Monday, July 8, 2024

ਭਾਜਪਾ ਵਲੋਂ ਵਰਕਰਾਂ ਨੂੰ ਪਾਰਟੀ ਨਾਲ ਜੋੜਣ ਦੀ ਕਵਾਇਦ ਸ਼ੁਰੂ

PPN1606201606
ਅੰਮ੍ਰਿਤਸਰ, 16 ਜੂਨ (ਜਗਦੀਪ ਸਿੰਘ ਸੱਗੂ) – ਜਿਲਾ ਭਾਜਪਾ ਦੀ ਕੰਮਾਨ ਰਾਜੇਸ਼ ਹਨੀ ਦੇ ਹੱਥਾਂ ਵਿੱਚ ਆਉਣ ਦੇ ਬਾਅਦ ਭਾਜਪਾ ਵਿੱਚ ਮਹੱਤਵਪੂਰਨ ਤਬਦੀਲੀ ਹੋਈ ਹੈ ਅਤੇ ਉਨਾਂ ਵਲੋਂ ਅਹੁੱਦਾ ਸੰਭਾਦਿਆਂ ਹੀ ਵਰਕਰਾਂ ਨੂੰ ਨਾਲ ਜੋੜਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਸੀ।ਇਸ ਸਬੰਧ ਵਿੱਚ ਸਾਰੇ ਸੈਲਾਂ ਅਤੇ ਮੋਰਚਿਆਂ ਦੇ ਅਹੁਦੇਦਾਰਾਂ ਦੀ ਬੈਠਕ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿੱਚ ਬੁਲਾਈ ਗਈ, ਜਿਸ ਦੀ ਪ੍ਰਧਾਨਗੀ ਜਿਲਾ ਭਾਜਪਾ ਪ੍ਰਧਾਨ ਰਾਜੇਸ਼ ਹਨੀ ਨੇ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਆਈ.ਆਈ.ਐਮ ਦੀ ਸਥਾਪਨਾ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਹੋਣ ਜਾ ਰਹੀ ਹੈ।ਜਿਸ ਦਾ ਵਿਦਿਆਰਥੀ ਵਰਗ ਨੂੰ ਬਹੁਤ ਲਾਭ ਮਿਲੇਗਾ ਅਤੇ ਦੇਸ਼ ਵਿਦੇਸ਼ ਵਿਚੋਂ ਵੀ ਵਿਦਿਆਰਥੀ ਇਥੇ ਪੜਣ ਆਉਣਗੇ । ਇਸ ਸਮੇਂ ਉਨ੍ਹਾਂ ਨੇ ਬੁੱਧੀਜੀਵੀ ਸੈਲ ਦਾ ਐਲਾਨ ਕੀਤਾ।ਉਨ੍ਹਾਂ ਨੇ ਸਾਰੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ 19 ਜੂਨ ਨੂੰ ਸ਼ਾਮ 4.00 ਵਜੇ ਮਾਨਾਵਾਲਾ ਸਥਿਤ ਅਯੌਜਿਤ ਕੀਤੇ ਜਾ ਰਹੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ‘ਚ ਪੁੱਜਜ਼।ਇਸ ਮੌਕੇ ਡਾ. ਬਲਦੇਵ ਰਾਜ ਚਾਵਲਾ, ਸੰਜੇ ਸ਼ਰਮਾ, ਅਵਿਨਾਸ਼ ਸ਼ਰਮਾ, ਰਾਜੇਸ਼ ਕੰਧਾਰੀ, ਰਵੀ ਠਾਕੁਰ, ਮਮਤਾ ਅਰੋੜਾ, ਰਾਜੇਸ਼ ਸੋਹੀ, ਰਾਜ ਭਾਟੀਆ, ਹਰਪਲ ਸਿੰਘ ਮਾਹਲ, ਕਰਮ ਸਿੰਘ, ਰਾਮ ਸਿੰਘ, ਮਧੁ ਸ਼ਰਮਾ, ਮਗਨ ਵੜੈਚ, ਜਗਦੀਸ਼ ਮਲਹੋਤਰਾ, ਬਲਦੇਵ ਧਵਨ, ਰਜਿੰਦਰ ਪਾਲ, ਨਵਨੀਤ ਜੇਟਲੀ, ਰਾਜ ਵਧਵਾ ਆਦਿ ਮੌਜੂਦ ਸਨ ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply