
ਜੰਡਿਆਲਾ ਗੁਰੂ, 17 ਮਈ (ਹਰਿੰਦਰਪਾਲ ਸਿੰਘ)- ਲੋਕ ਸਭਾ ਪੰਥਕ ਹਲਕਾ ਖਡੂਰ ਸਾਹਿਬ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਦੀ ਲਗਭਗ 1 ਲੱਖ 5 ਹਜ਼ਾਰ ਵੋਟਾਂ ਤੋਂ ਵੱਧ ਵੋਟਾਂ ਨਾਲ ਹੋਈ ਭਾਰੀ ਜਿੱਤ ਦੀ ਖੁਸ਼ੀ ਵਿਚ ਸ੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸਰੂਪ ਸਿੰਘ ਸੰਤ ਮਕੈਨੀਕਲ ਵਾਲੇ ਨੇ ਬਾਜ਼ਾਰ ਵਿੱਚ ਲੱਡੂ ਵੰਡੇ। ਇਸ ਮੋਕੇ ਸਮੂਹ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਸਰੁਪ ਸਿੰਘ ਨੇ ਕਿਹਾ ਕਿ ਪੰਥਕ ਸੀਟ ਪ੍ਰਤੀ ਲੋਕਾਂ ਦਾ ਭਰਮ ਭੁਲੇਖਾ ਦੂਰ ਹੋ ਗਿਆ ਹੈ। ਖਡੂਰ ਸਾਹਿਬ ਹਲਕੇ ਤੋਂ ਕਾਗਰਸ ਪਾਰਟੀ ਨੂੰ ਹੁਣ ਅੱਗੋਂ ਤੋਂ ਉਮੀਦਵਾਰ ਖੜਾ੍ਹ ਕਰਨ ਦੀ ਵੀ ਲੋੜ ਨਹੀਂ ਪਵੇਗੀ। ਉਹਨਾ ਕਿਹਾ ਕਿ ਦੇਸ਼ ਨੂੰ ਇਸਦੇ ਨਾਲ ਹੀ ਇਕ ਸਥਿਰ ਸਰਕਾਰ ਵੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਮਿਲ ਗਈ ਹੈ। ਹੁਣ ਦੇਸ਼ ਦੇ ਸਮੂਹ ਨਾਗਰਿਕਾਂ ਨੂੰ ਬਹੁਤ ਹੀ ਚੰਗੇ ਨਤੀਜੇ ਕੁਝ ਹੀ ਦੇਰ ਬਾਅਦ ਦਿਖਾਈ ਦੇਣੇ ਸ਼ੁਰੂ ਹੋ ਜਾਣਗੇ। ਇਸ ਮੋਕੇ ਉਹਨਾ ਦੇ ਨਾਲ ਉਹਨਾ ਦੇ ਵੱਡੇ ਭਰਾ ਅਮੋਲਕ ਸਿੰਘ ਤੋਂ ਇਲਾਵਾ ਮਹਿੰਦਰ ਸਿੰਘ ਕਲਸੀ, ਮੰਗਲ ਸਿੰਘ ਭੈਣੀ, ਕਾਮਰੇਡ ਜੋਗਿੰਦਰ ਲਾਲ, ਤਲਵਿੰਦਰ ਸਿੰਘ ਬੱਬੂ, ਹਰਜਿੰਦਰ ਸਿੰਘ ਪਹਿਲਵਾਨ, ਨਾਨਕ ਸਿੰਘ, ਸੰਨੀ, ਗੁਰਸੇਵਕ ਸਿੰਘ, ਪਹਿਲਵਾਨ ਕੁੰਨਣ ਸਿੰਘ, ਜਗਦੀਸ਼ ਸਿੰਘ ਕਾਲੂ, ਕੁਲਦੀਪ ਸਿੰਘ ਢੋਟਾ, ਹੀਰਾ ਸਿੰਘ ਨੰਗਲ, ਸੁੰਦਰ ਸਿੰਘ ਨੰਗਲ, ਤੇਜਪਾਲ ਸਿੰਘ ਹੁੰਦਲ, ਗੁਰਚਰਨ ਸਿੰਘ, ਅਵਤਾਰ ਸਿੰਘ ਸਮੇਤ ਵਾਰਡ ਨੰ: 8,10 ਦੇ ਵੋਟਰ ਮੋਜੂਦ ਸਨ।
Check Also
ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ
ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …
Punjab Post Daily Online Newspaper & Print Media