Wednesday, December 31, 2025

ਕੰਨਿਆਂ ਭਰੂਣ ਹੱਤਿਆ ਅਤੇ ਸਪੈਸ਼ਲ ਚਿਲਡਰਨ ਨੂੰ ਸਮਰਪਿੱਤ ਸਮਾਗਮ

PPN170513ਅੰਮ੍ਰਿਤਸਰ, 17  ਮਈ (ਜਗਦੀਪ ਸਿੰਘ)-  ਮਾਤਾ ਚਰਨ ਕੌਰ ਪੈਰਾ ਮੈਡੀਕਲ ਐਜੂਕੇਸ਼ਨ ਸੁਸਾਇਟੀ ਅਤੇ ਆਗੋਸ਼ ਹੋਲਡਿੰਗ ਹੈਂਡਸ ਵਲੋਂ ਸਥਾਨਕ ਗੁਰੂ ਨਾਨਕ ਭਵਨ ਵਿਖੇ ਕੰਨਿਆਂ ਭਰੂਣ ਹੱਤਿਆ ਤੇ ਸਪੈਸ਼ਲ ਚਿਲਡਰਨ ਨੂੰ ਸਮਰਪਿੱਤ ਇੱਕ ਸਮਾਗਮ ਕਰਵਾਇਆ ਗਿਆ। ਜਿਸ ਦੀ ਸ਼ੁਰੂਆਤ ਬਿਸ਼ਪ ਪੀ.ਕੇ ਜੋਹਨ, ਜਸਕਰਨ ਸਿੰਘ ਐਸ.ਪੀ ਅੰਮ੍ਰਿਤਸਰ, ਡਾ. ਨਰੇਸ਼ ਚਾਵਲਾ ਜਿਲਾ ਟੀ.ਬੀ ਅਫਸਰ, ਚਰਨ ਸਿੰਘ ਓ.ਐਸ਼.ਡੀ ਬਿਕਰਮ ਸਿੰਘ ਮਜੀਠੀਆ, ਧਰਮਿੰਦਰ ਕਲਿਆਣ ਅੇਸ ਐਚ ਓ ਵਲੋਂ ਸ਼ਮਾ ਰੋਸ਼ਨ ਕਰ ਕੇ ਕੀਤੀ ਗਈ। ਇਸ ਉਪਰੰਤ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ  ਜਦਕਿ ਪ੍ਰਸਿੱਧ ਗਾਇਕ ਰਣਜੀਤ ਬਾਵਾ, ਗਾਇਕ ਮਹਿਤਾਬ ਵਿਰਕ, ਗਾਇਕਾ ਰੁਪਿੰਦਰ ਹਾਂਡਾ, ਗਾਇਕ ਤੇਜੀ ਸੰਧੂ, ਨੇ ਆਪਣੇ ਗੀਤਾਂ ਦੀ ਝੜੀ ਲਾ ਕੇ ਵਿਦਿਆਰਥੀਆਂ ਨੂੰ ਨੱਚਣ ਤੇ ਮਜਬੂਰ ਕਰ ਦਿਤਾ।ਕਾਮੇਡੀ ਸਰਕਸ ਦੇ ਕਲਾਕਾਰਾਂ ਕਾਮੇਡੀਅਨ ਰਾਜਬੀਰ ਕੌਰ ਤੇ ਕਾਮੇਡੀਅਨ ਰਾਜੀਵ ਮਹਿਰਾ ਨੇ ਆਪਣੀ ਕਾਮੇਡੀ ਨਾਲ ਛੋਟਿਆਂ ਤੇ ਵੱਡਿਆਂ ਦਾ ਖੂਬ ਮਨੋਰੰਜਨ ਕੀਤਾ।ਮਾਤਾ ਚਰਨ ਕੌਰ ਸੁਸਾਇਟੀ ਵਲੋਂ ਬਿਊਟੀ ਪਾਰਲਰ ਕੋਰਸ ਕਰਨ ਵਾਲੇ ਬਚਿਆਂ ਨੂੰ ਸਰਟੀਫੀਕੇਟ ਦਿੱਤੇ ਗਏ ਅਤੇ ਸਪੈਸ਼ਲ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।। ਇਸ ਮੌਕੇ ਪ੍ਰੀਤਪਾਲ ਪਾਲੀ, ਸਾਹਿਲ, ਮੈਡਮ ਮਨਿੰਦਰ ਕੌਰ, ਬਲਕਾਰ ਸਿੰਘ ਸੰਧੂ, ਰਣਜੀਤ ਸਿੰਘ ਅਠਵਾਲ ਤੋ ਇਲਾਵਾ ਵੱਖ-ਵੱਖ ਸਕੂਲਾਂ ਦੇ ਬੱਚੇ ਜਿੰਨਾ ਵਿੱਚ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਕੂਲ, ਜਗਤ ਜਯੋਤੀ ਸਕੂਲ, ਐਸ. ਐਲ ਭਵਨਜ਼ ਆਦਿ ਸ਼ਾਮਲ ਹਨ ਮੌਜੂਦ ਸਨ।ਮੈਡਮ ਸੁਖਵਿੰਦਰ ਕੌਰ ਨੇ ਆਏ ਹੋਏ ਪਤਵੰਤਿਆਂ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਬੱਚਿਆਂ ਦਾ ਧੰਨਵਾਦ ਕੀਤਾ।

Check Also

ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ

ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …

Leave a Reply