ਬਟਾਲਾ, 30 ਮਈ (ਨਰਿੰਦਰ ਬਰਨਾਲ ) – ਬੀਤੇ ਦਿਨੀ ਪੰਜਾਬ ਸਕੂਲ ਸਿਖਿਆ ਬੋਰਡ ਮੁਹਾਲੀ ਵੱਲੋ ਦਸਵੀ ਤੇ ਬੋਰਡ ਨਤੀਜਿਆ ਦਾ ਐਲਾਨ ਕੀਤਾ। ਸਮੁਚ ਨਤੀਜਿਆ ਵਿਚ ਜਿਥੇ ਸਰਕਾਰੀ
ਸਕੂਲਾਂ ਦੀ ਝੰਡੀ ਰਹੀ ਊਥੇ ਸਰਕਾਰੀ ਹਾਈ ਸਕੂਲ ਬੁੱਟਰ ਕਲਾਂ (ਗੁਰਦਾਸਪੁਰ) ਦਾ ਨਤੀਜਾ ਵੀ ਸੌ ਫੀ ਸਦੀ ਰਿਹਾ ਹੈ।ਸਕੂਲ ਵਿਚ 65 ਵਿਦਿਆਰਥੀਆਂ ਨੇ ਪ੍ਰੀਖਿਆ ਦਿਤੀ ਸੀ ਤੇ ਇਹਨਾ ਵਿਚ ਤਿੰਨ ਵਿਦਿਆਰਥੀਆਂ ਨੇ 90 ਫੀਸਦੀ ਤੋ ਵੱਧ ਅੰਕ ਪ੍ਰਾਪਤ ਕੀਤੇ, 6 ਵਿਦਿਆਰਥੀਆਂ ਨੇ 80 ਫੀਸਦੀ ਤੋ ਜਿਆਦਾ ਅੰਕ ਪ੍ਰਾਪਤ ਕਰਕੇ ਸਕੂਲ ਦੇ ਅਧਿਆਪਕਾ ਦਾ ਨਾ ਰੌਸਨ ਕੀਤਾ। ਸਕੂਲ ਵਿਚ ਸਹਿਜਪ੍ਰੀਤ ਸਿੰਘ ਨੇ 95 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚੋ ਪਹਿਲਾ ਸਥਾਂਨ ਪ੍ਰਾਪਤ ਕੀਤਾ। ਹਰਸਿਮਰਨ ਕੌਰ ਨੇ 94 ਫੀ ਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਂਨ ਪ੍ਰਾਪਤ ਕੀਤਾ ਤੇ ਸਿਮਰਨਜੀਤ ਕੌਰ ਨੇ 93 ਫੀ ਸਦੀ ਅੰਕ ਪ੍ਰਾਪਤ ਕੀਤੇ ਤੇ ਸਕੂਲ ਵਿਚੋ ਤੀਸਰਾ ਸਥਾਨ ਪ੍ਰਾਪਤ ਕੀਤਾ। ਮੁਖ ਅਧਿਆਪਕ ਸ ਕੁਲਵੰਤ ਸਿੰਘ ਨੇ ਪਹਿਲੇ ਸਥਾਨਾਂ ਤੇ ਆਏ ਵਿਦਿਆਰਥੀਆਂ ਨੂੰ ਮੁਬਾਰਕਾ ਦਿਤੀਆਂ ਅਤੇ ਨਾਲ ਹੀ ਸਕੂਲ ਦੇ ਅਧਿਆਪਕਾਂ ਵਧਾਈ ਦਿਤੀ ਗਈ।ਅਧਿਆਪਕਾਂ ਨੂ ਨੂੰਪ੍ਰੇਰਤੀਤਾ ਤੇ ਕਿਹਾ ਭਵਿਖ ਵਿਚ ਵੀ ਇਸੇ ਤਰਾਂ ਮਿਹਨਤ ਕਰਵਾਉਣ ਤੇ ਬੱਚਿਆਂ ਦੇ ਜੀਵਨ ਪ੍ਰਤੀ ਸੁਹਿਰਦ ਰਹਿਣ।ਸਕੂਲ ਦੇ ਬੱਚਿਆਂ ਨੂੰ ਵੀ ਮਿਹਨਤ, ਲਗਨ ਨਾਲ ਪੜਾਈ ਕਰਨ ਵਾਸਤੇ ਪ੍ਰੇਰਤ ਕੀਤਾ। ਵਧਾਂਈਆਂ ਦੇਣ ਮੌਕੇ ਰਘਬੀਰ ਸਿੰਘ, ਹਰਪਾਲ ਸਿੰਘ, ਸਤਿੰਦਰਪਾਲ ਸਿੰਘ, ਹਰਵਿੰਦਰ ਸਿੰਘ, ਦਿਲਬਾਗ ਸਿੰਘ ਜਤਿੰਦਰ ਸਿੰਘ, ਵਿਜੈ ਕੁਮਾਰ, ਗੁਰਪ੍ਰਤਾਪ ਸਿੰਘ, ਆਸਿਫ, ਅਨੂੰ ਜੋਤੀ, ਜਸਪਿੰਦਰ ਕੌਰ, ਜਸਬੀਰ ਕੌਰ, ਕੰਵਲਜੀਤ ਕੌਰ, ਰਣਜੀਤ ਕੌਰ, ਸਿਮਰਨਜਤੀ ਕੌਰ , ਮੇਘਵੰਤ ਕੌਰ ਆਦਿ ਸਕੂਲ ਸਟਾਫ ਮੈਬਰ ਹਾਜ਼ਰ ਸਨ।
Check Also
ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ
ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …
Punjab Post Daily Online Newspaper & Print Media