
ਫਾਜ਼ਿਲਕਾ, 12 ਅਕਤੂਬਰ (ਵਿਨੀਤ ਅਰੋੜਾ)- ਆਂਗਨਵਾੜੀ ਵਰਕਰ/ਹੈਲਪਰ ਯੂਨੀਅਨ ਬਲਾਕ ਫਾਜ਼ਿਲਕਾ ਦੀਆਂ ਮੈਂਬਰਾਂ ਵੱਲੌਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਰੇਸ਼ਮਾ ਰਾਣੀ, ਸੀਤਾ ਰਾਣੀ ਅਤੇ ਰਜਵੰਤ ਕੌਰ ਦੀ ਅਗਵਾਈ ਵਿਚ ਸਥਾਨਕ ਸਿਵਲ ਹਸਪਤਾਲ ਦੇ ਸਾਹਮਣੇ ਮੇਨਕਾ ਗਾਂਧੀ ਅਤੇ ਮੋਦੀ ਸਰਕਾਰ ਦਾ ਪੁੱਤਲਾ ਫੂੰਕਿਆ ਗਿਆ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਆਗੂ ਰੇਸ਼ਮਾ ਰਾਣੀ ਨੇ ਦੱਸਿਆ ਕਿ ਸਰਕਾਰ ਲਾਰੇ ਲਗਾਕੇ ਆਪਣਾ ਟਾਇਮ ਪਾਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਕੇਂਦਰ ਸਰਕਾਰ ਦੇ ਪੱਧਰ ਦੀਆਂ ਮੰਗਾਂ ਹਨ ਉਹ ਕੇਂਦਰ ਸਰਕਾਰ ਮੰਨ ਨਹੀਂ ਰਹੀ ਅਤੇ ਆਂਗਨਵਾੜੀ ਵਰਕਰ ਅਤੇ ਹੈਲਪਰ ਲਗਾਤਾਰ ਸੰਘਰਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਆਂਗਨਵਾੜੀ ਵਰਕਰਾਂ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮਨਦੀ ਤਦ ਤੱਕ ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਸ਼ੀਲਾ ਦੇਵੀ ਮੋਜ਼ਮ ਸਰਕਲ ਪ੍ਰਧਾਨ, ਸੀਤਾ ਰਾਣੀ ਰਾਣਾ ਸਰਕਲ ਪ੍ਰਧਾਨ, ਸਰੋਜ ਰਾਣੀ ਸਜਰਾਣਾ ਸਰਕਲ ਪ੍ਰਧਾਨ, ਰਜਵੰਤ ਕੌਰ ਅਰਨੀਵਾਲਾ ਸਰਕਲ ਪ੍ਰਧਾਨ, ਊਸ਼ਾ ਰਾਣੀ ਸਰਕਲ ਪ੍ਰਧਾਨ ਫਾਜ਼ਿਲਕਾ, ਨੀਲਮ ਰਾਣੀ, ਪਰਮਜੀਤ ਕੌਰ ਟਾਹਲੀਵਾਲਾ ਸਰਕਲ ਪ੍ਰਧਾਨ, ਸੁਨੀਤਾ ਰਾਣੀ ਫਾਜ਼ਿਲਕਾ ਸਰਕਲ 2 ਪ੍ਰਧਾਨ, ਸੁਮਿਤਰਾ ਰਾਣੀ ਸਰਕਲ ਪ੍ਰਧਾਨ ਹਸਤਾਕਲਾਂ, ਸ਼ੀਲਾ ਦੇਵੀ ਕਰਨੀਖੇੜਾ ਸਰਕਲ ਪ੍ਰਧਾਨ, ਜੋਤੀ ਬਾਲਾ ਸਰਕਲ ਪ੍ਰਧਾਨ ਥੇਹ ਕਲੰਦਰ ਅਤੇ ਹੋਰਨਾਂ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਯੂਨੀਅਨ ਮੈਂਬਰਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਖਿਲਾਫ਼ ਕੱਲ ਤੋਂ ਸਿਹਤ ਮੰਤਰੀ ਸੁਰਜੀਤ ਕਮਾਰ ਜਿਆਣੀ ਦੇ ਦਫ਼ਤਰ ਦੇ ਸਾਹਮਦੇ ਲੜੀਵਾਰ ਧਰਨਾ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੌਕੇ ਯੂਨੀਅਨ ਮੈਂਬਰਾਂ ਨੇ ਜ਼ੋਰਦਾਰ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗਾਂ ਨਾ ਮੰਨੇ ਜਾਣ ਤੱਕ ਸੰਘਰਸ਼ ਨੂੰ ਤੇਜ਼ ਕਰਨ ਦੀ ਚੇਤਾਵਨੀ ਵੀ ਦਿੱਤੀ।
Punjab Post Daily Online Newspaper & Print Media