Thursday, April 30, 2026

ਨਿਗਮ ਕੌਂਸਲਰ ਡਿੰਪਲ ਚੱਢਾ ਵਲੋਂ ਵਾਰਡ ਨੰ. 115 ਦੇ ਅੰਬੇਡਕਰ ਪਾਰਕ

ppn1909201614
ਨਵੀਂ ਦਿੱਲੀ, 19 ਸਤੰਬਰ (ਪੰਜਾਬ ਪੋਸਟ ਬਿਊਰੋ) – ਪਿਛਲੇ ਦਿਨੀ ਵਾਰਡ ਨੰ. 115 ਦੇ ਕੌਂਸਲਰ ਅਤੇ ਯੂਥ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਸ਼੍ਰੀ ਡਿੰਪਲ ਚੱਡਾ ਵੱਲੋਂ ਖੇਤਰ ਦੇ ਅੰਬੇਡਕਰ ਪਾਰਕ, ਨਜਦੀਕ 830 ਬਸ ਸਟਾਪ ਖਿਆਲਾ ਵਿਖੇ ਵਿਸ਼ਵਕਰਮਾ ਪੂਜਾ ਦਾ ਵਿਸ਼ਾਲ ਆਯੋਜਨ ਕੀਤਾ ਗਿਆ।ਇਹ ਉਪਰਾਲਾ ਨਿਗਮ ਕੌਂਸਲਰ ਦੇ ਸਹਿਯੋਗ ਨਾਲ ਪੂਰਵਾਂਚਲ ਯੁਵਾ ਸਭਯ ਸਮਾਜ ਸਮਿਤੀ, ਵਿਸ਼ਨੂੰ ਗਾਰਡਨ ਦੁਆਰਾ ਕੀਤਾ ਗਿਆ।ਇਹ ਪ੍ਰੋਗਰਾਮ ਬੀਤੇ ਦਿਨੀ 17 ਸਤੰਬਰ 2016 ਨੂੰ ਸ਼ਾਮ 7.30 ਵਜੇ ਸ਼ੁਰੂ ਹੋਇਆ ਅਤੇ ਦੇਰ ਰਾਤ ਤੱਕ ਚੱਲਿਆ।ਇਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਪੂਰਵਾਂਚਲ ਸਮਾਜ ਦੇ ਲੋਕਾਂ ਨੇ ਅਤੇ ਖੇਤਰ ਨਿਵਾਸੀਆਂ ਨੇ ਭਾਗ ਲਿਆ।ਇਸ ਮੌਕੇ ਤੇ ਖੇਤਰ ਦੇ ਸਾਂਸਦ ਪ੍ਰਵੇਸ਼ ਸਾਹਿਬ ਸਿੰਘ ਵਰਮਾ, ਮਨਜੀਤ ਸਿੰਘ ਜੀ.ਕੇ, ਮੇਅਰ ਸ਼ਾਮ ਸ਼ਰਮਾ, ਪੂਰਵ ਮੇਯਰ ਸੁਭਾਸ਼ ਅਰਿਆ, ਰਾਜਕੁਮਾਰ ਗਰੋਵਰ, ਯੁਵਾ ਮੋਰਚਾ ਮੰਡਲ ਪ੍ਰਧਾਨ ਕੁਨਾਲ ਸਾਹਨੀ ਆਦਿ ਨੇ ਖਾਸ ਤੋਰ ਤੇ ਸ਼ਿਰਕਤ ਕੀਤੀ।ਇਨ੍ਹਾਂ ਤੋਂ ਅਲਾਵਾ ਤਿਲਕ ਰਾਜ ਸ਼ਰਮਾ, ਅਮਰਦੀਪ ਕਪਿਲਾ, ਲਖਵਿੰਦਰ ਜੌਲੀ, ਸੁਸ਼ੀਲ ਗੁਪਤਾ, ਸੰਜੈ ਯਾਦਵ, ਅਭਿਸ਼ੇਕ ਯਾਦਵ, ਅਵਤਾਰ ਸਿੰਘ ਪ੍ਰਧਾਨ, ਹਰਮਿੰਦਰ ਸਿੰਘ ਪ੍ਰਧਾਨ, ਕਲਿਯਪੱਨ, ਸੁੱਬੂ, ਪੁਰਵਾਂਚਲ ਯੁਵਾ ਸਭਯ ਸਮਾਜ ਦੇ ਪ੍ਰਧਾਨ ਧਨੰਜਯ, ਭੁਵਨ, ਰਾਜੂ ਚੰਦੇਲਾ, ਚੌਹਾਨ ਅਤੇ ਆਰ. ਡਬਲੂ ਏ ਰਵਿ ਨਗਰ ਐਕਸ. ਦੇ ਕਾਰਜਕਰਤਾ ਅਤੇ ਨਿਗਮ ਪਾਰਸ਼ਦ ਆਫਿਸ ਦੇ ਸਟਾਫ ਦੇ ਸਾਰੇ ਮੈਂਬਰ ਸ਼ਾਮਿਲ ਹੋਏ ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply