📝 ਅੱਜ ਦੀਆਂ ਸੁਰਖੀਆਂ…..
ਮਿਤੀ : 1 ਅਗਸਤ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਫਿਰੋਜ਼ਪੁਰ ਦੀ ਹੁਸੈਨੀਵਾਲਾ ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ – ਬੀ.ਐਸ.ਐਫ ਨੇ ਸਰਹੱਦ ਪਾਰ ਕਰਨ ਦੀ ਤਾਕ ‘ਚ ਬੈਠੇ 5 ਘੁਸਪੈਠੀਆਂ ‘ਚੋਂ 1 ਕੀਤਾ ਢੇਰ, 4 ਵਾਪਿਸ ਦੌੜਣ ‘ਚ ਸਫਲ।
▶ ਹੁਸੈਨੀਵਾਲਾ ਸਰਹੱਦ ‘ਤੇ ਸਤਲੁੱਜ ਦਰਿਆ ਨਾਲ ਪੈਂਦੇ ਨਾਲੇ ਦੀਆਂ ਝਾੜੀਆਂ ‘ਚ ਛੁੱਪ ਕੇ ਬੈਠੇ ਸਨ 5 ਪਾਕਿਸਤਾਨੀ ਘੁਸਪੈਠੀਏ।
▶ ਅਕਾਲੀ ਭਾਜਪਾ ਸਰਕਾਰ ਐਸ.ਵਾਈ.ਐਲ ਦਾ ਮਾਮਲਾ ਸਹੀ ਤਰੀਕੇ ਨਾਲ ਨਹੀਂ ਚੁੱਕ ਰਹੀ– ਕੈਪਟਨ।
▶ ਅਕਾਲੀ ਦਲ ਦਾ ਪਲਟਵਾਰ– ਕੈਪਟਨ ਨੂੰ ਪੂਰੀ ਜਾਣਕਾਰੀ ਨਹੀਂ ਅਕਾਲੀ ਦਲ ਨੇ ਹੀ ਐਸ.ਵਾਈ.ਐਲ ਦਾ ਮੁੱਦਾ ਚੁੱਕਿਆ– ਰਣੀਕੇ।
▶ ਕਰਜੇ ਹੇਠਾਂ ਦੱਬੇ ਪੰਜਾਬ ਦੇ ਹਰ ਨਵੇਂ ਜਨਮੇ ਬੱਚੇ ਦੇ ਸਿਰ ਹੈ 60 ਤੋਂ 70 ਹਜ਼ਾਰ ਕਰਜ਼ੇ ਦਾ ਬੋਝ – ਮਨਪ੍ਰੀਤ ਬਾਦਲ।
▶ ਮਲੇਰਕੋਟਲਾ ਬੇਅਦਬੀ ਮਾਮਲੇ ‘ਚ ਆਪ ਵਿਧਾਇਕ ਨਾਰੇਸ਼ ਯਾਦਵ ਨੂੰ ਸ਼ੈਸ਼ਨ ਕੋਰਟ ਵਲੋਂ ਮਿਲੀ ਜਮਾਨਤ ਵਿਰੁੱਧ ਹਾਈ ਕੋਰਟ ਜਾ ਸਕਦੀ ਹੈ ਪੰਜਾਬ ਪੁਲਿਸ।
▶ ਜੱਲਿਆਂਵਾਲਾ ਬਾਗ ਵਿੱਚ ਹੋਏ ਨਿਰਦੋਸ਼ਾਂ ਦੇ ਕਤਲੇਆਮ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ।
▶ ਪੰਜਾਬ ਦੇ ਸੁਨਾਮ ‘ਚ ਹੋਇਆ ਸੂਬਾ ਪੱਧਰੀ ਸਮਾਗਮ– ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਦਿੱਤੀ ਸ਼ਰਧਾਂਜਲੀ।
▶ ਜੀਂਦ ਵਿਖੇ ਮਹਾਂ ਜਾਟ ਪੰਚਾਇਤ ਦੀ ਮੀਟਿੰਗ- ਹਰਿਆਣਾ ਦੇ ਜਾਟਾਂ ਵਲੋਂ ਅੰਦੋਲਨ ਤੇਜ਼ ਕਰਨ ਦੀ ਧਮਕੀ– ਕਿਹਾ ਸਰਕਾਰ ਨਾਲ ਨਹੀਂ ਹੋਵੇਗੀ ਕੋਈ ਗੱਲਬਾਤ।
▶ ‘ਆਪ’ ਵਰਕਰ ਸੋਨੀ ਖੁਦਕੁਸ਼ੀ ਮਾਮਲੇ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ਰਦ ਚੌਹਾਨ ਗ੍ਰਿਫਤਾਰ।
▶ ਸਵਰਾਜ ਅਭਿਆਨ ਆਗੂ ਜੋਗਿੰਦਰ ਯਾਦਵ ਵਲੋਂ 2 ਅਕਤੂਬਰ ਨੂੰ ਨਵੀਂ ਪਾਰਟੀ ਬਨਾਉਣ ਦਾ ਐਲਾਨ – ਅਜੀਤ ਝਾਅ ਦੀ ਅਗਵਾਈ ‘ਚ ਬਣਾਈ 6 ਮੈਂਬਰੀ ਕਮੇਟੀ।
▶ ਮਨ ਕੀ ਬਾਤ ‘ਚ ਪ੍ਰਧਾਨ ਮੰਤਰੀ ਮੋਦੀ ਨੇ ਰਿਓ ਓਲੰਪਿਕ ਖਿਡਾਰੀਆਂ ਦਾ ਵਧਾਇਆ ਉਤਸ਼ਾਹ – ਕਿਹਾ ਰਾਤੋ ਰਾਤ ਨਹੀਂ ਬਣਦੇ ਖਿਡਾਰੀ।
▶ ਪੈਟਰੋਲ 1.42 ਅਤੇ ਡੀਜ਼ਲ 2.01 ਰੁਪਏ ਪ੍ਰਤੀ ਲੀਟਰ ਹੋਇਆ ਸੱਸਤਾ।
▶ ਪਠਾਨਕੋਟ- ਸਟੇਟ ਬੈਂਕ ਦੀਆਂ ਏ.ਟੀ.ਐਮ ਮਸ਼ੀਨਾਂ ‘ਚ ਕੈਸ਼ ਪਾਉਣ ਵਾਲੀ ਨਿੱਜੀ ਕੰਪਨੀ ਦੇ ਤਿੰਨ ਮੁਲਾਜ਼ਮਾਂ ਵਲੋਂ 3.34 ਕਰੋੜ ਰੁਪਏ ਦਾ ਘੋਟਾਲਾ – ਮਾਮਲਾ ਦਰਜ਼।
▶ ਮੁੰਬਈ ‘ਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ – 9 ਦੀ ਮੌਤ।
▶ 87 ਸਾਲ ਪੁਰਾਣੀ ‘ਪਾਰਲੇ ਜ਼ੀ’ ਬਿਸਕੁੱਟ ਫੈਕਟਰੀ ਹੋਵੇਗੀ ਬੰਦ।
▶ ਭੋਪਾਲ ‘ਚ ਸੈਲਫੀ ਪਈ ਮਹਿੰਗੀ- ਨੈਸ਼ਲਨ ਐਥਲੀਟ 20 ਸਾਲਾ ਪੂਜਾ ਕੁਮਾਰੀ ਦੀ ਸੈਲਫੀ ਲੈਂਦਿਆਂ ਤਲਾਬ ‘ਚ ਡਿਗਣ ਨਾਲ ਹੋਈ ਮੌਤ ।
▶ ਚਚੇਰੇ ਭਰਾ ਹੱਕ ਨਿਵਾਜ ਨੇ ਕੀਤਾ ਸੀ ਪਾਕਿਸਤਾਨੀ ਮਾਡਲ ਕੰਦੀਲ ਬਲੋਚ ਦਾ ਕਤਲ, ਭਰਾ ਨੇ ਨਹੀਂ।
▶ ਹਰ ਮਹੀਨੇ ਦੀ 9 ਤਰੀਕ ਨੂੰ ਸਰਕਾਰੀ ਹਸਪਤਾਲਾਂ ‘ਚ ਗਰਭਵਤੀ ਔਰਤਾਂ ਦੀ ਹੋਵੇਗੀ ਮੁਫਤ ਜਾਂਚ – ਮਨ ਕੀ ਬਾਤ ‘ਚ ਬੋਲੇ ਮੋਦੀ।
▶ ਅੱਖਾਂ ਮੀਟਣ ਨਾਲ ਨਹੀਂ ਭੱਜੇਗੀ ਨਸ਼ਿਆਂ ਰੂਪੀ ਬਿੱਲੀ, ਪੰਜਾਬ ਸਰਕਾਰ ਹਕੀਕਤ ਸਮਝੇ – ਸੁਨੀਲ ਜਾਖੜ।
▶ ਯੂ.ਪੀ ਦੇ ਬੁਲੰਦ ਸ਼ਹਿਰ ‘ਚ ਸਮੂਹਿਕ ਜਬਰ ਜਨਾਹ ਮਾਮਲੇ ਦੇ 3 ਦੋਸ਼ੀ ਨਾਮਜ਼ੱਦ-ਐਸ.ਐਸ.ਪੀ ਸਮੇਤ ਚਾਰ ਪੁਲਿਸ ਅਫਸਰ ਮੁਅੱਤਲ।
▶ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ਹੀਦ ਊਧਮ ਸਿੰਘ ਨੂੰ ਕੁਰੁਕਸ਼ੇਤਰ ‘ਚ ਭੇਂਟ ਕੀਤੀ ਸ਼ਰਧਾਂਜਲੀ।
▶ ਦਿੱਲੀ – ‘ਰਨ ਫਾਰ ਰਿਓ’ ਰੈਲੀ ਨੂੰ ਮੋਦੀ ਨੇ ਦਿੱਤੀ ਹਰੀ ਝੰਡੀ, ਕਿਹਾ ਦੇਸ਼ ਵਾਸੀ ਰਿਓ ਓਲੰਪਿਕ ‘ਚ ਭਾਗ ਲੈਣ ਗਏ 119 ਖਿਡਾਰੀਆਂ ਨੂੰ ਨਰਿੰਦਰ ਮੋਦੀ ਐਪ ‘ਤੇ ਭੇਜਣ ਹੌਸਲਾ ਵਧਾਊੇ ਸੰਦੇਸ਼।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media