀ ਕੀਤੀ ਗੱਲ- ਹਮਲੇ ਦੀ ਅਗਾਊਂ ਜਾਣਕਾਰੀ ਤੋਂ ਕੀਤਾ ਇਨਕਾਰ।
▶ ਜਿੰਬਾਬਵੇ ਦੌਰੇ ਦੌਰਾਨ ਇਕ ਦਿਨਾ ਤੇ ਟੀ-20 ਮੈਚਾਂ ਲਈ ਭਾਰਤੀ ਟੀਮ ਦਾ ਐਲਾਨ- ਧੋਨੀ ਹੋਣਗੇ ਟੀਮ ਦੇ ਕਪਤਾਨ।
▶ ਵੈਸਟ ਇੰਡੀਜ਼ ਦੌਰੇ ਲਈ ਵੀ ਟੀਮ ਦਾ ਵੀ ਹੋਇਆ ਐਲਾਨ- ਵਿਰਾਟ ਕੋਹਲੀ ਹੱਥ ਦਿੱਤੀ ਕਮਾਂਡ।
▶ ਭਾਰਤ ਤੇ ਇਰਾਨ ਦਰਮਿਆਨ ਹੋਏ 12 ਸਮਝੌਤੇ- ਚਾਰਬਾਹ ਬੰਦਰਗਾਹ ਸਮਝੌਤਾ ਅਹਿਮ- ਭਾਰਤ 500 ਮਿਲੀਅਨ ਡਾਲਰ ਦਾ ਕਰੇਗਾ ਨਿਵੇਸ਼।
▶ ਕਸ਼ਮੀਰ ਦੇ ਜਦੀਬਲ ਵਿਖੇ ਅੱਤਵਾਦੀ ਹਮਲੇ ‘ਚ 2 ਪੁਲਿਸ ਮੁਲਾਜ਼ਮ ਅਤੇ ਤੇਂਗਪੁਰਾ ਹਮਲੇ ‘ਚ ਸੀ.ਆਰ.ਪੀ ਐਫ ਦਾ ਇੱਕ ਜਵਾਨ ਸ਼ਹੀਦ।
▶ ਦਿੱਲੀ ਐਨ.ਸੀ.ਆਰ ਵਿੱਚ ਧੂਲ ਭਰੀ ਹਨੇਰੀ ਤੇ ਮੀਂਹ ਨਾਲ ਜਨਜੀਵਨ ਪ੍ਰਭਾਵਿਤ- ਪਾਰਾ ਡਿੱਗਾ, ਗਰਮੀ ਤੋਂ ਮਿਲੀ ਰਾਹਤ।
▶ ਨੋਇਡਾ ਦੇ ਸੈਕਟਰ 18 ‘ਚ ਹਨੇਰੀ ਨਾਲ ਕਾਰ ‘ਤੇ ਡਿੱਗੀ ਹੋਰਡਿੰਗ- ਇੱਕ ਦੀ ਮੌਤ।
▶ ਮੋਗਾ ਵਿੱਚ ਓਰੀਐਂਟਲ ਬੈਂਕ ਆਫ ਕਾਮਰਸ ਦੀ ਕੈਸ਼ ਵੈਨ ਵਿਚੋਂ ਹਥਿਆਰਬੰਦਾਂ ਨੇ ਲੁੱਟੇ 60 ਲੱਖ – ਗੋਲੀ ਮਾਰ ਕੇ ਬੈਂਕ ਗਾਰਡ ਦੀ ਕੀਤੀ ਹੱਤਿਆ।
▶ ਲਗਾਤਾਰ ਦੂਜੀ ਤੇ 6ਵੀਂ ਵਾਰ ਜੈਲਲਿਤਾ ਨੇ ਸੰਭਾਲੀ ਤਾਮਿਲਨਾਡੂ ਦੀ ਕਮਾਂਡ- ਸਹੁੰ ਚੁੱਕਣ ਉਪਰੰਤ 500 ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ, ਸਾਰਿਆਂ ਨੂੰ ਬਿਜਲੀ ਦੇ 100 ਯੂਨਿਟ ਮੁਫਤ ਦੇਣ ਦਾ ਕੀਤਾ ਐਲਾਨ।
▶ NEET ਮਾਮਲੇ ‘ਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਮਿਲੇ ਕੇਂਦਰੀ ਮੰਤਰੀ ਜੇ.ਪੀ ਨੱਢਾ- ਰੱਖਿਆ ਸਰਕਾਰ ਦਾ ਪੱਖ।
▶ ਕੇਰਲ ਵਿੱਚ 10 ਸਾਲ ਪੁਰਾਣੀਆਂ ਗੱਡੀਆਂ ਦੇ ਦਾਖਲੇ ‘ਤੇ ਨਵੀਂ ਸਰਕਾਰ ਨੇ ਲਾਈ ਰੋਕ- 30 ਦਿਨਾਂ ‘ਚ ਪੁਰਾਣੀਆਂ ਗੱਡੀਆਂ ਸੜਕਾਂ ਤੋਂ ਹਟਾਉਣ ਦੇ ਦਿਤੇ ਹੁਕਮ।
▶ ਚੰਬਾ ਵਿੱਚ ਹਿਮਾਚਲ ਰੋਡਵੇਜ਼ ਟਰਾਂਸਪੋਰਟ ਦੀ ਬੱਸ ਨੇ ਇੱਕ ਬੱਚੇ ਨੂੰ ਕੁਚਲਿਆ- ਹੋਈ ਮੌਤ।
▶ ਰੋਪੜ ਦੇ ਇੱਕ ਖੱਪਤਕਾਰ ਨੇ ਨਿੱਜੀ ਕੇਬਲ ਨੈਟਵਰਕ ਖਿਲਾਫ ਕੰਜਿਊਮਰ ਕੋਰਟ ਵਿੱਚ ਦਰਜ਼ ਕਰਾਇਆ ਕੇਸ- ZEE ਦਾ ਕੋਈ ਵੀ ਚੈਨਲ ਨਾ ਦਿਖਾਉਣ ਦਾ ਲਾਇਆ ਦੋਸ਼।
▶ ਅੰਮ੍ਰਿਤਸਰ ਵਿੱਚ ਲੁਟੇਰਾ ਗ੍ਰੋਹ ਦੇ 3 ਮੈਂਬਰ ਕਾਬੂ 4 ਫਰਾਰ- 4 ਲੱਖ ਨਕਦ ਅਤੇ ਏ.ਟੀ.ਐਮ ਕੱਟਣ ਵਾਲਾ ਗੈਸ ਕਟਰ ਬਰਾਮਦ।
▶ ਚੰਡੀਗੜ੍ਹ ਵਿੱਚ ਪੈਨਸ਼ਨਧਾਰਕਾਂ ਦੀ ਸਹੂਲਤ ਲਈ ਸੰਸਦ ਮੈਂਬਰ ਕਿਰਨ ਖੇਰ ਨੇ ਵੰਡੇ ਪੈਨਸ਼ਨ ਏ.ਟੀ.ਐਮ ਕਾਰਡ ।
▶ ਪੰਜਾਬ ਮੰਤਰੀ ਮੰਡਲ ਦੇ ਫੈਸਲੇ- ਨਿੱਜੀ ਸਕੂਲਾਂ ਬਾਰੇ ਰੈਗੂਲੇਟਰੀ ਕਮੇਟੀ ਬਣਾਉਣ ਲਈ 3 ਮੈਂਬਰੀ ਸਬ ਕਮੇਟੀ ਦਾ ਗਠਨ- ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਤੋਂ ਇਲਾਵਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਅਤੇ ਤੋਤਾ ਸਿੰਘ ਹੋਣਗੇ ਮੈਂਬਰ।
▶ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਲਈ 25 ਕਰੋੜ ਦੇਣ ਅਤੇ ਮਹਾਨ ਸਿੱਖ ਸ਼ਹੀਦ ਬਾਬਾ ਜੈ ਸਿੰਘ ਖੱਲਕਟ ਦੀ ਪਟਿਆਲਾ ਵਿਚ ਯਾਦਗਾਰ ਬਣਾਉਣ ਦਾ ਮੁੱਖ ਮੰਤਰੀ ਸ੍ਰ. ਬਾਦਲ ਵਲੋਂ ਐਲਾਨ।
▶ ਸਮਾਣਾ ਨੇੜੇ ਸੜਕ ਹਾਦਸੇ ‘ਚ ਰੋਜਾਨਾ ਅਜੀਤ ਦੇ ਪਾਤੜਾਂ ਤੋਂ ਪੱਤਰਕਾਰ ਕਰਨੈਲ ਸਿੰਘ ਮਹਿਰੋਕ ਦਾ ਦੇਹਾਂਤ – ਬੇਟੀ ਜਖਮੀ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏🏻
Punjab Post Daily Online Newspaper & Print Media