Thursday, March 19, 2026

ਦੋਸਤਾਂ ਵਲੋਂ ਨੌਜਵਾਨ ਦੋਸਤ ਦਾ ਕਤਲ- ਲਾਸ਼ ਡਰੇਨ ਦੀ ਪਟਰੀ ‘ਤੇ ਸੁੱਟੀ

ਬਠਿੰਡਾ, 22 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਨਜ਼ਦੀਕ ਪਿੰਡ ਭਗਤਾ ਭਾਈ ਕਾ ਦੇ ਪਿੰਡ ਗੁੰਮਟੀ ਵਿੱਚ ਸੋਮਵਾਰ ਨੂੰ ਦੇਰ ਰਾਤ ਇਕੱਠੇ ਹੋਕੇ ਸ਼ਰਾਬ ਪੀ ਰਹੇ ਦੋ ਦੋਸਤਾਂ ਵੱਲੋਂ ਆਪਣੇ ਤੀਸਰੇ ਸਾਥੀ ਦਾ ਕਤਲ ਕਰਕੇ ਉਸਦੀ ਲਾਸ਼ ਮੋਟਰ ਦੇ ਨਜਦੀਕ ਡਰੇਨ ਦੀ ਪਟੜੀ ਤੇ ਸੁੱਟ ਦਿੱਤੀ। ਥਾਣਾ ਦਿਆਲਪੁਰਾ ਦੀ ਪੁਲਿਸ ਨੇ ਲਾਸ਼ ਬਰਾਮਦ ਕਰਕੇ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਿਮਰਜੀਤ ਕੌਰ ਪਤਨੀ ਬਿੰਦਰ ਸਿੰਘ ਵਾਸੀ ਪਿੰਡ ਗੁੰਮਟੀ ਕਲਾਂ ਨੇ ਦੱਸਿਆ ਕਿ ਉਸਦੇ ਪਤੀ ਬਿੰਦਰ ਸਿੰਘ ਦੀ ਸੁਖਵਿੰਦਰ ਸਿੰਘ ਉਰਫ ਚਿੜੀਆ ਅਤੇ ਬੱਗਾ ਸਿੰਘ ਵਾਸੀ ਪਿੰਡ ਗੁੰਮਟੀ ਕਲਾਂ ਦੇ ਨਾਲ ਮਿੱਤਰਤਾ ਸੀ ।ਤਿੰਨ੍ਹੇ ਦੋਸਤ ਸੁਖਵਿੰਦਰ ਸਿੰਘ ਅਤੇ ਬੱਗਾ ਸਿੰਘ ਦੇ ਖੇਤ ਮੋਟਰ ਤੇ ਬੈਠਕੇ ਅਕਸਰ ਸ਼ਰਾਬ ਪੀਂਦੇ ਸਨ ਅਤੇ ਉਥੇ ਹੀ ਸੌ ਜਾਂਦੇ ਸਨ ਸਿਮਰਜੀਤ ਕੌਰ ਨੇ ਦੱਸਿਆ ਕਿ ਉਸ ਦੇ ਕਈ ਵਾਰ ਰੋਕਣ ਦੇ ਬਾਵਜੂਦ ਵੀ ਬਿੰਦਰ ਸਿੰਘ ਨੇ ਉਨ੍ਹਾਂ ਦੇ ਨਾਲ ਮੇਲ ਮਿਲਾਪ ਨਹੀਂ ਘਟਾਇਆ ਉਸ ਨੇ ਦੱਸਿਆ ਕਿ 18 ਜੁਲਾਈ ਨੂੰ ਸ਼ਾਮ 5 ਵਜੇ ਦੇ ਕਰੀਬ ਬਿੰਦਰ ਸਿੰਘ ਉਸ ਨੂੰ ਦੱਸ ਕੇ ਆਪਣੇ ਦੋਸਤਾਂ ਦੀ ਮੋਟਰ ਤੇ ਗਿਆ ਅਤੇ ਪੂਰੀ ਰਾਤ ਘਰ ਵਾਪਸ ਨਹੀਂ ਆਇਆ।ਮੰਗਲਵਾਰ ਸਵੇਰੇ 11 ਵਜੇ ਦੇ ਕਰੀਬ ਉਹ ਆਪਣੇ ਸਹੁਰੇ ਕਰਨੈਲ ਸਿੰਘ ਦੇ ਨਾਲ ਆਪਣੇ ਪਤੀ ਬਿੰਦਰ ਨੂੰ ਲੇੈਣ ਲਈ ਬੱਗਾ ਸਿੰਘ ਅਤੇ ਸੁਖਵਿੰਦਰ ਸਿੰਘ ਦੀ ਮੋਟਰ ਦੀ ਵੱਲ ਗਏ ਤਾਂ ਮੋਟਰ ਦੇ ਨਜਦੀਕ ਡਰੇਨ ਦੀ ਪਟੜੀ ਤੇ ਬਿੰਦਰ ਦੀ ਲਾਸ਼ ਪਈ ਸੀ।ਉਸ ਨੇ ਕਿਹਾ ਕਿ ਬਿੰਦਰ ਸਿੰਘ ਦੇ ਸਿਰ, ਬਾਹਾਂ ਅਤੇ ਢਿੱਡ ਤੇ ਸੱਟਾਂ ਦੇ ਨਿਸ਼ਾਨ ਸਨ।ਸਿਮਰਪ੍ਰੀਤ ਕੌਰ ਦੇ ਬਿਆਨਾਂ ਤੇ ਪੁਲਿਸ ਥਾਣਾ ਦਿਆਲਪੁਰਾ ਨੇ ਬੱਗਾ ਸਿੰਘ ਪੁੱਤਰ ਹਾਕਮ ਸਿੰਘ ਅਤੇ ਸੁਖਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਦੇ ਖਿਲਾਫ ਧਾਰਾ 302 ਅਤੇ 34 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply