Wednesday, July 15, 2026

ਕੇਜਰੀਵਾਲ ਪਹੁੰਚੇ ਤਿਹਾੜ ਜੇਲ

PPN210501

ਦਿਲੀ-  21 ਮਈ —  ਮਾਨਹਾਨੀ ਦੇ ਇੱਕ ਮਾਮਲੇ ਵਿੱਚ ਜਮਾਨਤ ਦਾ ਬਾਂਡ ਭਰਨ ਤੋਂ ਇਨਕਾਰ ਕਰਨ ‘ਤੇ ਪਟਿਆਲਾ ਹਾਊਸ ਅਦਾਲਤ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ ਵਿੱਚ ਭੇਜ ਦਿਤਾ ਹੈ। ਜਿਥੇ ਤੁਹ 23 ਮਈ ਤੱਕ ਬੰਦ ਰਹਿਣਗੇ । ਜਿਕਰਯੋਗ ਹੈ ਕਿ ਭਾਜਪਾ ਆਗੂ ਨਿਤਿਨ ਗਡਕਰੀ ਨੇ ਅਰਵਿੰਦ ਕੇਜਰੀਵਾਲ ਖਿਲਾਫ ਮਾਨਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ ਅਤੇ ਮਾਨਯੋਗ ਅਦਾਲਤ ਵਲੋਂ ਸੰਮਨ ਜਾਰੀ ਹੋਣ ‘ਤੇ ਪੇਸ਼ ਹੋਏ ਤਾਂ ਮੈਟਰੋਪੋਲੀਟਿਨ ਮੈਜਿਸਟਰੇਟ ਗੋਮਤੀ ਮਨੋਚਾ ਨੇ ਉਨਾਂ ਨੂੰ 10000 ਦਾ ਜਮਾਨਤੀ ਬਾਂਡ ਭਰਨ ਲਈ ਕਿਹਾ ਪ੍ਰੰਤੂ ਕੇਜਰੀਵਾਲ ਨੇ ਅਜਿਹਾ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਜੇਲ ਜਾਣਾ ਬਿਹਤਰ ਸਮਝਦੇ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply