Wednesday, March 25, 2026

ਸ਼ਹਿਰੀ ਕਾਂਗਰਸ ਪਾਰਟੀ ਵਲੋਂ ਬਠਿੰਡਾ ‘ਚ ਨੁਕੜ ਚੋਣ ਮੀਟਿੰਗਾਂ ਸ਼ੁਰੂ

ਬਠਿੰਡਾ, 20 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜਿਲ੍ਹਾ ਕਾਂਗਰਸ (ਸ਼ਹਿਰੀ) ਦੀ ਇੱਕ ਵਿਸ਼ੇਸ਼ ਮੀਟਿੰਗ ਮੋਹਨ ਲਾਲ ਝੂੰਬਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਅਹੁਦੇੇਦਾਰ ਅਤੇ ਵਰਕਰ ਸ਼ਾਮਲ ਹੋਏ। ਇਸ ਮੌਕੇ ਤੇ ਪਵਨ ਗੋਇਲ ਕੋਆਰਡੀਨੇਟਰ ਬਠਿੰਡਾ (ਸ਼ਹਿਰੀ) ਅਤੇ ਸਾਬਕਾ ਮੰਤਰੀ ਪੰਜਾਬ ਅਤੇ ਜਨਰਲ ਸਕੱਤਰ ਪੰਜਾਬ ਕਾਂਗਰਸ ਹਰਮੰਦਰ ਸਿੰਘ ਜੱਸੀ ਵਿਸ਼ੇਸ ਤੌਰ ”ਤੇ ਪਹੁੰਚੇ ਅਤੇ ਇਹਨਾਂ ਨੇਤਾਂਵਾਂ ਨੇ ਮੀਟਿੰਗ ਨੂੰ ਸੰਬੋਧਿਨ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਵਲੋਂ ਮਿਸ਼ਨ 2017 ਨੂੰ ਸਾਹਮਣੇ ਰੱਖਦੇ ਹੋਏ ਬਠਿੰਡਾ ਸ਼ਹਿਰ ਵੱਖ ਵੱਖ ਵਾਰਡਾਂ ਵਿੱਖੇ 12 ਪਬਲਿਕ ਮੀਟਿੰਗਾ ਦਾ ਪ੍ਰੋਗਰਾਮ ਉਲੀਕੀਆ ਗਿਆ ਹੈ, ਜਿਸ ਨੂੰ ਤਿੰਨ ਹਿੱਸਿਆ ਵਿੱਚ ਵੰਡਿਆ ਗਿਆ ਹੈ। ਇਸ ਪ੍ਰੋਗਰਾਮ ਤਹਿਤ 26 ਸਤੰਬਰ ਨੂੰ ਚਾਰ ਮੀਟਿੰਗਾਂ ਪਹਿਲੀ ਮੀਟਿੰਗ ਸੁਭਾਸ ਮਾਰਕੀਟ ਵਿਖੇ 10 ਵਜੇ ਸਵੇਰੇ, ਦੂਜੀ ਨਛੱਤਰ ਨਗਰ 12 ਵਜੇ ਦੁਪਿਹਰ, ਤੀਜੀ ਪਰਸਰਾਮ ਨਗਰ 3.30 ਸ਼ਾਮ ਅਤੇ ਚੌਥੀ ਬੰਗੀ ਨਗਰ 5 ਵਜੇ ਸ਼ਾਮ ਕੀਤੀਆਂ ਜਾਣਗੀਆ, ਅਤੇ ਸ਼ਹਿਰ ਵਿੱਚ ਹਲਕੇ ਦੇ ਉਘੇ ਨੇਤਾ ਮੀਟਿੰਗਾਂ ਵਿੱਚ ਪਹੁੰਚ ਕੇ ਪਬਲਿਕ ਨੂੰ ਕਾਂਗਰਸ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣਗੇ। ਉਨ੍ਹਾਂ ਨੇ ਬੋਲਦਿਆ ਕਿਹਾ ਕਿ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਕਾਮਯਾਬ ਕਰਨ ਲਈ ਹਰ ਵਾਰਡ ਤੋਂ 5 ਮੈਬਰੀ ਕਮੇਟੀਆਂ ਦਾ ਗਠਨ ਸਬੰਧਤ ਐਮ.ਸੀਆਂ ਅਤੇ ਐਮ.ਸੀ. ਉਮੀਦਵਾਰਾਂ ਦੀ ਦੇਖ ਰੇਖ ਹੇਠ ਕੀਤਾ ਗਿਆ ਹੈ। ਆਗੂਆਂ ਨੇ ਸ਼ਹਿਰ ਵਾਸੀਆਂ ਨੂੰ ਇਹਨਾਂ ਮੀਟਿੰਗਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੋਕੇ ਸਪੈਸਲ ਇਨਵਾਈਟੀ ਪੀ.ਪੀ.ਸੀ.ਸੀ. ਇੰਦਰ ਸਿੰਘ ਸਾਹਨੀ, ਜਨਰਲ ਸਕੱਤਰ ਪੀ.ਪੀ.ਸੀ.ਸੀ. ਸੁਖਦੇਵ ਚਹਿਲ, ਅਸੋਕ ਕੁਮਾਰ, ਕੇ.ਕੇ.ਅਗਰਵਾਲ, ਜਗਰੂਪ ਗਿੱਲ, ਸਕੱਤਰ ਨਵੀਨ ਵਾਲਮੀਕੀ, ਸਕੱਤਰ ਬਲਜਿੰਦਰ ਠੇਕੇਦਾਰ, ਅਰੁਣ ਵਧਾਵਾ, ਮੱਖਣ ਲਾਲ ਠੇਕੇਦਾਰ, ਰਾਜਨ ਗਰਗ, ਦਰਸ਼ਨ ਜੀਦਾ, ਡਾ. ਸੱਤਪਾਲ ਭਠੇਜਾ, ਸੁਰਿੰਦਰ ਗੁਪਤਾ, ਜਗਰਾਜ ਐਮ.ਸੀ., ਰਾਮ ਦਾਸ ਐਮ.ਸੀ, ਰਾਜਾ ਸਿੰਘ ਐਮ.ਸੀ., ਕੈਪਟਨ ਮੱਲ ਸਿੰਘ, ਵਿਜੈ ਗੋਇਲ, ਪਵਨ ਮਾਨੀ, ਜਸਵਿੰਦਰ ਵਕੀਲ, ਬਲਜੀਤ ਸਿੰਘ ਸ਼ਹਿਰੀ ਯੂਥ ਪ੍ਰਧਾਨ ਅਤੇ ਜਨਰਲ ਸਕੱਤਰ ਰੁਪਿੰਦਰ ਬਿੰਦਰਾ ਆਦਿ ਨੇਤਾ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply