
ਬਠਿੰਡਾ, 22 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਵਾਤਾਵਰਣ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਕੀਤੇ ਗਏ ਉਪਰਾਲੇ ਤਹਿਤ ਦੈਨਿਕ ਜਾਗਰਣ ਦੇ ਸਹਿਯੋਗ ਨਾਲ ਐਸ.ਐਸ.ਡੀ. ਕਾਲਜ ਆਫ ਪ੍ਰੋਫੈਸ਼ਨਲ ਸੱਟਡੀਜ਼ ਭੋਖੜਾ ਵਿਖੇ ਰੁੱਖ ਲਗਾਏ ਗਏ।ਵਾਤਾਵਰਣ ਪ੍ਰਦੂਸ਼ਣ ਸੰਸਾਰ ਦੀ ਗੰਭੀਰ ਸੱਮਸਿਆ ਹੈ, ਜਿਸ ਕਾਰਣ ਧਰਤੀ ਦੇ ਤਾਪਮਾਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਨਾਲ ਬਹੁਤ ਸਾਰੀਆਂ ਚਣੌਤੀਆਂ ਸਾਰੀ ਦੁਨੀਆਂ ਸਾਹਮਣੇ ਆ ਰਹੀਆਂ ਹਨ। ਇਸਦਾ ਇੱਕ ਹੱਲ ਰੁੱਖ ਲਗਾੳਣਾ ਵੀ ਹੈ। ਇਸ ਲਈ ਵੱਖ-ਵੱਖ ਸੰਸਥਾਵਾਂ ਵਲੋਂ ਰੁੁੱਖ ਲਗਾਏ ਜਾਂਦੇ ਹਨ।ਇਸੇ ਲੜੀ ਤਹਿਤ ਐਸ.ਐਸ.ਡੀ. ਕਾਲਜ ਆਫ ਪ੍ਰੋਫੈਸ਼ਨਲ ਸੱਟਡੀਜ਼ ਭੋਖੜਾ ਬਠਿੰਡਾ ਵਿਖੇ ਜੰਗਲਾਤ ਵਿਭਾਗ ਦੇ ਕੰਵਰਦੀਪ ਸਿੰਘ ਨੇ ਆਪ ਪੌਦੇ ਲਗਾ ਕੇ ਇਸਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਦੈਨਿਕ ਜਾਗਰਣ ਦੇ ਚੀਫ ਐਡੀਟਰ ਸ੍ਰੀ ਗੁਰਪ੍ਰੇਮ ਲਹਿਰੀ ਨੇ ਵੀ ਇਸ ਸਮਾਗਮ ਵਿਚ ਯੋਗਦਾਨ ਪਾਇਆ।ਐਸ.ਐਸ.ਡੀ. ਸਭਾ ਦੇ ਸ੍ਰੀ ਸੁਰੇਸ਼ ਬਾਂਸਲ ਅਤੇ ਸ੍ਰੀ ਵਿਨੋਦ ਗੋਇਲ ਜੀ ਨੇ ਕਾਲਜ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਆਪ ਵੀ ਪੌਦਾ ਰੋਪਣ ਕੀਤਾ। ਕਾਲਜ ਵਿਚ ਲਗਭਗ 100 ਪੌਦੇ ਲਗਾਏ ਗਏ ਅਤੇ ਇਹਨਾਂ ਦੀ ਸਾਂਭ ਸੰਭਾਲ ਕਰਨ ਲਈ ਕਾਲਜ ਦੇ ਪ੍ਰਿੰਸੀਪਲ ਡਾ: ਰਜੇਸ਼ ਸਿੰਗਲਾ ਜੀ ਨੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੱਤੀ ਅਤੇ ਹਰੇਕ ਵਿਦਿਆਰਥੀ ਨੂੰ ਇਕ ਇੱਕ ਪੌਦਾ ਅਲਾਟ ਕੀਤਾ। ਸ੍ਰੀ ਰਾਜੇਸ਼ ਸਿੰਗਲਾ ਜੀ ਨੇ ਕਿਹਾ ਕਿ ਸਿਰਫ ਪੌਦੇ ਲਗਾੳਣਾ ਹੀ ਕਾਫੀ ਨਹੀਂ ਸਗੋਂ ਇਹਨਾਂ ਦੀ ਸਾਂਭ ਸੰਭਾਲ ਕਰਨਾ ਪੌਦਾ ਲਗਾਉਣ ਨਾਲੋ ਵੀ ਵੱਡਾ ਉਪਰਾਲਾ ਹੈ।ਕਾਲਜ ਅਧਿਆਪਕਾਂ ਤੇ ਵਿਦਿਆਰਥੀਆ ਨੇ ਮਿਲਕੇ ਇਹਨਾਂ ਪੌਦਿਆਂ ਦੀ ਸ਼ਾਂਭ ਸੰਭਾਲ ਦੀ ਜਿੰਮੇਵਾਰੀ ਲਈ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media