ਰਮਦਾਸ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਪਿੰਡ ਅਵਾਣ ਦੇ ਸਾਢੇ ਤਿੰਨ ਸਾਲਾ ਅਨਮੋਲ ਦੀ ਕੈਸਰ ਨਾਲ ਪੀ.ਜੀ.ਆਈ ਚੰਡੀਗੜ੍ਹ ਵਿਖੇ ਹੋਈ ਮੌਤ ਤੋਂ ਦੁਖੀ ਪਰਿਵਾਰ ਨਾਲ ਉਸ ਦੀ ਅੰਤਿਮ ਬੰਦਗੀ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਕਾਂਗਰਸ ਦੇ ਅੰਮ੍ਰਿਤਸਰ ਤੋ ਜਿਲ੍ਹਾ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਪੱਤਰਕਾਰਾਂ ਨੂੰ ਇੱਕ ਵਿਸ਼ੇਸ਼ ਮਿਲਣੀ ਦੌਰਾਨ ਅਨਮੋਲ ਦੇ ਮਾਤਾ ਪਿਤਾ ਤੇ ਰਿਸਤੇਦਾਰਾਂ ਦੇ ਸਾਹਮਣੇ ਦੱਸਿਆ ਕਿ ਅਨਮੋਲ ਦੀ ਮੌਤ ਪਿੰਡ ਦੇ ਗੰਧਲੇ ਹੋ ਚੁੱਕੇ ਪਾਣੀ ਦੇ ਪੀਣ ਨਾਲ ਹੋਈ ਹੈ ਜਿਸ ਲਈ ਹਲਕਾ ਵਿਧਾਇਕ, ਸਿਹਤ ਵਿਭਾਗ ਤੇ ਵਾਟਰ ਸਪਲਾਈ ਵਿਭਾਗ ਪੂਰੀ ਤਰ੍ਹਾ ਨਾਲ ਜਿੰੇਮੇਵਾਰ ਹੈ ਕਿਉਕਿ ਉਹਨਾ ਨੇ ਕਦੀ ਪਿੰਡ ਦੀ ਸਾਰ ਹੀ ਨਹੀ ਲਈ।ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਪਿੰਡ ਦੀ ਗ੍ਰਾਮ ਪੰਚਾਇਤ ਕੋਲ 400 ਏਕੜ ਤੋ ਵੱਧ ਉਪਜਾਊ ਜਮੀਨ ਹੈ, ਜਿਸ ਦਾ ਸਲਾਨਾ ਠੇਕਾ 1 ਕੋਰੜ ਤੋਂ ਵੀ ਵੱਧ ਬਣਦਾ ਹੈ, ਪ੍ਰੰਤੂ ਅੱਜ ਤੱਕ ਵਾਟਰ ਵਰਕਸ ਦਾ ਇੰਤਜ਼ਾਮ ਨਹੀ ਹੋ ਸਕਿਆ ਤਾਂ ਜੋ ਪਿੰਡ ਵਾਸੀ ਕੈਸਰ, ਪੀਲੀਆ ਤੇ ਕਈ ਹੋਰ ਮਾਰੂ ਬਿਮਾਰੀਆ ਤੋ ਬਚ ਸਕਣ ।
ਉਹਨਾ ਦੱਸਿਆ ਕਿ ਇਕੱਲੇ ਪਿੰਡ ਅਵਾਣ ਅੰਦਰ 20 ਤੋ ਵੱਧ ਮੌਤਾਂ ਕੈਸਰ ਦੀ ਨਾਮੁਰਾਦ ਬਿਮਾਰੀ ਨਾਲ ਹੋ ਚੁੱਕੀਆਂ ਹਨ ਤੇ ਪਿੰਡ ‘ਚ ਕਈ ਮਰੀਜ਼ ਕੈਸਰ ਤੋਂ ਪੀੜਤ ਹਨ । ਉਹਨਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਇਸ ਪਿੰਡ ਦੀ ਸਾਰ ਲੈਣ ਲਈ ਟਾਇਮ ਕੱਢੋ ਤਾਂ ਜੋ ਤੁਹਾਨੂੰ ਪਿੰਡਾਂ ਦੇ ਅਸਲੀ ਵਿਕਾਸ ਦੀ ਤਸਵੀਰ ਵੇਖਣ ਨੂੰ ਮਿਲੇ।ਇਸ ਮੌਕੇ ਮ੍ਰਿਤਕ ਬੱਚੇ ਦੇ ਪਿਤਾ ਰਿੰਕੂ ਮਸੀਹ ਤੇ ਮਾਤਾ ਮਨਦੀਪ ਨੇ ਕਿਹਾ ਕਿ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਜਿੱਥੇ ਉਨਾਂ ਦੇੇ ਪੁੱਤਰ ਨੂੰ ਖਾ ਲਿਆ ਉਥੇ ਇਸ ਤੋਂ ਪਹਿਲਾਂ ਵੀ ਉਨਾਂ ਦੇ ਪਰਿਵਾਰ ਵਿੱਚ 2 ਮੌਤਾਂ ਕੈਸਰ ਨਾਲ ਹੋ ਚੁੱਕੀਆਂ ਹਨ।ਉਹਨਾ ਇਸ ਲਈ ਪਿੰਡ ਅੰਦਰ ਵਿਕਦੀ ਨਜਾਇਜ਼ ਸ਼ਰਾਬ ਤੇ ਗੰਧਲੇ ਪਾਣੀ ਨੂੰ ਮੁੱਖ ਤੌਰ ਤੇ ਜਿੰਮੇਵਾਰ ਦੱਸਿਆ।ਔਜਲਾ ਨੇ ਪੰਜਾਬ ਸਰਕਾਰ ਤੇ ਸਬੰਧਤ ਵਿਭਾਗਾਂ ਨੂੰ ਤਾੜਨਾ ਕਰਦਿਆ ਕਿਹਾ ਕਿ ਜੇਕਰ ਇਸ ਪਿੰਡ ਦੀ ਸਾਰ ਨਾ ਲਈ ਗਈ ਤਾਂ ਕਾਂਗਰਸ ਪਾਰਟੀ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਤਾਂ ਜੋ ਇਸ ਪਿੰਡ ਦੇ ਬਸ਼ਿੰਦਿਆ ਨੂੰ ਨਾਮੁਰਾਦ ਬਿਮਾਰੀ ਦੇ ਮੂੰਹ ਪੈਣ ਤੋ ਬਚਾਇਆ ਜਾ ਸਕੇ ।ਇਸ ਮੌਕੇ ਉਹਨਾ ਨਾਲ ਜਿਲ੍ਹੇ ਦੇ ਸੀਨੀ: ਮੀਤ ਪ੍ਰਧਾਨ ਸੁਰਜੀਤ ਸਿੰਘ, ਸੁੱਖ ਰੰਧਾਂਵਾ, ਮਨਿੰਦਰ ਸਿੰਘ, ਕਰਨਜੀਤ ਸਿੰਘ ਬਿੱਟੂ ਤੇ ਜਿਲ੍ਹਾ ਸੀਨੀ: ਮੀਤ ਪ੍ਰਧਾਨ ਜਤਿੰਦਰਪਾਲ ਸਿੰਘ ਬੰਟੀ, ਡਾ, ਜਸਪਾਲ ਸਿੰਘ ਆਦਿ ਮੌਜੂਦ ਸਨ ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media