
ਬਠਿੰਡਾ, 19 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਭੱਟੀ ਰੋਡ ‘ਤੇ ਸਥਿਤ ਐਸ.ਐਮ.ਬੈਟਰੀ ਵਾਲਿਆਂ ਦੇ ਗ੍ਰਹਿ ਵਿਖੇ ਪ੍ਰਾਈਵੇਟ ਅਨਏਡਿਡ ਸਕੂਲ ਐਸੋਸੀਏਸ਼ਨ, ਸਵਰਨਕਾਰ ਵਿਰਾਦਰੀ ਅਤੇ ਭੱਟੀ ਰੋਡ ਦੇ ਵਸਨੀਕਾਂ ਨੇ ਸ਼ਹਿਰ ਦੇ ਸੰਸਦੀ ਸਕੱਤਰ ਅਤੇ ਵਿਧਾਇਕ ਸਰੂਪ ਚੰਦ ਸਿੰਗਲਾ ਨਾਲ ਇਕ ਭਰਵਾਂ ਇੱਕਠ ਕਰਕੇ ਮੀਟਿੰਗ ਕੀਤੀ ਜਿਸ ਵਿਚ ਉਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ।ਜਿਸ ਨੂੰ ਵਿਧਾਇਕ ਵਲੋਂ ਤੁਰੰਤ ਹੀ ਹੱਲ ਕਰਨ ਦਾ ਭਰੋਸਾ ਦਿਵਾਇਆ।ਇਸ ਮੀਟਿੰਗ ਦੀ ਸ਼ੁਰੂਆਤ ਕਰਦਿਆ ਸੁਖਦੇਵ ਸਿੰਘ ਨੇ ਕਿਹਾ ਕਿ ਸਮੂਹ ਭੱਟੀ ਰੋਡ ਨਿਵਾਸੀ ਅਕਾਲੀ ਦਲ ਬਾਦਲ ਦਾ ਧੰਨਵਾਦ ਕਰਦਿਆਂ ਹਨ ਜਿਨ੍ਹਾਂ ਦੀ ਬਦੌਲਤ ਸਵਰਨਕਾਰ ਜਾਤੀ ਨੂੰ ਬੀ ਸੀ.ਕਾਟਾਗਰੀ ਵਿਚ ਦਾਖ਼ਲ ਕੀਤਾ ਗਿਆ ਹੈ।ਜਿਸ ਕਾਰਨ ਅਨੇਕਾਂ ਹੀ ਸਵਰਨਕਾਰ ਜਾਤੀ ਦੇ ਲੋਕਾਂ ਨੂੰ ਲਾਭ ਪ੍ਰਾਪਤ ਹੋਵੇਗਾ।ਇਸ ਮੌਕੇ ਮੀਟਿੰਗ ਨੂੰ ਪ੍ਰਾਈਵੇਟ ਅਨਏਡਿਡ ਸਕੂਲ ਐਸੋਸੀਏਸ਼ਨ ਵਲੋਂ ਪ੍ਰਧਾਨ ਵਿਨੋਦ ਖੁਰਾਣਾ, ਪੈਟਰਨ ਪ੍ਰੋ: ਐਮ.ਐਲ ਅਰੋੜਾ, ਜਨਰਲ ਸਕੱਤਰ ਮਹਿੰਦਰ ਸਿੰਘ ਭੋਲਾ, ਜਿਲ੍ਹਾ ਪ੍ਰਧਾਨ ਸਵਰਨ ਪ੍ਰਕਾਸ਼, ਟੀ.ਡੀ ਗਰਗ, ਮਹਿੰਦਰਪਾਲ ਗੋਇਲ, ਸਵਰਨਕਾਰ ਵਿਰਾਦਰੀ ਵਲੋਂ ਕਰਤਾਰ ਸਿੰਘ ਜੌੜਾ, ਮਨਮੋਹਨ ਸਿੰਘ ਕੱਕੂ, ਸੁਖਮੰਦਰ ਸਿੰਘ ਜੌੜਾ, ਹਰਪਾਲ ਸਿੰਘ ਖੁਰਮੀ ਅਤੇ ਭੱਟੀ ਰੋਡ ਦੇ ਵਸਨੀਕਾਂ ਨੇ ਸੰਬੋਧਨ ਕੀਤਾ। ਇਸ ਮੌਕੇ ਹਰਵਿੰਦਰ ਸਿੰਘ ਖਾਲਸਾ,ਚਰਨਜੀਤ ਸਿੰਘ, ਅਵਤਾਰ ਸਿੰਘ ਕੈਂਥ,ਅਬਨਾਸ਼ ਸਿੰਘ ਸੋਢੀ, ਦਿਲਬਾਗ ਸਿੰਘ, ਰਜਿੰਦਰ ਸਿੰਘ ਸਿੱਧੂ ਨਗਰ ਕੌਸ਼ਲਰ, ਸੁਰਿੰਦਰ ਸਿੰਘ ਮੈਨੇਜਰ ਖਾਲਸਾ ਦੀਵਾਨ ਸਿੰਘ ਸਭਾ, ਸੁਮੇਰ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media