Thursday, August 13, 2026

ਸਰਕਾਰ ਵੀ ਬਹੁ ਖੇਤਰਾਂ ਦੀਆਂ ਹੋਣਹਾਰ ਧੀਆਂ ਦਾ ਸਨਮਾਨ ਕਰੇ – ਸਿੱਧੂ

PPN2806201608ਅੰਮ੍ਰਿਤਸਰ, 28 ਜੂਨ (ਪੰਜਾਬ ਪੋਸਟ ਬਿਊਰੋ)-ਵੱਖ ਵੱਖ ਬਹੁ ਖੇਤਰਾਂ ਦੇ ਵਿਚ ਅਹਿਮ ਯੋਗਦਾਨ ਪਾ ਕੇ ਪੰਜਾਬ ਦਾ ਨਾਂ ਰਾਸ਼ਟਰੀ ਤੇ ਅੰਤਰਾਸ਼ਟਰੀ ਪੱਧਰ ਤੇ ਚਮਕਾਉੋਣ ਵਾਲੀਆਂ ਹੋਣਹਾਰ ਧੀਆਂ ਦਾ ਪੰਜਾਬ ਸਰਕਾਰ ਵੀ ਮਾਨ ਸਨਮਾਨ ਕਰੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਂਜਾਬੀ ਸਭਿਆਚਾਰ ਵਿਕਾਸ ਮੰਚ ਦੇ ਸੂਬਾ ਪ੍ਰਧਾਨ ਸਵਿੰਦਰ ਸਿੰਘ ਸਿੱਧੂ ਨੇ ਅੱਜ ਇਥੇ ਕੀਤਾ।ਉਨ੍ਹਾਂ ਕਿਹਾ ਕਿ ਬੀਤੇ ਸਮੇਂ ਦੋਰਾਨ ਵਿਦਿਅਕ, ਸਮਾਜਿਕ, ਧਾਰਮਿਕ ਤੇ ਕਈ ਸਰਕਾਰੀ ਤੇ ਗੈਰ ਸਰਕਾਰੀ ਖੇਤਰਾਂ ਵਿਚ ਪੰਜਾਬ ਦੀਆਂ ਧੀਆਂ ਨੇ ਅਹਿਮ ਮੱਲਾਂ ਮਾਰਦੇ ਹੋਏ ਨਵੇਕਲੀਆਂ ਪੈੜਾਂ ਛੱਡੀਆਂ ਹਨ।ਜਿਨ੍ਹਾਂ ਨੂੰ ਉਨ੍ਹਾਂ ਦੇ ਨਾਲ ਸਬੰਧਤ ਅਦਾਰਿਆਂ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਵਲੋਂ ਤਾਂ ਬਣਦਾ ਮਾਨ ਸਨਮਾਨ ਜਰੂਰ ਦਿੱਤਾ ਗਿਆ ਹੈ।ਪਰ ਸਰਕਾਰੀ ਤੋਰ ਤੇ ਅਜਿਹਾ ਕੁਝ ਨਹੀਂ ਹੋਇਆ।ਸਿੱਧੂ ਨੇ ਕਿਹਾ ਕਿ ਵੱਖ ਵੱਖ ਖੇਤਰਾਂ ਦੀਆਂ ਇਨ੍ਹਾਂ ਹੋਣਹਾਰ ਧੀਆਂ ਨੂੰ ਪੰਜਾਬ ਸਰਕਾਰ ਦੇ ਵਲੋਂ ਬਣਦਾ ਰੁਤਬਾ-ਏ-ਸਨਮਾਨ ਦੇ ਕੇ ਉਨ੍ਹਾਂ ਦੀ ਕਾਰ ਗੁਜਾਰੀ ਤਸਦੀਕ ਕਰਨਾਂ ਚਾਹੀਦਾ ਹੈ।ਉਨ੍ਹਾਂ ਕਿਹਾ ਇਸ ਤਰ੍ਹਾਂ ਕਰਨ ਦੇ ਨਾਲ ਧੀਆਂ ਦੇ ਵਿਚ ਆਤਮ ਵਿਸ਼ਵਾਸ਼ ਤੇ ਕੁਝ ਕਰ ਬਣ ਦਿਖਾਉਣ ਦੀ ਲਾਲਸਾ ਵਧੇਗੀ ਤੇ ਭਰੂਣ ਹੱਤਿਆ ਵਰਗੀ ਸਮਾਜਕ ਅਲਾਮਤ ਦੇ ਮੁੂੰਹ ਤੇ ਕਰਾਰੀ ਚਪੇੜ ਵੱਜੇਗੀ। ਉਨ੍ਹਾਂ ਕਿਹਾ ਧੀਆਂ ਦੇ ਇਸ ਹੱਕ ਤੇ ਅਧਿਕਾਰ ਲਈ ਹਰ ਕਿਸੇ ਨੂੰ ਅਵਾਜ ਬੁਲੰਦ ਕਰਨੀ ਚਾਹੀਦੀ ਹੈ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply