Saturday, March 14, 2026

61ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿਚ ਅੰਮ੍ਰਿਤਸਰ ਦੇ ਖਿਡਾਰੀਆਂ ਨੇ ਮਾਰੀਆਂ ਵੱਡੀਆਂ ਮੱਲ੍ਹਾਂ

PPN2405201603

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ ਸੱਗੂ) – ਹਾਲ ਹੀ ਵਿਚ ਹੋਈਆਂ 61ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਸਕੂੁਲੀ ਖਿਡਾਰੀਆਂ ਨੇ ਵੱਡੀਆਂ ਮੱਲ੍ਹਾਂ ਮਾਰਦਿਆਂ 33 ਫਸਟ, 23 ਸੈਕਿੰਡ ਅਤੇ 23 ਥਰਡ ਪੁਜ਼ੀਸ਼ਨਾਂ ਹਾਸਲ ਕਰਕੇ ਜ਼ਿਲ੍ਹੇ ਦਾ ਨਾਂਅ ਚਮਕਾਇਆ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਸਤਿੰਦਰਬੀਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਖਿਡਾਰੀਆਂ ਨੇ ਸ਼ਤਰੰਜ ਵਿਚ ਅੰਡਰ 14 (ਲੜਕੇ-ਲੜਕੀਆਂ) ਅਤੇ ਅੰਡਰ 17 (ਲੜਕੇ) ਵਰਗ ਵਿਚ ਪਹਿਲਾ, ਤਾਇਕਵਾਂਡੋ ਅੰਡਰ 19 (ਲੜਕੇ-ਲੜਕੀਆਂ) ਵਿਚ ਪਹਿਲਾ, ਬੈਡਮਿੰਟਨ ਅੰਡਰ 17 (ਲੜਕੇ), ਕਰਾਟੇ ਅੰਡਰ 14 (ਲੜਕੀਆਂ), ਤੈਰਾਕੀ ਅੰਡਰ 19 (ਲੜਕੇ), ਵਾਟਰਪੋਲੋ ਅੰਡਰ 19 (ਲੜਕੇ), ਲਾਅਨ ਟੈਨਿਸ ਅੰਡਰ 19 (ਲੜਕੇ-ਲੜਕੀਆਂ), ਕਬੱਡੀ ਅੰਡਰ 14 (ਲੜਕੇ), ਕਰਾਟੇ ਅੰਡਰ 17 (ਲੜਕੇ-ਲੜਕੀਆਂ), ਰੋਪ ਸਕੀਪਿੰਗ ਅੰਡਰ 14 (ਲੜਕੀਆਂ), ਰੋਪ ਸਕੀਪਿੰਗ ਅੰਡਰ 17 ਤੇ 19 (ਲੜਕੇ-ਲੜਕੀਆਂ), ਬੇਸਬਾਲ ਅੰਡਰ 17 (ਲੜਕੀਆਂ), ਕ੍ਰਿਕਟ ਅੰਡਰ 17 (ਲੜਕੇ), ਸਾਫਟਬਾਲ ਅੰਡਰ 19 (ਲੜਕੇ-ਲੜਕੀਆਂ), ਕੁਸ਼ਤੀਆਂ (ਗਰੀਕੋ) ਅੰਡਰ 14 (ਲੜਕੇ), ਬੇਸਬਾਲ ਅੰਡਰ 17 (ਲੜਕੀਆਂ), ਬਾਸਕਿਟਬਾਲ ਅੰਡਰ 19 (ਲੜਕੀਆਂ), ਜਿਮਨਾਸਟਿਕ ਅੰਡਰ 14 ਤੇ 19 (ਲੜਕੀਆਂ), ਜਿਮਨਾਸਟਿਕ ਐਕਰੋਬੇਟਿਕ ਅੰਡਰ 19 (ਲੜਕੇ) ਵਿਚ ਪਹਿਲਾ ਸਥਾਨ ਹਾਸਲ ਕੀਤਾ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਖਿਡਾਰੀਆਂ ਨੇ ਲਾਅਨ ਟੈਨਿਸ ਅੰਡਰ 17 (ਲੜਕੀਆਂ), ਟੇਬਲ ਟੈਨਿਸ ਅੰਡਰ 19 (ਲੜਕੇ), ਵੁਸ਼ੂ ਅੰਡਰ 19 ਲੜਕੇ, ਕਰਾਟੇ ਅੰਡਰ 19 (ਲੜਕੀਆਂ), ਕੁਸ਼ਤੀ ਅੰਡਰ 19 (ਲੜਕੀਆਂ), ਖੋ-ਖੋ ਅੰਡਰ 14 (ਲੜਕੇ), ਯੋਗਾ ਅੰਡਰ 14 (ਲੜਕੀਆਂ), ਡਾਜਬਾਲ ਅੰਡਰ 19 (ਲੜਕੀਆਂ), ਫੈਂਸਿੰਗ ਅੰਡਰ 19 (ਲੜਕੀਆਂ), ਜਿਮਨਾਸਟਿਕ ਅੰਡਰ 19 (ਲੜਕੀਆਂ), ਕਬੱਡੀ ਅੰਡਰ 14 (ਲੜਕੀਆਂ), ਫੁੱਟਬਾਲ ਅੰਡਰ 14 ਲੜਕੇ, ਫੈਂਸਿੰਗ ਅੰਡਰ 17 (ਲੜਕੇ), ਰੋਪ ਸਕੀਪਿੰਗ ਅੰਡਰ 14 (ਲੜਕੇ), ਕੁਸ਼ਤੀਆਂ ਅੰਡਰ 17 (ਲੜਕੇ), ਫੁੱਟਬਾਲ ਅੰਡਰ 14 (ਲੜਕੀਆਂ), ਕੁਸ਼ਤੀਆਂ ਗਰੀਕੋ ਅੰਡਰ 19 (ਲੜਕੇ), ਕੁਸ਼ਤੀਆਂ ਫਰੀ ਸਟਾਈਲ ਅੰਡਰ 17 (ਲੜਕੇ), ਅਥਲੈਟਿਕਸ ਅੰਡਰ 14 (ਲੜਕੀਆਂ), ਫੁੱਟਬਾਲ ਅੰਡਰ 19 (ਲੜਕੀਆਂ), ਕ੍ਰਿਕਟ ਅੰਡਰ 19 (ਲੜਕੇ) ਅਤੇ ਜਿਮਨਾਸਟਿਕ ਅੰਡਰ 17 (ਲੜਕੀਆਂ) ਵਿਚ ਦੂਸਰਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਅੰਮ੍ਰਿਤਸਰ ਦੇ ਖਿਡਾਰੀਆਂ ਨੂੰ ਟੇਬਲ ਟੈਨਿਸ ਅੰਡਰ 14 (ਲੜਕੀਆਂ), ਲਾਅਨ ਟੈਨਿਸ ਅੰਡਰ 14 ਲੜਕੇ, ਬੈਡਮਿੰਟਨ ਅੰਡਰ 17 (ਲੜਕੀਆਂ), ਸਾਫਟਬਾਲ ਅੰਡਰ 17 ਲੜਕੇ, ਕਬੱਡੀ ਸਰਕਲ ਅੰਡਰ 17 (ਲੜਕੇ), ਯੋਗਾ ਅੰਡਰ 17 (ਲੜਕੀਆਂ), ਭਾਰ ਤੋਲਣ ਅੰਡਰ 19 (ਲੜਕੇ), ਤਲਵਾਰਬਾਜ਼ੀ ਅੰਡਰ 14 (ਲੜਕੀਆਂ), ਜਿਮਨਾਸਟਿਕ ਅੰਡਰ 14 (ਲੜਕੇ-ਲੜਕੀਆਂ), ਜਿਮਨਾਸਟਿਕ ਅੰਡਰ 19 (ਲੜਕੇ), ਤਲਵਾਰਬਾਜ਼ੀ ਅੰਡਰ 14 ਤੇ 19 (ਲੜਕੇ), ਬੈਡਮਿੰਟਨ ਅੰਡਰ 14 (ਲੜਕੇ), ਵਾਲੀਬਾਲ ਅੰਡਰ 14 (ਲੜਕੇ), ਟੇਬਲ ਟੈਨਿਸ ਅੰਡਰ 17 (ਲੜਕੇ), ਕੁਸ਼ਤੀਆਂ ਫਰੀ ਸਟਾਈਲ ਅੰਡਰ 19 (ਲੜਕੇ), ਬਾਸਕਿਟਬਾਲ ਅੰਡਰ 14 (ਲੜਕੀਆਂ), ਜੂਡੋ ਅੰਡਰ 14 (ਲੜਕੀਆਂ), ਮੁੱਕਬਾਜ਼ੀ ਅੰਡਰ 17 (ਲੜਕੀਆਂ), ਤਾਇਕਵਾਂਡੋ ਅੰਡਰ 14 ਤੇ 17 (ਲੜਕੀਆਂ) ਵਿਚ ਤੀਸਰਾ ਸਥਾਨ ਮਿਲਿਆ। ਉਨ੍ਹਾਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ, ਸਕੂਲ ਮੁਖੀਆਂ ਅਤੇ ਪੀ. ਟੀ. ਆਈ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਈ. ਓ ਸ. ਕੁਲਜਿੰਦਰ ਸਿੰਘ ਮੱਲ੍ਹੀ ਅਤੇ ਹੋਰ ਅਧਿਕਾਰੀ ਉਨ੍ਹਾਂ ਦੇ ਨਾਲ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply