📝 ਅੱਜ ਦੀਆਂ ਸੁਰਖੀਆਂ…..
ਮਿਤੀ : 14 ਅਕਤੂਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=74900
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਚੋਣ ਕਮਿਸ਼ਨ ਦੀ ਟੀਮ ਦਾ ਪੰਜਾਬ ਦੌਰਾ 23 ਤੋਂ 25 ਅਕਤੂਬਰ ਤੱਕ।
▶ ਦਿੱਲੀ – ਕਾਂਗਰਸ ‘ਚ ਕੋਈ ਬਿਨ੍ਹਾਂ ਸ਼ਰਤ ਆਵੇ ਤਾਂ ਸਵਾਗਤ ਹੈ- ਆਸ਼ਾ ਕੁਮਾਰੀ, ਕਿਹਾ ਪ੍ਰਗਟ ਸਿੰਘ ਕੈਪਟਨ ਨੂੰ ਮਿਲੇ ਪਰ ਨਹੀਂ ਨਿਬੜੀ ਕੋਈ ਗੱਲ।
▶ ਐਸ.ਸੀ/ਐਸ.ਟੀ ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਭੇਜਿਆ ਨੋਟਿਸ– ਮਾਮਲਾ ਕੇਸ ਦਰਜ਼ ਕਰਨ ਵਿੱਚ ਦੇਰੀ ਦਾ।
▶ ਲੁਧਿਆਣਾ ਵਿੱਚ ਹੋਈ ਅਕਾਲੀ-ਕਾਂਗਰਸ ਝਗੜੇ ਦੀ ਜਾਂਚ ਕਰਨਗੇ ਡੀ.ਜੀ.ਪੀ ਪੰਜਾਬ ਸੁਰੇਸ਼ ਅਰੋੜਾ, 3 ਦਿਨਾਂ ‘ਚ ਰਿਪੋਰਟ ਪੇਸ਼ ਕਰਨ ਦੇ ਸੀ.ਐਮ ਬਾਦਲ ਨੇ ਦਿੱਤੇ ਹੁਕਮ।
▶ ਲੁਧਿਆਣਾ ਦੇ ਐਸ.ਪੀ ਨੂੰ ਮੁਅੱਤਲ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਬਾਦਲ ਦੀ ਕੋਠੀ ਅੱਗੇ ਬੈਠੇ ਸੁਨੀਲ ਜਾਖੜ, ਚਰਨਜੀਤ ਚੰਨੀ ਤੇ ਹੋਰ ਕਾਂਗਰਸੀ ਆਗੂ ।
▶ 3 ਸਾਲ ਤੋਂ ਵੱਧ ਕੰਮ ਕਰ ਚੁੱਕੇ ਅਤੇ ਮਾਪਢੰਡ ਪੂਰਾ ਕਰਨ ਵਾਲੇ ਮੁਲਾਜਮਾਂ ਨੂੰ ਪੱਕਾ ਕਰਨ ਦਾ ਪੰਜਾਬ ਕੈਬਨਿਟ ਨੇ ਕੀਤਾ ਫੈਸਲਾ।
▶ ਮਾਨਸਾ ਵਿੱਚ ਬੇਰਹਿਮੀ ਨਾਲ ਕਤਲ ਕੀਤੇ ਗਏ ਦਲਿਤ ਨੌਜਵਾਨ ਨੂੰ ਪੰਜਾਬ ਸਰਕਾਰ ਨੇ ਦਿੱਤਾ 7.5 ਲੱਖ ਦਾ ਮੁਆਵਜਾ।
▶ ਕੈਪਟਨ ਅਮਰਿੰਦਰ ਦਿਖੇ ਨਰਮ- ਸਿੱਧੂ ਜੋੜੇ ਸਮੇਤ ਬਾਦਲ ਦਲ ਵਿਰੋਧੀ ਸੈਕੂਲਰ ਆਗੂਆਂ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿਤਾ।
▶ ਦਿੱਲੀ ਅਤੇ ਦੇਸ਼ ਦੇ ਹਵਾਈ ਅੱਡਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ‘ਚ ਹੋਈ ਉੱਚ ਪੱਧਰੀ ਮੀਟਿੰਗ।
▶ ਕੇਂਦਰੀ ਕੈਬਨਿਟ ਵਲੋਂ ਜੰਮੂ ਵਿੱਚ ਆਈ.ਆਈ.ਐਮ ਬਨਾਉਣ ਦਾ ਐਲਾਨ– 2020 ਤੱਕ 62 ਕਰੋੜ ਦੀ ਲਾਗਤ ਨਾਲ ਹੋਵੇਗਾ ਤਿਆਰ।
▶ 16 ਨਵੰਬਰ ਤੋਂ 16 ਦਸੰਬਰ ਤੱਕ ਚੱਲੇਗਾ ਸਰਦ ਰੁੱਤ ਦਾ ਪਾਰਲੀਮੈਂਟ ਇਜ਼ਲਾਜ।
▶ ਦਿੱਲੀ ਦੇ 21 ਵਿਧਾਇਕਾਂ ਨੂੰ ਚੋਣ ਕਮਿਸ਼ਨ ਨੇ 17 ਅਕਤੂਬਰ ਤੱਕ ਜਵਾਬ ਦੇਣ ਦਾ ਦਿੱਤਾ ਆਖਰੀ ਮੌਕਾ।
▶ ਮੁੰਬਈ ਦੇ ਬਾਂਦਰਾ ‘ਚ ਡਿੱਗੀ 5 ਮੰਜ਼ਲਾ ਇਮਾਰਤ- 6 ਦੀ ਹੋਈ ਮੌਤ, 5 ਜਖਮੀ।
▶ ਥਾਈਲੈਂਡ ਦੇ ਬਾਦਸ਼ਾਹ ਭੂਮੀਬੋਲ ਦਾ ਦਿਹਾਂਤ – ਪੀ.ਐਮ ਮੋਦੀ ਨੇ ਪ੍ਰਗਟਾਇਆ ਦੁੱਖ।
▶ ਪੁਰਤਗਾਲ ਦੇ ਸਾਬਕਾ ਪ੍ਰਧਾਨ ਮੰਤਰੀ ਐਨਟੋਨੀਓ ਗੁਤਰੇਸ਼ ਸੰਯੁਕਤ ਰਾਸ਼ਟਰ ਦੇ ਨਵੇਂ ਸੈਕਟਰੀ ਜਨਰਲ ਬਣੇ।
▶ ਜੇ.ਐਨ.ਯੂ ‘ਚ ਮੋਦੀ ਦਾ ਪੁੱਤਲਾ ਸਾੜ੍ਹਣ ‘ਤੇ ਦਿੱਲੀ ਪੁਲਿਸ ਤੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਮੰਗੀ ਰਿਪੋਰਟ।
▶ ਅਮਰੀਕਾ ਦੇ ਬਾਬ ਡਿਲੇਨ ਨੂੰ ਮਿਲਿਆ ਸਾਹਿਤ ਦਾ ਨੋਬਲ ਐਵਾਰਡ– ਉਘੇ ਗਾਇਕ ਤੇ ਲੇਖਕ ਹਨ ਡਿਲੇਨ।
▶ ਪਾਕਿਸਤਾਨ ਵਿੱਚ ਹੋਵੇਗਾ 16 ਦੇਸ਼ਾਂ ਦਾ ਸਾਂਝਾ ਫੋਜ਼ੀ ਅਭਿਆਸ।
▶ ਕਿਸ਼ੋਰ ਕੁਮਾਰ ਦੀ ਬਰਸੀ ‘ਤੇ ਪ੍ਰਸ਼ੰਸ਼ਕਾਂ ਨੇ ਕੀਤਾ ਯਾਦ- 13 ਅਕਤੂਬਰ 1987 ਨੂੰ ਹੋਇਆ ਸੀ ਦਿਹਾਂਤ।
▶ ਮਾਲਦੀਵ ਨੇ ਕਾਮਨ ਵੈਲਥ ਦੀ ਮੈਂਬਰਸ਼ਿਪ ਛੱਡੀ।
▶ ਕਾਵੇਰੀ ਮਾਮਲੇ ਦੀ 3 ਮੈਂਬਰੀ ਬੈਂਚ ਕਰੇਗਾ ਸੁਣਵਾਈ।
▶ ਪਟਨਾ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਪੁਰਬ ਨੂੰ ਸਮਰਪਿਤ ਜਾਗ੍ਰਿਤੀ ਯਾਤਰਾ ਬਿਹਾਰ ਦੇ ਸੀ.ਐਮ ਨਿਤੀਸ਼ ਕੁਮਾਰ ਨੇ ਕੀਤੀ ਰਵਾਨਾ।
▶ ਹਰਿਆਣਾ ਦੇ ਜਾਟ ਅੰਦੋਲਨ ਦੌਰਾਨ ਲੁੱਟਮਾਰ ਤੇ ਅਗਜ਼ਨੀ ਮਾਮਲੇ ‘ਚ ਸੀ.ਬੀ.ਆਈ ਨੇ ਦਰਜ਼ ਕੀਤੇ ਤਿੰਨ ਕੇਸ।
▶ ਸਰਬਤ ਖਾਲਸਾ ਦਾ ਵਿਧੀ ਵਿਧਾਨ ਘੜਨ ਲਈ 5 ਪਿਆਰਿਆਂ ਦੀ ਚੰਡੀਗ੍ਹੜ ‘ਚ ਮੀਟਿੰਗ 18 ਅਕਤੂਬਰ ਨੂੰ ।
▶ ਮੋਦੀ ਸਰਕਾਰ ਨੇ ਮੁਸਲਿਮ ਭਾਈਚਾਰੇ ਖਿਲਾਫ ਜੰਗ ਛੇੜੀ– ਮੁਸਲਿਮ ਪਰਸਨਲ ਲਾਅ ਬੋਰਡ, ਕਿਹਾ ਦੇਸ਼ ਲਈ ਠੀਕ ਨਹੀਂ ਯੂਨੀਫੋਰਮ ਸਿਵਲ ਕੋਡ।
▶ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਧਰਮ ਪਤਨੀ ਸਮੇਤ ਨਤਮਸਤਕ ਹੋਏ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ– ਸ਼੍ਰੋਮਣੀ ਕਮੇਟੀ ਨੇ ਕੀਤਾ ਸਨਮਾਨ।
▶ ਹਰਿਆਣਾ ਦੇ ਝੱਜਰ ‘ਚ ਸਕੂਲ ਬੱਸ ‘ਚੋਂ 6 ਸਾਲਾ ਬੱਚੀ ਦੀ ਡਿੱਗਣ ਨਾਲ ਹੋਈ ਮੌਤ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।