Wednesday, July 17, 2024

ਜਾਅਲੀ ਐਸ.ਪੀ ਬਣ ਕੇ ਠੱਗੀਆਂ ਮਾਰਨ ਵਾਲਾ ਕਾਬੂ

ਅੰਮ੍ਰਿਤਸਰ, 16 ਜੂਨ (ਜਗਦੀਪ ਸਿੰਘ ਸੱਗੂ) – ਵਿਜੀਲੈਂਸ ਬਿਊਰੋ ਅੰਮ੍ਰਿਤਸਰ ਅਤੇ ਜ਼ਿਲ੍ਹਾ ਪੁਲਿਸ ਬਟਾਲਾ ਵੱਲੋਂ ਸਾਂਝੇ ਤੌਰ ‘ਤੇ ਅਰੰਭੇ ਅਪਰੇਸ਼ਨ ਦੇ ਸਿੱਟੇ ਵਜੋਂ ਐਸ. ਪੀ ਵਿਜੀਲੈਂਸ ਬਿਊਰੋ ਬਣ ਕੇ ਸਰਕਾਰੀ ਅਧਿਕਾਰੀਆਂ ਨੂੰ ਠੱਗਣ ਵਾਲੇ ਰਾਹੁਲ ਕੁਮਾਰ ਉਰਫ ਵਿਨੋਦ ਮੁਕਾਰ ਉਰਫ ਵਿਜੇ ਕੁਮਾਰ ਪੁੱਤਰ ਮਨੇਸ਼ਵਰ ਕੁਮਾਰ ਵਾਸੀ ਹਨੂੰਮਾਨ ਚੌਕ, ਬੋਰੀਆਂ ਵਾਲਾ ਸ਼ਹਿਰ, ਗੁਰਦਾਸਪੁਰ ਨੂੰ ਮਕਲੌਡਗੰਜ, ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਤੋਂ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਹੋਈ ਹੈ।
ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਰੇਂਜ ਡਾ. ਕੇਤਨ ਬਾਲੀਰਾਮ ਪਾਟਿਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰੋਡਵੇਜ਼ ਤਰਨ ਤਾਰਨ ਦੇ ਮੈਨੇਜਰ ਕਰਨਜੀਤ ਸਿੰਘ ਕਲੇਰ ਨੇ ਵਿਜੀਲੈਂਸ ਬਿਊਰੋ ਪੰਜਾਬ, ਚੰਡੀਗੜ੍ਹ ਕੋਲ ਇਕ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਐਸ. ਪੀ ਵਿਨੋਦ ਕੁਮਾਰ, ਜੋ ਦਫ਼ਤਰ ਡਾਇਰੈਕਟਰ ਵਿਜੀਲੈਂਸ ਬਿਊਰੋ, ਪੰਜਾਬ, ਚੰਡੀਗੜ੍ਹ ਬੈਠਦਾ ਹੈ, ਨੇ ਫੋਨ ਕਰਕੇ ਕਿਹਾ ਹੈ ਕਿ ਉਸਦੇ ਕੋਲ ਉਸ ਖਿਲਾਫ਼ ਕੋਈ ਸ਼ਿਕਾਇਤ ਆਈ ਹੈ। ਆਪਣੀ ਸ਼ਿਕਾਇਤ ਵਿਚ ਸ. ਕਲੇਰ ਨੇ ਇਹ ਵੀ ਦੱਸਿਆ ਕਿ ਪੰਜਾਬ ਰੋਡਵੇਜ਼ ਜਲੰਧਰ-ਕਮ-ਪੰਜਾਬ ਰੋਡਵੇਜ਼ ਬਟਾਲਾ ਹਰਜਿੰਦਰ ਸਿੰਘ ਮਿਨਹਾਸ ਖਿਲਾਫ਼ ਵੀ  ਇਸੇ ਤਰ੍ਹਾਂ ਸ਼ਿਕਾਇਤ ਹੋਣ ਅਤੇ ਸ਼ਿਕਾਇਤ ਫਾਈਲ ਕਰਵਾਉਣ ਲਈ 10 ਹਜ਼ਾਰ ਰੁਪਏ ਉਨ੍ਹਾਂ ਦੇ ਖਾਤੇ ਵਿਚ ਪਾਉਣ ਲਈ ਫੋਨ ਰਾਹੀਂ ਕਿਹਾ ਸੀ, ਜੋ ਸ. ਮਿਨਹਾਸ ਨੇ ਦੱਸੇ ਖਾਤੇ ਵਿਚ ਪਾ ਦਿੱਤੇ ਹਨ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਤਸਦੀਕ ਕਰਨ ਲਈ ਮੁੱਖ ਦਫ਼ਤਰ ਵਿਜੀਲੈਂਸ ਬਿਊਰੋ ਪੰਜਾਬ ਨੇ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਨੂੰ ਨਿਰਦੇਸ਼ ਦਿੱਤੇ। ਮਾਮਲੇ ਦੀ ਤਫਤੀਸ਼ ਕਰਨ ‘ਤੇ ਸਾਰਾ ਮਾਮਲਾ ਫਰਜੀਵਾੜ੍ਹਾ ਹੋਣ ਦਾ ਪਾਉਂਦੇ ਹੋੲਂੇ ਥਾਣਾ ਸਿਟੀ ਬਟਾਲਾ ਵਿਖੇ ਮੁਕੱਦਮਾ ਦਰਜ ਕਰਕੇ ਦੋਸ਼ੀ ਨੂੰ ਸਾਂਝੇ ਤੌਰ ‘ਤੇ ਉਪਰਾਲੇ ਕਰਨੇ ਸ਼ੁਰੂ ਕੀਤੇ, ਜਿਸ ‘ਤੇ ਦੋਸ਼ੀ ਨੂੰ ਮਕਲੌਡਗੰਜ, ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਹੋਈ। ਇਸ ਤੋਂ ਇਲਾਵਾ ਦੋਸ਼ੀ ਨੇ ਪੰਜਾਬ ਸਰਕਾਰ ਦੇ ਹੋਰਨਾਂ ਅਧਿਕਾਰੀਆਂ ਨੂੰ ਵੀ ਧੋਖੇ ਵਿਚ ਰੱਖ ਕੇ ਉਨ੍ਹਾਂ ਪਾਸੋਂ ਆਪਣੇ ਅਤੇ ਫਰਜ਼ੀ ਖਾਤਿਆਂ ਵਿਚ ਪੈਸੇ ਪਵਾਏ ਹਨ, ਜੋ ਇਹ ਖਾਤੇ ਖ਼ੁਦ ਆਪਰੇਟ ਕਰਦਾ ਹੈ। ਇਸ ਸਬੰਧੀ ਵੱਖਰੇ ਤੌਰ ‘ਤੇ ਪੜਤਾਲ/ਤਫਤੀਸ਼ ਜਾਰੀ ਹੈ। ਨੇ ਅਜਿਹੇ ਫਰਜ਼ੀ ਬਣੇ ਐਸ. ਪੀ ਦਾ ਸ਼ਿਕਾਰ ਹੋਏ ਅਧਿਕਾਰੀਆਂ/ਲੋਕਾਂ ਨੂੰ ਉਨ੍ਹਾਂ ਕੋਲ ਕੋਈ ਵੀ ਸੂਚਨਾ ਹੋਣ ‘ਤੇ ਸਾਂਝੀ ਕਰਨ ਲਈ ਸਹਿਯੋਗ ਮੰਗਿਆ ਹੈ।
ਉਨ੍ਹਾਂ ਦੱਸਿਆ ਕਿ ਅਜਿਹੇ ਠੱਗਾਂ ਖਿਲਾਫ਼ ਵਿਜੀਲੈਂਸ ਵਿਭਾਗ ਦੇ ਟੋਲ ਫਰੀ ਨੰਬਰ 1800-1800-1000, ਮੋਬਾਈਲ ਨੰਬਰ 85588-08927 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।ਇਸ ਤੋਂ ਇਲਾਵਾ sspvbasr@yahoo.in ਉ੍ਰੱਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

Check Also

ਰੋਟਰੀ ਕਲੱਬ ਸੁਨਾਮ ਵਲੋਂ ਰੁੱਖ ਲਗਾੳ ਮੁਹਿੰਮ ਦਾ ਅਗਾਜ਼

ਸੰਗਰੂਰ, 16 ਜੁਲਾਈ (ਜਗਸੀਰ ਲੌਂਗੋਵਾਲ) – ਵਾਤਾਵਰਨ ਨੂੰ ਬਚਾਉਣ ਸਬੰਧੀ ਕਈ ਸਮਾਜ ਸੇਵੀ ਸੰਸਥਾਵਾਂ ਚਾਰਾਜੋਈ …

Leave a Reply