
ਬਠਿੰਡਾ, 17 ਮਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਆਰ.ਬੀ.ਡੀ.ਏ.ਬੀ ਸੀਨੀਅਰ ਸਕੈਡੰਰੀ ਸਕੂਲ ਵਿਖੇ ਮਾਂ ਦਿਵਸ ‘ਤੇ ਪ੍ਰਿੰਸੀਪਲ ਡਾ: ਸਤਵੰਤ ਕੌਰ ਭੁੱਲਰ ਦੀ ਦੇਖ ਰੇਖ ਹੇਠ ਹਾਊਸ ਗਰੁੱਪ ਗਾਉਣ ਪ੍ਰਤੀਯੋਗਤਾ ਦੇ ਰੂਪ ਵਿਚ ਸੈਮੀਨਾਰ ਕਰਵਾਇਆ ਗਿਆ,ਜਿਸ ਵਿਚ ਛੇਵੀਂ ਕਲਾਸ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮਾਂ ਦਿਵਸ ਨੂੰ ਮਨਾਉਣ ਮੌਕੇ ਗਾਂਧੀ ਹਾਉਸ, ਪਲੇਟ ਹਾਉਸ, ਦਿਆਨੰਦ ਹਾਉਸ, ਟੈਗੋਰ ਹਾਉਸ ਅਤੇ ਨਹਿਰੂ ਹਾਉਸ ਦੇ ਵਿਦਿਆਰਥੀਆਂ ਨੇ ਆਪਣੇ ਆਪਣੇ ਵਿਚਾਰ ਵਿਚ ਮਾਂ ਦੀ ਮਹਤੱਤਾ ਬਾਰੇ ਚਾਨਣਾ ਪਾਇਆ। ਜਿਸ ਨੂੰ ਸੁਣ ਕੇ ਅਧਿਆਪਕ ਜਨ ਅਤੇ ਜੱਜਮੈਂਟ ਕਰਨ ਵਾਲੇ ਵੀ ਹੈਰਾਨ ਹੋ ਗਏ। ਇਸ ਮੌਕੇ ਜੇਤੂ ਬੱਚਿਆਂ ਨੂੰ ਸਨਮਾਨ ਵੀ ਕੀਤਾ ਗਿਆ।ਇਸ ਸ਼ੁਭ ਅਵਸਰ ਮੌਕੇ ਡਾ: ਨੇਹਾ, ਡਾ: ਸੀਪ ਲੁਬਾ ਬੱਚਿਆਂ ਦੇ ਦੰਦਾਂ ਦੀ ਚੈਂਕਅੱਪ ਕਰਦਿਆਂ ਸਾਫ਼ ਸਫ਼ਾਈ ਬਾਰੇ ਜਾਣਕਾਰੀ ਦਿੱਤੀ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media