Sunday, February 22, 2026

ਗਊ ਰੱਖਿਆ ਦਲ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੁਲਿਸ ਨੇ ਗਊਵੰਸ਼ਾਂ ਦਾ ਭਰਿਆ ਕੈਂਟ ਫੜਿਆ

ppn0710201609
ਫਾਜ਼ਿਲਕਾ, 7 ਅਕਤੂਬਰ (ਵਿਨੀਤ ਅਰੋੜਾ)- ਪਿੰਡਾਂ ਦੇ ਵਾਸੀਆਂ ਵੱਲੋਂ ਫਾਜ਼ਿਲਕਾ-ਅਬੋਹਰ ਰੋਡ ਤੇ ਸਥਿਤ ਪਿੰਡ ਬੇਗਾਂਵਾਲੀ ਦੇ ਨੇੜੇ ਬੀਤੀ ਰਾਤ ਗਊਵੰਸ਼ ਨਾਲ ਭਰੇ ਇੱਕ ਕੈਂਟਰ ਨੂੰ ਫੜ੍ਹਿਆ ਹੈ। ਸ਼ੱਕ ਹੈ ਕਿ ਉਸ ਨੂੰ ਬੁਖੜਖਾਨੇ ਲਈ ਲੈਜਾਇਆ ਜਾ ਰਿਹਾ ਸੀੇ।
ਬੀਤੀ ਰਾਤ ਲਗਭਗ ਇੱਕ ਵਜੇ ਪਿੰਡ ਹੀਰਾਂ ਵਾਲੀ ਦੇ ਸਰਪੰਚ ਦਵਿੰਦਰ ਕੁਮਾਰ ਨੇ ਇੱਕ ਕੈਂਟਰ ਦਾ ਜਿਸ ਵਿਚ ਜ਼ਰੂਰਤ ਤੋਂ ਜਿਆਦਾ ਬੇਸਹਾਰਾ ਗਊਵੰਸ਼ਾਂ ਨੂੰ ਲੱਦਿਆ ਹੋਇਆ ਸੀ ਦਾ ਪਿੱਛਾ ਕੀਤਾ ਤਾਂ ਉਸ ਵਿਚ ਸਵਾਰ ਤਿੰਨ ਤਸਕਰ ਭੱਜਣ ਵਿਚ ਸਫ਼ਲ ਹੋ ਗਏ। ਜਦਕਿ ਪਿੰਡ ਵਾਸੀਆਂ ੇਦ ਸਹਿਯੋਗ ਨਾਲ ਇੱਕ ਤਸਕਰ ਨੂੰ ਫੜ੍ਹ ਲਿਆ ਗਿਆ। ਸਦਰ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪਿੰਡ ਦੇ ਸਰਪੰਚ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਕੈਂਟਰ ਪੀਬੀ 05 ਐਲ 9657 ਦਾ ਨੂੰ ਸ਼ੱਕ ਦੇ ਆਧਾਰ ਤੇ ਬੀਤੀ ਰਾਤ ਜਦੋਂ ਪਿੱਛਾ ਕੀਤਾ ਗਿਆ ਤਾਂ ਤਸਕਰਾਂ ਨੂੰ ਪੱਤਾ ਲੱਗ ਗਿਆ ਅਤੇ ਉਨ੍ਹਾਂ ਨੇ ਇੱਕ ਹੋਰ ਰਸਤੇ ਤੋਂ ਕੈਂਟਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਪਿੰਡਾਂ ਦੇ ਵਾਸੀਆਂ ਦੇ ਸਹਿਯੋਗ ਨਾਲ ਕੈਂਟਰ ਨੂੰ ਘੇਰ ਲਿਆ ਗਿਆ। ਇਸ ਵਿਚਕਾਰ ਹਿੰਦੂ ਪੁੱਤਰ ਗਊ ਰੱਖਿਆ ਦਲ ਦੇ ਸੂਬਾਈ ਜਨਰਲ ਸਕੱਤਰ ਸੋਨੂੰ ਵਰਮਾ, ਜ਼ਿਲ੍ਹਾ ਪ੍ਰਧਾਨ ਵਿਪਨ ਗਰੋਵਰ, ਬਲਾਕ ਮੀਤ ਪ੍ਰਧਾਨ ਚੰਦਰ ਪ੍ਰਕਾਸ਼ ਵਰਮਾ, ਧਰਮਪਾਲ ਵਰਮਾ, ਅਰੁਣ ਸ਼ਰਮਾ, ਮੁਕੇਸ਼ ਝੀਂਝਾ, ਡਾ. ਰਕੇਸ਼ ਕੰਬੋਜ ਅਤੇ ਹੋਰਨਾਂ ਮੈਂਬਰ ਮੈਂੌਕੇ ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਵੇਖਿਆ ਕਿ ਕੈਂਟਰ ਵਿਚ ਬੇਸਹਾਰਾ ਗਊਵੰਸ਼ਾਂ ਦੇ ਨਾਲ ਦੋ ਮ੍ਰਿਤਕ ਗਊਵੰਸ਼ ਵੀ ਪਏ ਸਨ ਜਦਕਿ ਇੱਕ ਜ਼ਖ਼ਮੀ ਸੀ। ਫੜ੍ਹਿਆ ਿਗਆ ਵਿਅਕਤੀ ਬਗੜਾ ਰਾਮ ਵਾਸੀ ਕਾਲਾ ਟਿੱਬਾਂ ਅਬੋਹਰ ਦੇ ਸਬੰਧ ਵਿਚ ਦਰਜ਼ ਕਰਵਾਈ ਗਈ ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਇਹ ਤਸਕਰ ਕੈਂਟਰ ਨੂੰ ਬੁਚੜਖਾਨੇ ਭੇਜਣ ਦੇ ਇਰਾਦੇ ਨਾਲ ਪਸ਼ੂਧਨ ਲੈਕੇ ਜਾ ਰਹੇ ਸਨ। ਪੁਲਸ ਨੇ ਕਾਰਵਾਈ ਕਰਦੇ ਹੋਏ ਉਕਤ ਤਸਕਰ ਅਤੇ ਹੋਰ ਫਰਾਰ ਤਸਕਰਾਂ ਤੇ ਮਾਮਲਾ ਦਰਜ਼ ਕੀਤਾ ਹੈ ਅਤੇ ਹਿੰਦੂ ਪੁੱਤਰ ਗਊਰੱਖਿਆ ਦਲ ਨੇ ਮ੍ਰਿਤਕ ਗੳਵੰਸ਼ਾਂ ਦਾ ਪੋਸਟ ਮਾਰਟਮ ਕਰਵਾਕੇ ਵਿਧੀ ਨਾਲ ਉਨ੍ਹਾਂ ਨੂੰ ਦਫਨਾਕੇ ਸੰਸਕਾਰ ਕੀਤਾ ਗਿਆ। ਗਊ ਰੱਖਿਆ ਦਲ ਵੱਲੌਂ ਸ਼੍ਰੀ ਨਰਾਇਣ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਜ਼ਖ਼ਮੀ ਹੋਏ ਗਊਵੰਸ਼ ਦਾ ਇਲਾਜ ਕਰਵਾਕੇ ਉਸ ਨੂੰ ਸਥਾਨਕ ਗਊਸ਼ਾਲਾ ਵਿਚ ਭਰਤੀ ਕਰਵਾਇਆ ਹੈ।
ਗਊਸ਼ਾਲਾ ਨਹੀਂ ਕਰਦੀ ਗਊ ਰੱਖਿਆ ਸੰਸਥਾਵਾਂ ਦਾ ਸਹਿਯੋਗ: ਇਸ ਮਾਮਲੇ ਵਿਚ ਹਿੰਦੂ ਪੁੱਤਰ ਗਊ ਰੱਖਿਆ ਦਲ ਨੇ ਸਥਾਨਕ ਗਊਸ਼ਾਲਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕੀਤਾ ਕਿ ਕੈਂਟਰ ਵਿਚ ਖੜ੍ਹੇ ਪਸ਼ੂਧਨ ਨੂੰ ਗਊਸ਼ਾਲਾ ਸੰਭਾਲੇ ਪਰ ਪ੍ਰਬੰਧਕ ਕਮੇਟੀ ਸੈਂਕਟਰੀ ਨੇ ਸਹਿਯੋਗ ਕਰਨ ਤੋਂ ਇਨਕਾਰ ਕਰਦੇ ਹਏ ਕਿਹਾ ਕਿ ਉਨ੍ਹਾਂ ਦੇ ਕੋਲ ਹੋਰ ਵੱਧ ਪਸ਼ੂਧਨ ਸੰਭਾਲ ਲਈ ਥਾਂ ਨਹੀਂ ਹੈ।

Check Also

ਖਾਲਸਾ ਕਾਲਜ ਗਰਲਜ ਸੀ: ਸੈਕੰ: ਸਕੂਲ ਦੀ ਖਿਡਾਰਣ ਨੇ ਚਾਂਦੀ ਦਾ ਤਮਗਾ ਜਿੱਤਿਆ

ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply