
ਸੰਦੌੜ, 8 ਸਤੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬ ਸਰਕਾਰ ਵੱਲੋਂ ਲੋੜਬੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਮੌਕੇ ਦਿੱਤੀ ਜਾਂਦੀ ਸਗਨ ਸਕੀਮ ਤਹਿਤ ਨਜਦੀਕੀ ਪਿੰਡ ਦੁਲਮਾਂ ਕਲਾਂ ਵਿਖੇ ਤਿੰਨ ਲੜਕੀਆਂ ਨੂੰ ਸਗਨ ਸਕੀਮ ਦੇ ਚੈਕ ਦਿੱਤੇ ਗਏ।ਪਿੰਡ ਦੇ ਨੰਬਰਦਾਰ ਅਤੇ ਸੀਨੀਅਰ ਅਕਾਲੀ ਆਗੂ ਰਾਜ ਸਿੰਘ ਦੁਲਮਾਂ ਨੇ ਉਕਤ ਤਿੰਨਾਂ ਲੜਕੀਆਂ ਦੇ ਪਰਿਵਾਰ ਵਾਲਿਆਂ ਮਿੱਠੂ ਖਾਂ ਪੁੱਤਰ ਗੁਲਾਮ ਮੁਹੰਮਦ, ਤੇਜਾ ਸਿੰਘ ਪੁੱਤਰ ਜੁਗਿੰਦਰ ਸਿੰਘ ਅਤੇ ਮੁਖਤਿਆਰ ਕੌਰ ਪਤਨੀ ਝਲਮਣ ਸਿੰਘ ਨੂੰ 15-15 ਹਜਾਰ ਰੁਪਏ ਚੈਕ ਤਕਸੀਮ ਕੀਤੇ।ਰਾਜ ਸਿੰਘ ਦੁਲਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋੜਬੰਦ ਪਰਿਵਾਰਾਂ ਵਾਸਤੇ ਸੁਰੂ ਕੀਤੀਆਂ ਵੱਖ ਵੱਖ ਲੋਕ ਭਲਾਈ ਦੀਆਂ ਸਕੀਮਾਂ ਤੋਂ ਲੱਖਾਂ ਲੋਕ ਲਾਹਾ ਲੈ ਰਹੇ ਹਨ।ਇਸ ਮੌਕੇ ਪੰਚ ਬਲਬੀਰ ਸਿੰਘ, ਪੰਚ ਜਗਰੂਪ ਸਿੰਘ, ਪੰਚ ਗੁਰਜੀਤ ਕੌਰ, ਪੰਚ ਬਲਜਿੰਦਰ ਸਿੰਘ, ਸੁਰਜੀਤ ਸਿੰਘ ਪ੍ਰਧਾਨ ਰਵੀਦਾਸ ਕਲੱਬ, ਗੁਰਚਰਨ ਸਿੰਘ ਪ੍ਰਧਾਨ, ਨਾਜਰ ਸਿੰਘ ਅਤੇ ਬਿੱਕਰ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media