Sunday, March 15, 2026

ਨਿਵੇਸ਼ਕਾਂ ਵੱਲੋਂ ਅਦਾਲਤ ਦੇ ਬਾਹਰ ਪਰਲਜ਼ ਗਰੁੱਪ ਖਿਲਾਫ ਨਾਅਰੇਬਾਜ਼ੀ ਅਤੇ ਬੱਸ ਸਟੈਂਡ ‘ਤੇ ਧਰਨਾ

PPN1306201603
ਬਠਿੰਡਾ, 13 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਦੇ ਮਾਮਲੇ ਵਿਚ ਸੀ.ਬੀ.ਆਈ ਵੱਲੋ ਗ੍ਰਿਫਤਾਰ ਕੀਤੇ ਗਏ ਪਰਲਜ਼ ਕੰਪਨੀ ਦੇ ਚੇਅਰਮੈਨ ਅਤੇ ਇਸ ਦੇ ਚਾਰ ਚੋਟੀ ਦੇ ਅਹੁੱਦੇਦਾਰਾਂ ਨੂੰ ਅੱਜ ਬਠਿੰਡਾ ਪੁਲਿਸ ਵੱਲੋ ਲਏ ਗਏ ਤਿੰਨ ਦਿਨਾਂ ਪੁਲਿਸ ਰਿਮਾਂਡ ਖ਼ਤਮ ਹੋਣ ਤੇ ਮਾਨਯੋਗ ਜੱਜ ਰਣਦੀਪ ਕੁਮਾਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।ਜਿਥੇ ਮਾਨਯੋਗ ਜੱਜ ਰਣਦੀਪ ਕੁਮਾਰ ਵੱਲੋ ਨਿਰਮਲ ਸਿੰਘ ਭੰਗੂ ਸਣੇ ਚਾਰ ਵਿਅਕਤੀਆ ਨੂੰ 14 ਦਿਨਾਂ ਲਈ ਜੁਡੀਸੀਲੀ ਹਿਰਾਸਤ ਵਿਚ ਭੇਜ ਦਿੱਤਾ ਗਿਆ।ਇਥੇ ਜਿਕਰਯੋਗ ਹੈ ਕਿ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ 45 ਹਜਾਰ ਕਰੋੜ ਰੁਪਏ ਦੇ ਘੋਟਾਲੇ ਸੰਬਧੀ ਮਾਮਲੇ ਦਰਜ ਹੋਏ ਸਨ ਅਦਾਲਤ ‘ਚ ਪੇਸ਼ ਕੀਤੇ ਜਾਣ ਵਾਲਿਆਂ ‘ਚ ਪਰਲਜ਼ ਗੋਲਡਨ ਫਾਰੈਸਟ ਲਿਮਟਿਡ (ਪੀਜੀਐਫ) ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਨਿਰਮਲ ਸਿੰਘ ਭੰਗੂ, ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ, ਡਾਇਰੈਕਟਰ ਗੁਰਮੀਤ ਸਿੰਘ ਅਤੇ ਸੁਬਰਤਾ ਭੱਟਾਚਾਰੀਆ ਡਾਇਰੈਕਟਰ ਪਰਲ ਐਗਰੋਟੈੱਕ ਕਾਰਪੋਰੇਸ਼ਨ ਲਿਮਟਿਡ (ਪੀਏਸੀਐਲ) ਸ਼ਾਮਲ ਹਨ 11 ਜੂਨ ਦਿੱਲੀ ਤੋਂ ਬਠਿੰਡਾ ਪੁਲਿਸ ਪ੍ਰੋਡਕਸ਼ਨ ਵਰੰਟਾਂ ਤਹਿਤ ਬਠਿੰਡਾ ਲਿਆਈ ਸੀ ਬਠਿੰਡਾ ਦੇ ਥਾਣਾ ਕੈਂਟ ਪੁਲਿਸ ਨੇ ਇੰਨ੍ਹਾਂ ਚਾਰਾਂ ਖਿਲਾਫ ਇੱਕ ਜੂਨ ਨੂੰ ਰਾਜ ਕੁਮਾਰ ਪੁੱਤਰ ਆਸ਼ਾ ਰਾਮ ਵਾਸੀ ਬਾਲਮੀਕ ਕਲੋਨੀ ਫਰੀਦਕੋਟ ਦੀ ਸ਼ਕਾਇਤ ਤੇ ਧਾਰਾ 406 ਤੇ 420 ਤਹਿਤ ਕੇਸ ਦਰਜ ਕੀਤਾ ਸੀ ਸੂਤਰਾਂ ਮੁਤਾਬਕ ਬਠਿੰਡਾ ‘ਚ ਪੁਲਿਸ ਕੋਲ ਪਰਲਜ਼ ਕੰਪਨੀ ਖਿਲਾਫ ਤਕਰੀਬਨ ਸੌ ਤੋਂ ਡੇਢ ਸੌ ਲੋਕਾਂ ਵੱਲੋਂ ਸ਼ਕਾਇਤਾਂ ਦਿੱਤੀਆਂ ਹੋਈਆਂ ਹਨ ਰਾਜ ਕੁਮਾਰ ਨੇ ਪੈਸੇ ਵਾਪਿਸ ਲੈਣ ਲਈ ਹਾਈਕੋਰਟ ਅੱਗੇ ਚਾਰਾਜੋਈ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਹਰਕਤ ‘ਚ ਆਈ ਹੈ।ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਰਾਜ ਕੁਮਾਰ ਨੇ ਦੱਸਿਆ ਕਿ ਉਸ ਨੇ ਪੀ.ਏ.ਸੀ ਐਲ ਕੰਪਨੀ ਵਿੱਚ ਨਿਵੇਸ਼ ਕੀਤਾ ਸੀ, ਪਰ ਮੁਲਜਮਾਂ ਨੇ ਉਸ ਦੇ ਪੈਸੇ ਨਾਂ ਮੋੜ ਕੇ ਧੋਖਾਧੜੀ ਕੀਤੀ ਹੈ ।
ਗੌਰਤਲਬ ਹੈ ਕਿ ਪਰਲਜ਼ ਗਰੁੱਪ ਦੀਆਂ ਵੱਖ-ਵੱਖ ਨਿਵੇਸ਼ ਸਕੀਮਾਂ ਰਾਹੀਂ ਪੰਜ ਕਰੋੜ ਤੋਂ ਵੱਧ ਲੋਕਾਂ ਤੋਂ ਉਗਰਾਹੇ ਗਏ 45 ਹਜ਼ਾਰ ਕਰੋੜ ਰੁਪਏ ਦੀ ਕਥਿਤ ਹੇਰਾਫੇਰੀ ਦੇ ਦੋਸ਼ ਲੱਗੇ ਹਨ।ਪਰਲਜ਼ ਗਰੁੱਪ ਵੱਲੋਂ ਲੋਕਾਂ ਦੀ ਅਮਾਨਤ ‘ਚ ਖਿਆਨਤ ਕਰਨ ਦੇ ਮਾਮਲੇ ਦੀ ਸੀ.ਬੀ.ਆਈ ਜਾਂਚ ਚੱਲ ਰਹੀ ਹੈ ।ਸੀ.ਬੀ.ਆਈ ਨੇ 8 ਜਨਵਰੀ 2016 ਨੂੰ ਇੰਨ੍ਹਾਂ ਚਾਰਾਂ ਜਣਿਆਂ ਨੂੰ ਗ੍ਰਿਫਤਾਰ ਕੀਤਾ ਸੀ ।ਪਤਾ ਲੱਗਿਆ ਹੈ ਕਿ ਈ.ਡੀ.ਵੀ ਪਰਲਜ਼ ਦੇ ਚੇਅਰਮੈਨ ਖਿਲਾਫ ਜਾਂਚ ਕਰ ਰਿਹਾ ਹੈ। ਉਧਰ ਅੱਜ ਪਰਲਜ਼ ਕੰਪਨੀ ਦੇ ਅਹੁਦੇਦਾਰਾਂ ਨੂੰ ਅਦਾਲਤ ‘ਚ ਪੇਸ਼ ਕਰਨ ਦੀ ਸੂਚਨਾ ਮਿਲਦਿਆਂ ਪਰਲ ਦੇ ਨਿਵੇਸ਼ਕ ਮੌਕੇ ਪਹੰਚ ਗਏ। ਕਿਸੇ ਵੀ ਅਣਸੁਖਾਵੀ ਘਟਨਾਂ ਨੂੰ ਰੋਕਣ ਲਈ ਪੁਲਿਸ ਵੱਲੋ ਵੱਡੀ ਗਿਣਤੀ ਵਿਚ ਕਰਮਚਾਰੀ ਤਹਿਨਾਤ ਕੀਤੇ ਗਏ ਅਤੇ ਕਈ ਮੁੱਖ ਦਰਵਾਜਿਆ ਨੂੰ ਬੰਦ ਕੀਤਾ ਹੋਇਆ ਸੀ।ਪੁਲਿਸ ਵੱਲੋ ਕੋਰਟ ਕੈਪਲੈਕਸ ਦੇ ਪਿਛਲੇ ਰਾਸਤੇ ਰਾਹੀ ਚੇਅਰਮੈਨ ਭੱਗੂ ਤੇ ਇਸ ਦੇ ਸਾਥੀਆਂ ਨੂੰ ਲਿਆਕੇ ਅਦਾਲਤ ਵਿਚ ਪੇਸ਼ ਕੀਤਾ ਗਿਆ।ਇਸ ਮੌਕੇ ਵੱਡੀ ਗਿਣਤੀ ਵਿਚ ਇੱਕਤਰ ਹੋਏ ਨਿਵੇਸ਼ਕਾਂ ਨੇ ਅਦਾਲਤ ਦੇ ਬਾਹਰ ਨਾਅਰੇਬਾਜੀ ਕੀਤੀ ਪੁਲਿਸ ਵੱਲੋ ਜਦੋ ਪਿਛਲੇ ਰਾਸਤੇ ਰਾਹੀ ਚੇਅਰਮੈਨ ਭੰਗੂ ਲਿਜਾਇਆ ਜਾ ਰਹੀ ਸੀ ਕੁੱਝ ਨਿਵੇਸ਼ਕਾਂ ਨੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਪਰਲਜ਼ ਗਰੁੱਪ ਖਿਲਾਫ ਨਾਅਰੇਬਾਜੀ ਕੀਤੀ।ਪੁਲੀਸ ਦੇ ਰੱਵਈਏ ਤੋ ਪ੍ਰੇਸ਼ਾਨ ਨਿਵੇਸ਼ਕਾਂ ਵੱਲੋ ਬੱਸ ਅੱਡਾ ਜਾਮ ਕਰਨ ਦੀ ਕੋਸ਼ਿਸ਼ ਦੇ ਚੱਲਦਿਆਂ ਟ੍ਰਾਸਪੋਰਟਾਂ ਨਾਲ ਤਕਰਾਰ ਬਾਜੀ ਹੁੰਦੀ ਰਹੀ ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply