Sunday, August 9, 2026

ਦਮਦਮੀ ਟਕਸਾਲ ਵੱਲੋ ਚੌਂਕ ਮਹਿਤਾ ਵਿਖੇ ਧਾਰਮਿਕ ਦੀਵਾਨ ਸਜਾਇਆ

PPN2705201624

ਚੌਂਕ ਮਹਿਤਾ, 27 ਮਈ (ਜੋਗਿੰਦਰ ਸਿੰਘ ਮਾਣਾ)- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਰਸੋਈ ਹੋਈ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋ 6 ਜੂਨ 1984 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਮੂੰਹ ਸਿੰਘਾਂ ਅਤੇ ਸਿੰਘਣੀਆਂ ਦੀ ਯਾਦ ਵਿਚ ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਾਮਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਾਈ ਹੇਠ ਵੱਖ ਵੱਖ ਪਿੰਡਾਂ ਵਿਚ ਕੀਤੇ ਜਾ ਰਹੇ ਧਾਰਮਿਕ ਸਮਾਗਮਾ ਦੀ ਲੜ੍ਹੀ ਤਹਿਤ ਪਿੰਡ ਚੰਨਣਕੇ ਦੇ ਗੁਰਦੁਆਰਾ ਸ੍ਰੀ ਹਰਗੌਬਿੰਦਗੜ ਚੌਂਕ ਮਹਿਤਾ ਵਿਖੇ ਧਾਰਮਿਕ ਸਮਾਗਮ ਦੀ ਸ਼ੁਰੂਆਤ ਕੀਤੀ ਗਈ, ਸਮਾਗਮ ਦੌਰਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਜੀ ਨੇ ਨਗਰ ਦੀਆਂ ਇਕੱਤਰ ਹੋਈਆਂ ਸੰਗਤਾਂ ਨੂੰ ਸ੍ਰੀ ਗੁਰੂੁ ਰਾਮਦਾਸ ਜੀ ਵੱਲੋ ਰਚੀ ਹੋਈ ਬਾਣੀ ਦੀ ਕਥਾ ਵਿਚਾਰ ਕਰਦਿਆਂ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ, ਖਾਲਸਾ ਨੇ ਇਸ ਸਮੇ ਸੰਗਤਾਂ ਨੂੰ ਅੰਮ੍ਰਿਤਧਾਰੀ ਹੋਣ ਅਤੇ ਪੂਰਨ ਰੂਪ ‘ਚ ਸਿੰਘ ਸੱਜਣ ਦੀ ਅਪੀਲ ਕੀਤੀ, ਉਨਾ੍ਹਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋ ਦੂਰ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗਣ ਦੀ ਪ੍ਰੇਰਨਾ ਦਿੱਤੀ ਅਤੇ ਸੰਗਤਾਂ ਨੂੰ ਗੁਰੁੂ ਮਹਾਰਾਜ ਜੀ ਵੱਲੋ ਦਰਸਾਏ ਸੱਚ ਦੇ ਮਾਰਗ ਤੇ ਚੱਲਣ ਦੀ ਅਪੀਲ ਕੀਤੀ।ਇਸ ਮੌਕੇ-ਸਾਬਕਾ ਚੇਅਰਮੈਨ ਡਾ. ਪਰਮਜੀਤ ਸਿੰਘ ਸੰਧੂ, ਸ੍ਰ. ਜਤਿੰਦਰ ਸਿੰਘ ਲੱਧਾਮੁੰਡਾ, ਪ੍ਰਿੰ ਬਲਜਿੰਦਰ ਸਿੰਘ, ਜਥੇਦਾਰ ਰਾਜਬੀਰ ਸਿੰਘ ਉਦੋਨੰਗਲ, ਜਿਲਾ ਮੀਤ ਪ੍ਰਧਾਨ ਹਰਗੋਪਾਲ ਸਿੰਘ ਰੰਧਾਵਾ, ਸ੍ਰ. ਕਰਮਜੀਤ ਸਿੰਘ ਲਾਲੀ, ਸ੍ਰ. ਤਰਸੇਮ ਸਿੰਘ ਤਾਹਰਪੁਰ, ਰਣਜੀਤ ਸਿੰਘ ਰਾਣਾ ਬਿਜਲੀ ਬੋਰਡ, ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ, ਭਾਈ ਹਰਸ਼ਦੀਪ ਸਿੰਘ, ਅਵਤਾਰ ਸਿੰਘ ਬੁੱਟਰ, ਸ੍ਰ. ਭੁਪਿੰਦਰ ਸਿੰਘ ਹੈਪੀ ਪਟਿਆਲਾ, ਡਾ. ਪਾਲ ਸਿੰਘ ਪੁਰਬਾ, ਹਰਬੰਸ ਸਿੰਘ ਪੁਰਬਾ ਆਦਿ ਸੰਗਤ ਹਾਜ਼ਰ ਸਨ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply