Friday, July 5, 2024

 ਮੋਗਾ ਬੈਕ ਡਕੈਤੀ ਦਾ ਬਠਿੰਡਾ ਪੁਲਿਸ ਨੇ ਕੀਤਾ ਪਰਦਾਫਾਸ਼

ਲੁੱਟੀ ਹੋਈ ਰਕਮ ਵਿਚੋ 11 ਲੱਖ ਰੁਪਏ ਬਰਾਮਦ, ਤਿੰਨ ਗ੍ਰਿਫਤਾਰ

PPN1306201602
ਬਠਿੰਡਾ, 13 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – 23 ਮਈ ਨੂੰ ਮੋਗਾ ਦੇ ਕੋਟਕਪੂਰਾ ਬਾਈਪਾਸ ਤੋ ਹਥਿਆਰਬੰਦ ਲੁਟੇਰਿਆਂ ਨੇ ਓਰੀਐਂਟਲ ਬੈਂਕ ਆਫ਼ ਕਾਮਰਸ (ਓਬੀਸੀ) ਬਰਾਂਚ ਬਾਘਾਪੁਰਾਣਾ ਦੇ ਸੁਰੱਖਿਆ ਗਾਰਡ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਸੀ ਅਤੇ ਪ੍ਰਾਈਵੇਟ ਗੱਡੀ ਵਿੱਚ ਰੱਖੇ 60 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ।ਸਨ ਇਸ ਵਾਰਦਾਤ ਵਿਚ ਸ਼ਾਮਲ ਦੋ ਨੋਜਵਾਨਾਂ ਅਤੇ ਇਨਾਂ ਨੂੰ ਪਨਾਹ ਦੇਣ ਵਾਲੇ ਵਿਅਕਤੀ ਨੂੰ ਬਠਿੰਡਾ ਪੁਲਿਸ ਲੁੱਟੀ ਗਈ 60 ਲੱਖ ਦੀ ਰਕਮ ਵਿਚੋ 11 ਲੱਖ ਰੁਪਏ ਸਣੇ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਡੀ ਆਈ ਜੀ ਬਠਿੰਡਾ ਰੇਜ ਯੁਰਿੰਦਰ ਸਿੰਘ ਹੇਅਰ ਅਤੇ ਐਸ ਐਸ ਪੀ ਬਠਿੰਡਾ ਸਵਪਨ ਸ਼ਰਮਾਂ ਨੇ ਪ੍ਰੈਸ ਕਾਨਫੰਰਸ ਦੌਰਾਨ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾਂ ਮਿਲੀ ਸੀ ਜਲਾਲਬਾਦ ਨਿਵਾਸੀ ਅੰਕੁਸ਼ ਮੁਟਨੇਜਾ ਬੈਕ ਡਕੈਤੀ ‘ਚ ਸ਼ਾਮਲ ਨੋਜਵਾਨਾਂ ਨੂੰ ਪਨਾਹ ਦੇ ਰਿਹਾ ਹੈ ਪੁਲਿਸ ਵੱਲੋ ਅੰਕੁਸ਼ ਮੁਟਨੇਜਾ ਨੂੰ ਗ੍ਰਿਫਤਾਰ ਕਰ ਪੁੱਛਗਿਛ ਕੀਤੀ ਗਈ ਤਾਂ ਅੰਕੁਸ਼ ਮੁਟਨੇਜਾ ਨੇ ਦੱਸਿਆ ਕਿ ਗਗਨਦੀਪ ਉਸਦਾ ਪੁਰਾਣਾ ਦੋਸਤ ਹੈ ਅਤੇ ਗਗਨਦੀਪ ਸਿੰਘ ਨੇ ਉਸਦੀ ਜਾਨ ਪਹਿਚਾਣ ਲਵਪ੍ਰੀਤ , ਮਨਪ੍ਰੀਤ , ਨਵਦੀਪ ਆਦਿ ਨਾਲ ਕਰਵਾਈ । ਅੰਕੁਸ਼ ਮੁਟੇਨਜਾ ਨੇ ਆਪਣੇ ਨਾਮ ਤੇ ਗਗਨਦੀਪ ਨੂੰ ਚੰਡੀਗੜ੍ਹ ਵਿਖੇ ਇੱਕ ਫਲੈਟ 16 ਹਜਾਰ ਰੁਪਏ ਮਹੀਨੇ ਤੇ ਕਿਰਾਏ ਪਰ ਲੈ ਕੇ ਦਿੱਤਾ ਸੀ । ਅਕੁੰਸ਼ ਵੱਲੋ ਹੀ ਪੁਰਾਣੀ ਕਾਰ ਖਰੜ ਤੋ ਖਰੀਦ ਕਰਕੇ ਦਿੱਤੀ ਅਤੇ ਕਲਿਆਣ ਜਿਉਲਰਜ਼ ਮੁਹਾਲੀ ਤੋ ਆਪਣੇ ਪਹਿਚਾਣ ਪੱਤਰ ਤੇ 1 ਲੱਖ 48ਹਜਾਰ ਰੁਪਏ ਗਹਿਣੇ ਖਰੀਦ ਕੇ ਦਿੱਤੇ ਸਨ। ਪੁਲਿਸ ਨੂੰ ਜਾਂਚ ਦੌਰਾਨ ਗੁਪਤ ਸੂਚਨਾਂ ਮਿਲੀ ਕਿ ਗਗਨਦੀਪ ਸਿੰਘ ਅਤੇ ਉਸ ਦੇ ਸਾਥੀ ਬਠਿੰਡਾ ਦੀ ਗੋਬਿੰਦਪੁਰਾ ਵਿਖੇ ਨਹਿਰ ਤੇੇ ਇੱਕਠੇ ਹੋਣਾ ਹੈ ਪੁਲਿਸ ਵੱਲੋ ਛਾਪੇਮਾਰੀ ਕਰ ਮਨਪ੍ਰੀਤ ਸਿੰਘ ਵਾਸੀ ਬੁੱਟਰ ਕਲਾਂ ਅਤੇ ਲਵਪ੍ਰੀਤ ਸਿੰਘ ਵਾਸੀ ਲੱਖਾ ਨੰ ਹਿਰਾਸਤ ਵਿਚ ਲਿਆ ਜਦੋ ਕਿ ਗਗਨਦੀਪ ਸਿੰਘ , ਨਵਦੀਪ ਸਿੰਘ ਅਤੇ ਮਨਦੀਪ ਸਿੰਘ ਵਾਸੀ ਸੁਧਾਰ ਮੋਕੇ ਤੋ ਭੱਜਣ ਵਿਚ ਸਫਲ ਹੋ ਗਏ। ਪੁਲਿਸ ਵੱਲੋ ਗ੍ਰਿਫਤਾਰ ਕੀਤੇ ਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਕੋਲੋ 2 ਪਿਸਤੌਲ 32 ਬੋਰ,20 ਰੌਦ ਬਰਾਮਦ ਕੀਤੇ ਗਏ।ਪੁਲਿਸ ਵੱਲੋ ਉਕਤ ਦੋਵੇ ਨੋਜਵਾਨਾਂ ਦੀ ਨਿਸ਼ਾਨ ਦੇਹੀ ਤੇ 11 ਲੱਖ 50 ਹਜਾਰ ਰੁਪਏ ਦੀ ਨਕਦੀ ਬਰਮਾਦ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਦੀ ਉਮਰ ਮਹਿਜ ਕਰੀਬ 24 ਸਾਲ ਹੈ ਪਰ ਉਸ ਖਿਲਾਫ ਕਰੀਬ ਅੱਧੀ ਦਰਜਨ ਸੰਗੀਨ ਮਾਮਲੇ ਦਰਜ ਹਨ ਅਤੇ ਕਈ ਮਾਮਲਿਆ ਵਿਚ ਉਹ ਭਗੌੜਾਂ ਚੱਲ ਰਿਹਾ ਹੈ। ਲਵਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਪੁਛਗਿਛ ਦੌਰਾਨ ਮੰਨਿਆ ਕਿ ਉਨਾਂ ਵੱਲੋ ਹੀ ਜੈਤੋ ਵਿਖੇ ਬੈਕ ਦੀ ਕੈਸ਼ ਵੈਨ ਵਿਚੋ ਸਾਢੇ ਛੇ ਲੱਖ ਰੁਪਏ ਲੁੱਟੇ ਗਏ ਸਨ ਅਤੇ ਐਨ ਐਫ ਐਲ ਕਲੋਨੀ ਕੋਲੋ ਵਰਨਾਂ ਕਾਰ ਖੋਹ ਮੋਗਾਂ ਵਿਖੇ 60 ਲੱਖ ਦੀ ਬੈਕ ਡਕੈਤੀ ਨੂੰ ਅੰਜਾਮ ਦਿੱਤਾ ਸੀ ਅਤੇ ਬਾਅਦ ਵਿਚ ਉਸੇ ਕਾਰ ਨੂੰ ਪਿੰਡ ਜਲਾਲ ਦੀ ਡਰੇਨ ਦੀ ਪਟੜੀ ਤੇ ਅੱਗ ਨਾਲ ਸਾੜ ਦਿੱਤਾ ਸੀ। ਇਸ ਪ੍ਰੈਸ ਕਾਨਫੰਰਸ ਦੌਰਾਨ ਐਸ ਪੀ ਡੀ ਬਿਕਰਮਜੀਤ ਸਿੰਘ , ਡੀ ਐਸ ਪੀ ਹਰਪ੍ਰਤਾਪ ਸਿੰਘ , ਸੀ ਆਈ ਏ ਦੋ ਦੇ ਇੰਚਾਰਜ ਤੇਜਿੰਦਰ ਸਿੰਘ, ਐਸ ਐਚ ਓ ਤਲਵੰਡੀ ਸਾਬੋ ਮਨੋਜ ਕੁਮਾਰ, ਐਸ ਐਚ ਓ ਨਥਾਣਾ ਹਰਬੰਸ ਸਿੰਘ ਆਦਿ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply