Monday, July 8, 2024

ਵਿਦੇਸ਼ਾਂ ਵਿਚ ਭਾਰਤੀ ਫੈਸਟੀਵਲ ਲਈ ਮੰਤਰਾਲੇ ਵਿਚ ਕਲਾਕਾਰਾਂ ਦੇ ਪੈਨਲ, ਪ੍ਰੋਗ੍ਰਾਮਾਂ ਲਈ ਬਿਨੈਪੱਤਰ ਦਾ ਸੱਦਾ

ਨਵੀਂ ਦਿੱਲੀ,  8 ਜੁਲਾਈ (ਪੰਜਾਬ ਪੋਸਟ ਬਿਊਰੋ) – ਕੌਮਾਂਤਰੀ ਸਭਿਆਚਾਰਕ ਸੰਬੰਧਾਂ ਨੂੰ ਮਜਬੂਤ ਕਰਨ ਅਤੇ ਭਾਰਤ ਦੀ ਸਾਫ਼ਟ ਪਾਵਰ ਵਧਾਉਣ ਦੀ ਧਿਆਨ ਕੇਂਦਰਿਤ ਰਣਨੀਤੀ ਦੇ ਹਿੱਸੇ ਵਜੋਂ ਵਿਦੇਸ਼ਾਂ ਵਿਚ ਭਾਰਤੀ ਫੈਸਟੀਵਲਾਂ ਦੇ ਆਯੋਜਨ ਦੀ ਜਿੰਮੇਦਾਰੀ ਸਭਿਆਚਾਰ ਮੰਤਰਾਲੇ ਉੱਤੇ ਹੈ। ਇਹ ਯੋਜਨਾ ਮੰਤਰਾਲੇ ਵਲੋਂ ਸਾਲ 2013 ਵਿਚ ਦੋਬਾਰਾ ਸ਼ੁਰੂ ਕੀਤੀ ਗਈ ਸੀ ਭਾਰਤੀ ਫੈਸਟੀਵਲ ਵਿਚ ਆਯੋਜਿਤ ਹੋਣ ਵਾਲੇ ਪ੍ਰੋਗ੍ਰਾਮਾਂ ਵਿਚ ਆਮ ਤੌਰ ਤੇ ਨਾਚ ,ਸੰਗੀਤ, ਥੀਏਟਰ, ਫਿਲਮ, ਖੁਰਾਕੀ ਪਦਾਰਥ, ਸਾਹਿਤ ਫੈਸਟੀਵਲ, ਯੋਗ ਪ੍ਰਦਰਸ਼ਨ, ਲੋਕ ਕਲਾ, ਕਲਾਪ੍ਰਦਰਸ਼ਨ, ਪ੍ਰਦਰਸ਼ਨੀਆਂ ਅਤੇ ਵਰਕਸ਼ਾਪਾਂ ਸ਼ਾਮਿਲ ਹੁੰਦੀਆਂ ਹਨ।ਭਾਰਤੀ ਫੈਸਟੀਵਲ ਹੇਠ ਮੁਖ ਤੌਰ ਤੇ ਸਥਾਨਕ ਲੋਕਾਂ ਨੂੰ ਜੋੜਨ ਅਤੇ ਉਨ੍ਹਾਂ ਦੇ ਮਨ ਵਿਚ ਭਾਰਤ ਪ੍ਰਤੀ ਧਾਰਨਾ ਨੂੰਬੇਹਤਰ ਕਰਨ ਉਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ।ਵਿਦੇਸ਼ਾਂ ਵਿਚ ਸਥਿਤ ਭਾਰਤੀ ਮਿਸ਼ਨਾਂ ਰਾਹੀਂ ਵੱਖ-ਵੱਖ ਦੇਸ਼ਾਂ ਵਿਚ ਭਾਰਤੀ ਫੈਸਟੀਵਲਾਂ ਦਾ ਆਯੋਜਨ ਕੀਤਾ ਜਾਂਦਾ ਹੈ।ਇਸ ਤਰ੍ਹਾਂ ਦੇ ਯਤਨਾਂ ਹੇਠ ਖੁਦਮੁਖਤਿਆਰ ਸੰਗਠਨ/ਐਨ ਜੀ ਓ/ਯੂਨੀਵਰਸਿਟੀਆਂ/ਵੱਖ-ਵੱਖ ਤਰ੍ਹਾਂ ਦੇ ਲੋਕ ਭਾਰਤੀ ਫੈਸਟੀਵਲਾਂ ਨੂੰ ਸਫਲ ਬਨਾਉਣ ਵਿਚ ਆਪਣੇ ਵਲੋਂ ਅਹਿਮ ਯੋਗਦਾਨ ਕਰਦੇ ਹਨ।ਵਿਦੇਸ਼ਾਂ ਵਿਚ ਹੋਣ ਵਾਲੇ ਭਾਰਤੀ ਫੈਸਟੀਵਲਾਂ ਵਿਚ ਹਿੱਸਾ ਲੈਣ ਦੀਆਂ ਇੱਛਕ ਸਾਰੀਆਂ ਏਜੰਸੀਆਂ ਤੋਂ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਸੰਬੰਧ ਵਿਚ ਸਭਿਆਚਾਰ ਮੰਤਰਾਲੇ ਦੀ ਵੈੱਬ ਸਾਈਟ: www.indiaculture.nic.in ‘ਤੇ ਜਰੂਰ ਜਾਣ। ਜਿਨ੍ਹਾਂ ਕਲਾਕਾਰਾਂ ਨੇ ਪਹਿਲਾਂ ਬਿਨੈ ਪਤੱਰ ਭਰੇ ਹੋਏ ਹਨ ਅਤੇ ਮੰਤਰਾਲੇ ਵਲੋਂ ਗਰੇਡ ਹਾਸਿਲ ਹਨ,ਉਨ੍ਹਾਂ ਨੂੰ ਫਿਰ ਤੋਂਬਿਨੈ ਪੱਤਰ ਭਰਨ ਦੀ ਕੋਈ ਲੋੜ ਨਹੀਂਹੈ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply