ਨਵੀਂ ਦਿੱਲੀ, 8 ਜੁਲਾਈ (ਪੰਜਾਬ ਪੋਸਟ ਬਿਊਰੋ) – ਦੇਸ਼ ਦੇ 91 ਮੁਖ ਜਲਭੰਡਾਰਾਂ ਵਿੱਚ 8 ਜੁਲਾਈ 2016 ਨੂੰ 28.208 ਬੀ ਸੀ ਐਮ ਜਲ ਦਾ ਭੰਡਾਰਨ ਦਰਜ ਕੀਤਾ ਗਿਆ। ਇਹ ਇਨ੍ਹਾਂ ਜਲਭੰਡਾਰਾਂ ਦੀ ਭੰਡਾਰਨ ਸਮਰੱਥਾ ਦਾ 18 ਫੀਸਦ ਹੈ ਇਹ ਪਿੱਛਲੇ ਸਾਲ ਦੇ ਇਸ ਅਰਸੇ ਦੇ ਕੁਲ ਭੰਡਾਰਨ ਦਾ 55 ਫੀਸਦ ਅਤੇ ਪਿੱਛਲੇ ਦਸ ਸਾਲਾਂ ਦੀ ਔਸਤ ਜਲ ਭੰਡਾਰਨ ਦਾ 74 ਫੀਸਦ ਹੈ।ਇਨ੍ਹ੍ਰਾਂ 91 ਜਲਭੰਡਾਰਾਂ ਦੀ ਕੁੱਲ ਭੰਡਾਰਨ ਸਮਰੱਥਾ 157.999 ਬੀ ਸੀ ਐਮ ਹੈ, ਜੋ ਦੇਸ਼ ਦੀ ਅਨੁਮਾਨਿਤ ਜਲ ਭੰਡਾਰਨ ਸਮਰੱਥਾ 253.388 ਬੀ ਸੀ ਐਮ ਦਾ ਲਗਭਗ 62 ਫੀਸਦ ਹੈ।ਇਨ੍ਹਾਂ 91 ਜਲ ਭੰਡਾਰਾਂ ਵਿੱਚ 37 ਜਲ ਭੰਡਾਰ ਅਜਿਹੇ ਹਨ ਜੋ 60 ਮੈਗਾਵਾਟ ਤੋਂ ਵੱਧ ਦੀ ਸਥਾਪਿਤ ਸਮਰੱਥਾ ਨਾਲ ਪਣਬਿਜਲੀ ਦਾ ਲਾਭ ਦਿੰਦੇ ਹਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media