ਚੌਂਕ ਮਹਿਤਾ, 16 ਅਕਤੂਬਰ (ਜੋਗਿੰਦਰ ਸਿੰਘ ਮਾਣਾ)- ਪਿੰਡ ਜਲਾਲ ਉਸਮਾਂ ਦੇ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਵਿਖੇ ਅੱਜ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਚੜ੍ਹਦੀ ਕਲਾ ਵਾਸਤੇ ਚੇਅਰਮੈਨ ਕੰਵਰਦੀਪ ਸਿੰਘ ਮਾਨ ਵਲੋਂ ਰੱਖੇ ਗਏੇ ਸ੍ਰੀ ਅਖੰਡ ਸਾਹਿਬ ਜੀ ਦਾ ਭੋਗ ਪਾਇਆ ਅਤੇ ਭੋਗ ਪੈਣ ਉਪਰੰਤ ਭਾਈ ਲਹਿਣਾ ਸਿੰਘ ਦੇ ਜਥੇ ਨੇ ਆਈ ਸੰਗਤ ਨੂੰ ਕੀਰਤਨ ਤੇ ਕਥਾ ਕਰਕੇ ਨਿਹਾਲ ਕੀਤਾ।ਇਸ ਮੌਕੇ ਪਹੁੰਚੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅਪਣੇ ਪਰਿਵਾਰਕ ਪਿਛੋਕੜ ਬਾਰੇ ਚਾਨਣਾ ਪਾਉਂਦਿਆਂ ਦਸਿਆ ਕਿ ਉਹਨਾਂ ਦਾ ਪਰਿਵਾਰ ਹਮੇਸ਼ਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਹੀ ਕੋਈ ਵੀ ਕੰਮ ਸ਼ੁਰੂ ਕਰਦਾ ਹੈ ਅਤੇ ਜੇਕਰ ਸਾਡਾ ਪਰਿਵਾਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਬੁਲੰਦੀਆਂ ਤੇ ਹੈ ਤਾਂ ਇਹ ਸਿਰਫ ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਹੀ ਹੈ। ਹਲਕਾ ਵਿਧਾਇਕ ਸ੍ਰ. ਬਲਜੀਤ ਸਿੰਘ ਜਲਾਲ ਉਸਮਾਂ ਅਤੇ ਚੇਅਰਮੈਨ ਕੰਵਰਦੀਪ ਮਾਨ ਨੇ ਸ੍ਰ: ਬਿਕਰਮ ਸਿੰਘ ਮਜੀਠੀਆ ਦੇ ਉਹਨਾਂ ਦੇ ਪਿੰਡ ਆਉਣ ਤੇ ਜੀ ਆਇਆਂ ਆਖਿਆ ਅਤੇ ਕਿਹਾ ਕਿ ਅਸੀਂ ਸਾਰੇ ਵਰਕਰ ਤੁਹਾਡੇ ਨਾਲ ਚਟਾਨ ਵਾਂਗ ਖੜੇ ਹਾਂ।ਇਸ ਸਮੇ ਮਜੀਠੀਆ ਤੇ ਵਿਧਾਇਕ ਜਲਾਲ ਉਸਮਾ, ਬਾਬਾ ਸੱਜਣ ਸਿੰਘ ਗੁਰੁ ਕੀ ਬੇਰ,ਤਲਬੀਰ ਸਿੰਘ ਗਿਲ ਸਿਆਸੀ ਸਲਾਹਕਾਰ,ਕਰਤਾਰ ਸਿੰਘ ਆਦਿ ਨੂੰ ਸ੍ਰ: ਇਕਬਾਲ ਸਿੰਘ ਮਾਨ,ਚੇਅਰਮੈਨ ਕੰਵਰਦੀਪ ਸਿੰਘ ਮਾਨ,ਜਥੇਦਾਰ ਰਾਜਬੀਰ ਸਿੰਘ ਮੈਂਬਰ ਵਰਕਿੰਗ ਕਮੇਟੀ,ਚੇਅਰਮੈਨ ਲਖਵਿੰਦਰ ਸਿੰਘ ਸੋਨਾ,ਜਤਿੰਦਰ ਸਿੰਘ ਲੱਧਾ ਮੁੰਡਾ,ਸਲਿੰਦਰ ਸਿੰਘ, ਆਦਿ ਵੱਲੋ ਸਿਰੋਪਾਓ ਅਤੇ ਸ੍ਰੀ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਸਰਪੰਚ ਤਰਸੇਮ ਸਿੰਘ ਜਲਾਲ ਉਸਮਾਂ, ਗੁਰਧਿਆਨ ਸਿੰਘ, ਜਸਪਾਲ ਸਿੰਘ ਪੱਡਾ, ਰਜਿੰਦਰ ਸਿੰਘ ਉਦੋਨੰਗਲ, ਭੁਪਿੰਦਰ ਸਿੰਘ, ਮਹਿੰਗਾ ਸਿੰਘ ਚੂੰਗ,ਹਿੰਮਤਪਰਮਵੀਰ ਸਿੰਘ,ਗੁਰਮੀਤ ਸਿੰਘ ਦਿਆਲਗੜ੍ਹ,ਕੁਲਦੀਪ ਸਿੰਘ ਗੱਗੜਭਾਣਾ,ਅਵਤਾਰ ਸਿੰਘ ਸੋਨਾ,ਬਲਦੇਵ ਸਿੰਘ ਪ੍ਰਧਾਨ,ਗੁਰਮੀਤ ਸਿੰਘ ਮਾਨ,ਸਤਨਾਮ ਸਿੰਘ ਰੰਧਾਵਾ,ਐਕਸੀਅਨ ਐਸ ਪੀ ਸੋਂਧੀ,ਐਸ ਡੀ ਓ ਮਹਿੰਦਰ ਸਿੰਘ ਬਾਠ, ਪ੍ਰਤਾਪ ਸਿੰਘ ਮਹਿਸਮਪੁਰ, ਮਾਸਟਰ ਸਤਪਾਲ ਸਿੰਘ ਅਤੇ ਹੋਰ ਬਹੁਤ ਸਾਰੇ ਪੰਚ ਸਰਪੰਚ ਪਹੁੰਚੇ ਹੋਏ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …