
ਬਠਿੰਡਾ, 2 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ, ਬਠਿੰਡਾ, ਕਾਰਜਕਾਰੀ ਇੰਜੀਨੀਅਰ ਲਾਈਨਿੰਗ ਮੰਡਲ ਨੰ: 7, ਬਠਿੰਡਾ ਵਿਖੇ ਬਤੌਰ ਅਸਿਸਟੈਂਟ ਇੰਜੀਨੀਅਰ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਇੰਜੀਨੀਅਰ ਸਰੂਪ ਸਿੰਘ ਨੂੰ ਸੇਵਾ ਮੁਕਤੀ ਸਮੇਂ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਨਿਗਰਾਨ ਇੰਜੀ: ਕੇ.ਕੇ ਸਿੰਗਲਾ ਦੀ ਦੇਖ-ਰੇਖ ਹੇਠ ਪ੍ਰਭਾਵਸ਼ਾਲੀ ਵਿਦਾਇਗੀ ਪਾਰਟੀ ਦਿੱਤੀ ਗਈ। ਸਮੂਹ ਸਟਾਫ ਵੱਲੋਂ ਉਹਨਾਂ ਦਾ ਅਤੇ ਉਹਨਾਂ ਦੇ ਹਮਸਫਰ ਸ੍ਰੀਮਤੀ ਬਲਵੰਤ ਕੌਰ, ਬੇਟੀ ਰਮਨਦੀਪ ਕੌਰ ਅਤੇ ਮਾਸਟਰ ਦਲਬੀਰ ਸਿੰੰਘ ਜੀਦਾ ਦਾ ਯਾਦਗਰੀ ਚਿੰਨ, ਮੋਮੈਟੋਂ, ਤੋਹਫਿਆਂ ਆਦਿ ਨਾਲ ਸਨਮਾਨ ਕੀਤਾ ਗਿਆ। ਇਸ ਖੁ ਵਿੱਚ ਸ਼ਾਮਿਲ ਰਿਸ਼ਤੇਦਾਰਾਂ ਵੱਲੋਂ ਇੰਜੀ: ਸਰੂਪ ਸਿੰਘ ਦਾ ਸੋਨੇ ਦੀਆਂ ਮੁੰਦਰੀਆਂ ਪਾਕੇ ਸ਼ਾਨਦਾਰ ਮਾਣ-ਸਨਮਾਨ ਕੀਤਾ ਗਿਆ।ਗੁਰਤੇਜ ਸਿੰਘ ਡੀ.ਐਚ.ਡੀ, ਦੌਲਤ ਰਾਮ ਸੀ.ਐਚ.ਡੀ, ਇੰਜੀ: ਸੁਰਜੀਤ ਸਿੰਘ ਰਾਜਪੂਤ ਐਸ.ਡੀ.ਓ, ਇੰਜੀ: ਚਰਨਜੀਤ ਸਿੰਘ ਐਸ.ਡੀ.ਓ, ਮਾਸਟਰ ਦਲਬੀਰ ਸਿੰਘ ਜੀਦਾ, ਬਲਵਿੰਦਰ ਸਿੰਘ ਸਕੱਤਰ ਡੀ.ਈ.ਏ, ਨਰਿੰਦਰ ਪਾਲ ਪਟਵਾਰੀ, ਇਸ਼ਟਪਾਲ ਸਿੰਘ ਸਰਕਲ ਸੁਪਰਡੈਂਟ, ਜੰਗੀਰ ਢਪਾਲੀ ਆਦਿ ਬੁਲਾਰਿਆਂ ਨੇ ਮਹਿਕਮੇ ਵਿੱਚ ਨਿਭਾਈਆਂ 36 ਸਾਲ ਬੇਦਾਗ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਸਵਰਗੀ ਸz: ਗੁਰਦਿਆਲ ਸਿੰਘ ਵਾਸੀ ਢਪਾਲੀ ਦੇ ਹੋਣਹਾਰ ਸਪੁੱਤਰ ਇੰਜੀ. ਸਰੂਪ ਸਿੰਘ ਨੇ ਪੂਰੀ ਲਗਨ, ਮਿਹਨਤ, ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਡਿਉਟੀ ਨਿਭਾਈ ਅਤੇ ਉਹਨਾਂ ਦੀ ਸਖ਼ਸੀਅਤ ਦੇ ਵੱਖ-ਵੱਖ ਪੱਖਾਂ ਤੇ ਚਾਨਣਾ ਪਾਉਂਦੇ ਹੋਏ ਉਹਨਾਂ ਦੀ ਅਗਲੀ ਜਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ।ਸਮਾਗਮ ਦੇ ਅਖੀਰ ਵਿੱਚ ਇੰਜੀ. ਸਰੂਪ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮੂਹ ਸਟਾਫ ਵੱਲੋਂ ਮਿਲੇ ਪਿਆਰ ਸਤਿਕਾਰ ਨੂੰ ਹਮੇਸ਼ਾਂ ਯਾਦ ਰੱਖਣਗੇ।ਇੰਜੀ: ਸੁਰਜੀਤ ਸਿੰਘ ਰਾਜਪੂਤ ਐਸ.ਡੀ.ਓ ਨੇ ਸਟੇਜ ਸੰਚਾਲਣ ਦੀ ਜਿੰਮੇਵਾਰੀ ਨੂੰ ਨਿਭਾਇਆ।
Punjab Post Daily Online Newspaper & Print Media