Tuesday, August 11, 2026

7ਵੀਂ ਯੁਵਰਾਣੀ ਐਥਲੈਟਿਕਸ ਚੈਂਪੀਅਨਸ਼ਿਪ ‘ਚ ਭਗਵਾਨ ਨੇ ਜਿੱਤਿਆ ਸੋਨਾ

PPN0207201611

ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ ਬਿਊਰੋ)- ਐਥਲੈਟਿਕਸ ਖੇਡ ਖੇਤਰ ਦੇ ਵਿਚ ਪ੍ਰਾਪਤੀਆਂ ਦਰ ਪ੍ਰਾਪਤੀਆਂ ਕਰਨ ਵਾਲੇ ਪੰਜਾਬ ਪੁਲਿਸ ਦੇ ਵੈਟਰਨ ਐਥਲੈਟਿਕਸ ਖਿਡਾਰੀ ਭਗਵਾਨ ਦਾਸ ਨੇ ਅਲਵਰ ਰਾਜਸਥਾਨ ਵਿਖੇ ਸੰਪੰਨ ਹੋਈ ਦੋਦਿਨਾਂ ਰਾਸ਼ਟਰ ਪੱਧਰੀ 7ਵੀਂ ਯੁਵਰਾਣੀ ਐਥਲੈਟਿਕਸ ਚੈੈਪੀਅਨਸ਼ਿਪ ਦੋਰਾਨ 1500 ਮੀਟਰ ਰੇਸ ਤੇ 5 ਹਜ਼ਾਰ ਮੀਟਰ ਲੰਮੀ ਰੇਸ ਵਿਚ ਪਹਿਲਾ ਸਥਾਨ ਹਾਸਲ ਕਰਦੇ ਹੋਏ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਤੇ ਮਹਿਕਮਾ ਪੁਲਿਸ ਵਿਭਾਗ ਦਾ ਨਾਮ ਰਾਸ਼ਟਰੀ ਖੇਡ ਖਾਕੇ ‘ਤੇ ਰੋਸ਼ਨ ਕੀਤਾ ਹੈ। ਅੰਮ੍ਰਿਤਸਰ ਵਾਪਸ ਪਰਤਣ ਤੇ ਇਸ ਖੇਡ ਖਿਡਾਰੀ ਦਾ ਜਿਥੇ ਖੇਡ ਪ੍ਰਮੋਟਰਾਂ ਤੇ ਖੇਡ ਪ੍ਰੇਮੀਆਂ ਦੇ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਉਥੇ ਅੰਮ੍ਰਿਤਸਰ ਦੇ ਉਘੇ ਖੇਡ ਪ੍ਰਮੋਟਰ ਡਾ: ਹਰਮਹਿੰਦਰ ਸਿੰਘ ਨਾਗਪਾਲ (ਹਰਤੇਜ ਹਸਪਤਾਲ) ਤੇ ਪੰਜਾਬ ਪੁਲਿਸ ਦੇ ਉਘੇ ਅੰਤਰਾਸ਼ਟਰੀ ਵੈਟਰਨ ਖਿਡਾਰੀ ਅਵਤਾਰ ਸਿੰਘ ਦੇ ਵਲੋਂ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ। ਡਾ: ਨਾਗਪਾਲ ਨੇ ਕਿਹਾ ਕਿ ਉਹ ਨਰੋਏ ਸਮਾਜ ਦੀ ਸਿਰਜਣਾ ਵਾਸਤੇ ਖੇਡ ਖੇਤਰ ਨੂੰ ਪ੍ਰਫੁੱਲਤ ਤੇ ਉਤਸ਼ਾਹਿਤ ਕਰਨ ਲਈ ਆਪਣਾ ਯੋਗਦਾਨ ਪਾਉਂਦੇ ਆਏ ਹਨ ਤੇ ਹਮੇਸ਼ਾਂ ਪਾਉਂਦੇ ਰਹਿਣਗੇ।ਉੋਨ੍ਹਾਂ ਕਿਹਾ ਕਿ ਅਵਤਾਰ ਸਿੰਘ ਪੀਪੀ ਤੇ ਭਗਵਾਨ ਦਾਸ ਵਰਗੇ ਖਿਡਾਰੀਆਂ ਦੇ ਯਤਨਾਂ ਤੇ ਕੋਸ਼ਿਸ਼ਾਂ ਸਦਕਾ ਹੀ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿਚ ਵਾਧਾ ਹੋ ਰਿਹਾ ਹੈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply