ਮਾਲੇਰਕੋਟਲਾ, 20 ਜੂਨ (ਹਰਮਿੰਦਰ ਸਿੰਘ ਭੱਟ) – ਜ਼ਿਲ੍ਹਾ ਪੁਲਿਸ ਮੁੱਖੀ ਸੰਗਰੂਰ ਸ.ਪ੍ਰਿਤਪਾਲ ਸਿੰਘ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪੁਲਿਸ ਥਾਣਾ ਚੌਕੀ ਜੌੜੇਪੁਲ ਦੇ ਇੰਚਾਰਜ਼ ਮਜ਼ੀਦ ਖਾਂ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਨਸ਼ਾ ਤਸ਼ਕਰਾਂ ਖਿਲਾਫ ਸਿਕੰਜ਼ਾ ਕਸਦਿਆਂ ਇੱਕ ਵਿਆਕਤੀ ਨੂੰ ਕਾਬੂ ਕਰਕੇ ਕੈਂਟਰ (ਟੈਂਪੂ) ‘ਚੋਂ 12 ਕਿਲੋ ਭੂੱਕੀ ਬ੍ਰਾਂਮਦ ਕੀਤੀ। ਮਿਲੀ ਜਾਣਕਾਰੀ ਅਨੁਸਾਰ ਚੌਕੀ ਇੰਚਾਰਜ਼ ਮਜ਼ੀਦ ਖਾਂ ਨੇ ਪੁਲਿਸ ਪਾਰਟੀ ਸਮੇਤ ਇਲਾਕੇ ਅੰਦਰ ਗਸ਼ਤ ਕਰਦੇ ਸਮੇਂ ਮਿਲੀ ਗੁਪਤ ਸੂਚਨਾਂ ਦੇ ਅਧਾਰ ‘ਤੇ ਪਿੰਡ ਭੁਰਥਲਾ ਮੰਡੇਰ ਵਿਖੇ ਨਾਕਾਬੰਦੀ ਦੌਰਾਨ ਸ਼ੱਕੀ ਪੁਰਸ਼ਾਂ ‘ਤੇ ਵਹੀਕਲਾਂ ਦੀ ਚੈਕਿੰਗ ਕਰਦਿਆਂ ਜਦੋਂ ਮਾਲੇਰਕੋਟਲਾ ਯੂਨੀਅਨ ਦੇ ਇੱਕ ਟੈਂਪੂ (ਕੈਂਟਰ) ਨੰਬਰ ਪੀ.ਬੀ. 13 ਵਾਈ-9417 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ 12 ਕਿਲੋ ਭੂੱਕੀ-ਪੋਸਤ ਬ੍ਰਾਂਮਦ ਹੋਈ।ਜਿਸ ਦੀ ਮਾਰਕੀਟ ‘ਚ ਕੀਮਤ 50 ਹਜ਼ਾਰ ਰੁਪੈ ਤੋਂ ਵੀ ਵੱਧ ਦੱਸੀ ਜਾਂਦੀ ਹੈ। ਕੈਂਟਰ ਚਾਲਕ ਵਿਆਕਤੀ ਭਾਵੇਂ ਪੁਲਿਸ ਨੂੰ ਚਕਮਾ ਦੇ ਕੇ ਮੌਕੇ ਤੋਂ ਤਾਂ ਟੈਂਪੂ ਛੱਡ ਕੇ ਫਰਾਰ ਹੋ ਗਿਆ ਸੀ ਪਰੰਤੂ ਪੁਲਿਸ ਨੇ ਬਾਅਦ ‘ਚ ਉਸ ਨੂੰ ਵੀ ਕਾਬੂ ਕਰ ਲਿਆ। ਜਿਸਦੀ ਸ਼ਨਾਖਤ ਮੁਹੰਮਦ ਅਸ਼ਰਫ ਪੁੱਤਰ ਮੁਹੰਮਦ ਇਸਹਾਕ ਵਾਸੀ ਕੱਚਾ ਕੋਟ (ਨਵੀਂ ਅਬਾਦੀ) ਮਾਲੇਰਕੋਟਲਾ ਵੱਜੋਂ ਹੋਈ। ਚੌਕੀ ਇੰਚਾਰਜ਼ ਮਜ਼ੀਦ ਖਾਂ ਨੇ ਉਪਰੋਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਟਰ ਚਾਲਕ ਇਹ ਭੂੱਕੀ ਸ਼੍ਰੀਨਗਰ ਤੋਂ ਲੈ ਕੇ ਆਇਆ ਸੀ। ਜਿਸ ਸਬੰਧੀ ਗੁਪਤ ਸੂਚਨਾਂ ਮਿਲਣ ‘ਤੇ ਪੁਲਿਸ ਪਾਰਟੀ ਨੇ ਪੂਰੀ ਮੁਸ਼ਤੈਦੀ ਨਾਲ ਨਾਕਾਬੰਦੀ ਕਰਕੇ ਉਕਤ ਗੱਡੀ (ਟੈਂਪੂ) ਨੂੰ ਕਾਬੂ ਕੀਤਾ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …
Punjab Post Daily Online Newspaper & Print Media