Monday, February 23, 2026

ਕਾਂਗਰਸ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ‘ਤੇ ਮੋਟਰਸਾਈਕਲ ਤੇ ਕਾਰ ਰੈੇਲੀ

ppn2809201612

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ ਸੱਗੂ) – ਹਲਕਾ ਦੱਖਣੀ ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸੱਕਤਰ ਮਨਿੰਦਰਪਾਲ ਸਿੰਘ ਪਲਾਸੋਰ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਮੋਟਰਸਾਈਕਲ ਤੇ ਕਾਰ ਰੈੇਲੀ ਕੱਢੀ ਗਈ।ਜਿਸ ਵਿੱਚ ਹਲਕੇ ਦੇ ਟਕਸਾਲੀ ਅਤੇ ਯੂਥ ਕਾਂਗਰਸੀ ਆਗੂਆਂ, ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ।ਹਜਾਰਾਂ ਦੀ ਗਿਣਤੀ ‘ਚ ਟੂ-ਵੀਲਰ ਅਤੇ ਕਾਰਾਂ ਦੇ ਇਸ ਕਾਫਲੇ ਨੂੰ ਜਿਲ੍ਹਾ ਕਾਂਗਰਸ ਕਮੇਟੀ ਦੇ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਅੋਜਲਾ ਅਤੇ ਕਾਂਗਰਸ ਮਹਿਲਾ ਵਿੰਗ ਦੀ ਸ਼ਹਿਰੀ ਪ੍ਰਧਾਨ ਜਤਿੰਦਰ ਸੋਨੀਆ ਨੇ ਝੰਡੀ ਦਿਖਾ ਕੇ ਸ਼ਹੀਦ ਊਧਮ ਸਿੰਘ ਭਵਨ ਭਗਤਾਂ ਵਾਲਾ ਤੋਂ ਰਵਾਨਾ ਕੀਤਾ, ਜੋ ਕਿ ਗਿਲਵਾਲੀ ਗੇਟ, ਚਾਟੀਵਿੰਡ ਗੇਟ, ਸੁਲਤਾਨ ਵਿੰਡ ਗੇਟ, ਪਿੰਡ ਸੁਲਤਾਨ ਵਿੰਡ ਨਹਿਰ ਦੇ ਪੁੱਲ ਤੋਂ ਕੋਟ ਮਿਤ ਸਿੰਘ ਰਾਹੀ ਵਾਪਸ ਤਰਨ ਤਾਰਨ ਰੋਡ ਪੁੱਜ ਕੇ ਸਮਾਪਤ ਹੋਈ।
ਪਲਾਸੌਰ ਨੇ ਪਵਿੱਤਰ ਦਿਹਾੜੇ ‘ਤੇ ਪ੍ਰਣ ਲੈਦਿਆਂ ਕਿਹਾ ਕੇ 2017 ਦੀਆਂ ਚੋਣਾਂ ਤੋ ਬਾਅਦ ਕੈਪਟਨ ਸਰਕਾਰ ਆਊਣ ਤੇ ਭਗਤਾਂ ਵਾਲਾ ਕੂੜਾ ਡੰਪ ਸਮਾਪਤ ਕਰਕੇ ਇਸ ਜਗ੍ਹਾ ਤੇ ਸਾਹ ਰੋਗਾਂ ਦਾ ਹਸਪਤਾਲ ਅਤੇ ਗਿਆਨ ਆਸ਼ਰਮ ਸਕੂਲ ਨੂੰ ਸਰਕਾਰੀ ਪ੍ਰਬੰਧਾਂ ਅਧੀਨ ਲਿਆ ਕੇ ਦੁਬਾਰਾ ਸ਼ੁਰੂ ਕੀਤਾ ਜਾਵੇਗਾ।ਭਗਤਾਂ ਵਲਾ ਦਾਣਾਂ ਮੰਡੀ ਨੂੰ ਤਰਨ ਤਾਰਨ ਰੋਡ ਨਹਿਰ ਕੰਡੇ ਤੋਂ ਨਵੀ ਫੋਰ ਲੇਨ ਸੜਕ ਨਾਲ ਜੋੜਿਆਂ ਜਾਵੇਗਾ ਤਾਂ ਜੋ ਲੋਕਾਂ ਨੂੰ ਟਰੈਫਿਕ ਤੋਂ ਪੱਕੀ ਨਿਜ਼ਾਤ ਮਿਲ ਸਕੇ।ਹਲਕੇ ਦੀਆਂ ਸਾਰੀਆਂ ਸਲੱਮ ਅਬਾਦੀਆ ਵਿੱਚ ਸਾਫ ਪਾਣੀ ਲਈ ਕਮਿਊਨਟੀ ਆਰ.ਓ ਲੱਗਣਗੇ ਅਤੇ ਨਵੀਆਂ ਅਬਾਦੀਆਂ ‘ਚੋਂ ਬਰਸਾਤੀ ਪਾਣੀ ਦੇ ਨਿਕਾਸ ਲਈ ਪਾਣੀ ਰੀਚਾਰਜ ਬਰਸਾਤੀ ਖੂਹ ਬਣਵਾਏ ਜਾਣਗੇ ਤੇ ਗਰੀਨ ਬੇਲਟ ਬਣਵਾਈ ਜਾਵੇਗੀ।ਇਸ ਮੋਕੇ ਬਲਰਾਜ ਸਿੰਘ ਬੱਲਾ, ਮਨਜਿੰਦਰ ਸਿੰਘ ਮੰਨਾ ਸੁਲਤਾਨਵਿੰਡ, ਗੁਰਮੀਤ ਸੋਨੀਆ, ਰਾਜ ਰਾਣੀ, ਇੰਦਰਜੀਤ ਸੋਨੂ, ਪ੍ਰੀਤਮ ਸਿੰਘ ਭੁੱਲਰ, ਜਗਰੁੂਪ ਸਿੰਘ ਪ੍ਰਧਾਨ ਐਨ.ਐਸ.ਯੂ.ਆਈ, ਕੁਲਵੰਤ ਸਿੰਘ, ਗੁਰਮੀਤ ਸਿੰਘ, ਪਰਮਜੀਤ ਸਿੰਘ, ਦਵਿੰਦਰ ਸਿੰਘ, ਸਵਰਨ ਸਿੰਘ, ਜਸਬੀਰ ਸਿੰਘ ਰਾਜੂ ਇੰਦਰ, ਸਹਿਰੀ ਜਨਰਲ ਸਕੱਤਰ ਬਜਰੰਗ ਬਹਾਦੁਰ ਸਿੰਘ ਬਿੱਲਾ, ਗੁਪਾਲ ਸਿੰਘ ਲੋਹਕਾ, ਡਾ. ਹਰਭਜਨ ਸਿੰਘ ਕੰਬੋਜ, ਜਥੇਦਾਰ ਗੁਰਮੀਤ ਸਿੰਘ ਢਿੱਲੋ ਸਮੇਤ ਕਈ ਸੀਨੀਅਰ ਕਾਂਗਰਸੀ ਮੌਜੂਦ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply