Sunday, October 6, 2024

ਵਾਜ਼ਬ ਭਾਅ ‘ਤੇ ਖੇਤੀ ਵਸਤਾਂ ਖੱਪਤਕਾਰ ਤੱਕ ਪਹੁੰਚਾ ਕੇ ਖੁਦ ਕੀਤਾ ਜਾਵੇ ਮੰਡੀਕਰਨ – ਡਾ. ਅਮਰੀਕ ਸਿੰਘ

PPN0407201614ਪਠਾਨਕੋਟ, 4 ਜੁਲਾਈ (ਪੰਜਾਬ ਪੋਸਟ ਬਿਊਰੋ)- ਖੇਤੀ ਆਮਦਨ ਵਧਾਉਣ ਲਈ ਜ਼ਰੂਰੀ ਹੈ ਕਿ ਪੈਦਾ ਕੀਤੀਆਂ ਖੇਤੀ ਵਸਤਾਂ ਦਾ ਮੰਡੀਕਰਨ ਖੱਪਤਕਾਰ ਤੱਕ ਪਹੁੰਚਾ ਕੇ ਖੁਦ ਕੀਤਾ ਜਾਵੇ ਤਾਂ ਜੋ ਖਪਤਕਾਰ ਨੂੰ ਵਾਜ਼ਬ ਭਾਅ ਤੇ ਮਿਆਰੀ ਵਸਤੂ ਮਿਲ ਸਕੇ ਅਤੇ ਕਿਸਾਨ ਨੂੰ ਵਾਜ਼ਬ ਭਾਅ ਮਿਲ ਸਕੇ।।ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਡਿਪਟੀ ਕਮਿਸ਼ਨਰ, ਸ੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚਲਾਈ ਜਾ ਰਹੀ ਸਾਉਣੀ ਦੀ ਮੁਹਿੰਮ ਤਹਿਤ ਸਾਉਲੀ ਭਾਉਲੀ ਕਿਸਾਨ ਹਿੱਤ ਸਮੂਹ ਦੇ ਮੈਂਬਰਾਂ ਦੀ ਮਹੀਨਾਵਾਰ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਕਹੇ।ਇਸ ਮੋਕੇ ਕਰਮਜੀਤ ਸਿੰਘ, ਗੌਤਮ ਅਗਰਵਾਲ, ਪ੍ਰਧਾਨ ਸ੍ਰੀ ਰੂਪ ਸਿੰਘ ਜਸਰੋਟੀਆ, ਸ੍ਰੀ ਰਕੇਸ਼ ਸਿੰਘ, ਰਘਬੀਰ ਸਿੰਘ, ਧਰਮ ਸਿੰਘ, ਕਰਤਾਰ ਚੰਦ, ਰਛਪਾਲ ਸਿੰਘ, ਰਤਨ ਚੰਦ ਸਮੇਤ ਸਮੂਹ ਮੈਂਬਰ ਹਾਜ਼ਰ ਹੋਏ।
ਮੀਟਿੰਗ ਨੂੰ ਸੰਬੋਧਤ ਕਰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਵਧਦੇ ਖੇਤੀ ਲਾਗਤ ਖਰਚੇ ਘਟਾਉਣ ਅਤੇ ਪ੍ਰਤੀ ਏਕੜ ਆਮਦਨ ਵਧਾਉਣ ਲਈ ਕਿਸਾਨ ਹਿੱਤ ਸਮੂਹ ਵਿੱਚ ਕਿਸਾਨਾਂ ਨੂੰ ਸੰਗਠਿਤ ਹੋਣ ਦੀ ਜਰੂਰਤ ਹੈ।ਉਨ੍ਹਾਂ ਕਿਹਾ ਕਿ ਨਵੀਨਤਮ ਖੇਤੀ ਤਕਨੀਕਾਂ ਅਪਨਾਉਣ ਲਈ ਲੋੜੀਂਦੀ ਭਾਰੀ ਮਸੀਨਰੀ ਦਾ ਫਾਇਦਾ ਸਮੂਹਾਂ ਵਿੱਚ ਸਾਂਝੇ ਤੋਰ ਤੇ ਖ੍ਰੀਦ ਕੇ ਹੀ ਲਿਆ ਜਾ ਸਕਦਾ ਹੈ।ਉਨਾਂ ਕਿਹਾ ਕਿ ਸਾਉਲੀ ਭਾਉਲੀ ਫਾਰਮ ਸਕੂਲ ਵਿਖੇ ਕਿਸਾਨਾਂ ਦੀ ਮੰਗ ਅਨੁਸਾਰ ਹਰੇਕ ਮਹੀਨੇ ਇੱਕ ਕਿਸਾਨ ਸਿਖਲਾਈ ਕੈਂਪ ਲਗਾਇਆ ਜਾਇਆ ਕਰੇਗਾ,ਜਿਸ ਤਹਿਤ ਪਹਿਲਾ ਕੈਂਪ ਦੇਸੀ ਰੂੜੀ ਤਿਆਰ ਕਰਨ ਦੇ ਵੱਖ ਵੱਖ ਤਰੀਕਿਆਂ ਬਾਰੇ ਜਾਣਕਾਰੀ ਦੇਣ ਲਈ ਲਗਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਫਾਰਮ ਸਕੂਲ ਵਿੱਚ ਖੇਤੀਬਾੜੀ ਨਾਲ ਸਬੰਧਤ ਸਹਾਇਕ ਕਿੱਤਿਆ ਬਾਰੇ ਦਿੱਤੀ ਜਾਣ ਵਾਲੀ ਸਿਖਲਾਈ ਲਈ ਮਾਰਚ 2017 ਤੱਕ ਸਿਖਲਾਈ ਕਲੰਡਰ ਤਿਆਰ ਕੀਤਾ ਜਾਵੇਗਾ।ਜਿਸ ਅਨੁਸਾਰ ਕੋਈ ਵੀ ਕਿਸਾਨ ਟ੍ਰੇਨਿੰਗ ਵਿੱਚ ਹਿੱਸਾ ਲੈ ਸਕਦਾ ਹੈ।ਗੌਤਮ ਅਗਰਵਾਲ ਅਤੇ ਕਰਮਜੀਤ ਸਿੰਘ ਨੇ ਸੁਗੰਧੀ ਵਾਲੀਆਂ ਫਸਲਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੈਮਨ ਗ੍ਰਾਸ ਅਤੇ ਪਾਮ ਰੋਜਾ ਜਿਹੀਆਂ ਫਸਲਾਂ ਹੇਠ ਰਕਬਾ ਵਧਾ ਕਿਸਾਨ ਵਧੇਰੇ ਆਮਦਨ ਲੈ ਸਕਦੇ ਹਨ ।ਉਨਾਂ ਕਿਹਾ ਕਿ ਇਨਾਂ ਦੋਹਾਂ ਫਸਲਾਂ ਦੀ ਖ੍ਰੀਦ ਨੂੰ ਵੀ ਯਕੀਨੀ ਬਣਾਇਆਂ ਜਾਵੇਗਾ।ਇਸ ਮੌਕੇ ਮੈਂਬਰਾਂ ਨੂੰ ਨਾਡੇਪ ਤਰੀਕੇ ਨਾਲ ਦੇਸੀ ਰੂੜੀ ਤਿਆਰ ਕਰਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply