
ਬਠਿੰਡਾ, 20 ਮਈ (ਜਸਵਿੰਦਰ ਸਿੰਘ ਜੱਸੀ)-ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਵਲੋਂ ਸ਼ਹਿਰ ਦੇ ਪਬਲਿਕ ਅਸਥਾਨਾਂ ‘ਤੇ ਗਰਮੀ ਦੇ ਕਹਿਰ ਨੂੰ ਵੇਖਦੇ ਹੋਏ ਠੰਡੇ ਪਾਣੀ ਦੀਆਂ ਛਬੀਲਾਂ ਅਤੇ ਮੋਬਾਇਲ ਵੈਨਾਂ ਟੈਕੀਆਂ ਸ਼ੁਰੂ ਕੀਤੀਆਂ ਗਈਆਂ ਹਨ। ਜਿਨ੍ਹਾਂ ਦਾ ਉਦਘਾਟਨ ਕਰਨ ਮੌਕੇ ਕੋਲ ਮਰਚੈਂਟਸ ਐਸੋਸ਼ੀeੈਸ਼ਨ ਦੇ ਪ੍ਰਧਾਨ ਜਨਕ ਰਾਜ ਅਗਰਵਾਲ ਅਤੇ ਸ਼ਰੇਸ਼ ਕੁਮਾਰ ਵਲੋਂ ਮੋਬਾਇਲ ਟੈਂਕੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਜੋ ਕਿ ਬੱਸ ਸੈਟਂਡ ‘ਤੇ ਮੁਸਾਫਰਾਂ ਨੂੰ ਆਰ ਓ ਦਾ ਪਾਣੀ ਠੰਡਾ ਉਪਲੱਭਧ ਕਰਵਾਏ ਗਈ। ਇਸ ਮੌਕੇ ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੇ ਗੋਇਲ ਤੋਂ ਇਲਾਵਾ ਹੋਰ ਵੀ ਵਰਕਰ ਹਾਜ਼ਰ ਸਨ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media