Monday, July 8, 2024

 ਪਾਰਲੀਮੈਂਟ ਵਿਚ ਭਗਵੰਤ ਮਾਨ ਨੇ ਚੁੱਕੇ ਸਰਹੱਦੀ ਖੇਤਰ ਦੇ ਕਿਸਾਨਾਂ ਦੇ ਮੁੱਦੇ

ਇਤਿਹਾਸਕ ਗੁ: ਕਰਤਾਰਪੁਰ ਸਾਹਿਬ ਲਈ ਕੋਰੀਡੋਰ ਦੀ ਕੀਤੀ ਮੰਗ

Bhagwant Maan

ਚੰਡੀਗੜ੍ਹ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਪਾਰਲੀਮੈਂਟ ਵਿਚ ਅੰਮ੍ਰਿਤਸਰ ਤੋਂ ਕਾਂਗਰਸੀ ਮੈਂਬਰ ਕੈਪਟਨ ਅਮਰਿੰਦਰ ਸਿੰਘ ਦੀ ਗੈਰ-ਹਾਜਰੀ ਵਿਚ ਸੰਗਰੂਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਸਾਂਸਦ ਮੈਂਬਰ ਭਗਵੰਤ ਮਾਨ ਨੇ ਬੁੱਧਵਾਰ ਨੂੰ ਪਾਰਲੀਮੈਂਟ ਵਿਚ ਸਰਹੱਦੀ ਖੇਤਰ ਦੇ ਕਿਸਾਨਾਂ ਦੇ ਮੁੱਦਿਆਂ ਨੂੰ ਚੁੱਕਿਆ।ਇਸ ਤੋਂ ਇਲਾਵਾ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਤ ਡੇਰਾ ਬਾਬਾ ਨਾਨਕ ਵਿਚ ਰਾਵੀ ਨਦੀ ਅਤੇ ਅੰਤਰਾਸ਼ਟਰੀ ਸਰਹੱਦ ਪਾਰ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਈ ਵਿਸ਼ੇਸ਼ ਕੋਰੀਡੋਰ (ਲਾਂਘਾ) ਦੀ ਮੰਗ ਨੂੰ ਚੁੱਕਿਆ ਅਤੇ ਕਿਹਾ ਕਿ ਹਰ ਰੋਜ਼ ਹਜ਼ਾਰਾ ਦੀ ਗਿਣਤੀ ਵਿਚ ਸਿੱਖ ਸ਼ਰਧਾਲੂ ਸੀਮਾ ਤੋਂ ਇਸ ਪਾਰ ਖੜੇ ਹੋ ਕੇ ਹੀ ਨਤਮਸਤਕ ਹੁੰਦੇ ਹਨ।ਸਿਫਰ ਕਾਲ ਵਿਚ ਮਾਣਯੋਗ ਸਪੀਕਰ ਨੂੰ ਮੁਖਾਤਬ ਹੁੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ, ‘ਮੈਡਮ ਭਾਰਤ-ਪਾਕ ਸੀਮਾ ਤੇ ਮੌਜੂਦ ਕੰਡਿਆਲੀ ਤਾਰ ਦੇ ਉਸ ਪਾਰ ਜ਼ਮੀਨ ਉਤੇ ਪੰਜਾਬ ਦੇ ਕਿਸਾਨਾਂ ਦੀ ਖੇਤੀ ਬੀ.ਐਸ.ਐਫ ਦੇ ਭਰੋਸੇ ‘ਤੇ ਹੈ।ਕਿਸਾਨ ਆਪਣੀ ਜ਼ਮੀਨ ‘ਤੇ ਗੰਨਾ, ਕਪਾਹ, ਸੁਰਜਮੁੱਖੀ ਵਰਗੀਆਂ ਉੱਚੀਆ ਫਸਲਾਂ ਨਹੀਂ ਬੀਜ ਸਕਦੇ।ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਦੇ ਨਾਂ ਉਤੇ ਕੇਂਦਰ ਸਰਕਾਰ ਨੇ ਪ੍ਰਤੀ ਏਕੜ ਢਾਈ ਹਜ਼ਾਰ ਰੁਪਏ ਅਤੇ ਪੰਜਾਬ ਸਰਕਾਰ ਨੇ ਸਾਤ ਹਜਾਰ ਰੁਪਏ ਐਲਾਨੇ ਹੋਏ ਹਨ।ਪਰੰਤੂ ਬਾਰਡਰ ਏਰੀਆ ਦੇ ਕਿਸਾਨਾਂ ਨੂੰ ਨਾ ਤਾਂ ਕੇਂਦਰ ਸਰਕਾਰ ਤੋਂ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਨਿਰਧਾਤ ਮੁਆਵਜ਼ਾ ਮਿਲਦਾ ਹੈ ।
ਮਾਨ ਨੇ ਅੱਗੇ ਦੱਸਿਆ ਕਿ ਸਰਹੱਦ ਉਤੇ ਮੌਜੂਦ ਰਾਵੀ ਦਰਿਆ ਦੇ ਉਸ ਪਾਰ ਅਓ-ਭ? ਪਿੰਡ ਅਜਿਹੇ ਨੇ ਜੋ ਆਪਣੇ ਬੱਚਿਆਂ ਨੂੰ ਬੇੜਿਆ ਅਤੇ ਕਿਸ਼ਤੀਆਂ ਰਾਹੀਂ ਰਾਵੀ ਦੇ ਇਸ ਪਾਰ ‘ਇੰਡੀਆ’ ਵਿਚ ਪੜਨ ਲਈ ਭੇਜਦੇ ਹਨ। ਮਾਨ ਨੇ ਅਪੀਲ ਕੀਤੀ ਕਿ ਸਰਹੱਦੀ ਖੇਤਰ ਦੇ ਕਿਸਾਨਾਂ ਅਤੇ ਨਾਗਰਿਕਾਂ ਲਈ ਬੁਨਿਆਦੀ ਸਹੂਲਤਾਂ ਅਤੇ ਮੁਆਵਜ਼ੇ ਦੀ ਉੱਚਤ ਰਾਸ਼ੀ ਸਮੇਂ ਸਿਰ ਮਿਲਣਾ ਯਕੀਨੀ ਬਣਾਈ ਜਾਵੇ ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply