Friday, November 22, 2024

ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਨੇ ਜਿੱਤੇ 12 ਸੋਨ ਤਗਮੇ

ppn1610201616
ਚੌਂਕ ਮਹਿਤਾ, 16 ਅਕਤੂਬਰ (ਜੋਗਿੰਦਰ ਸਿੰਘ ਮਾਣਾ)- ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਨਾਮਵਰ ਵਿੱਦਿਅਕ ਸੰਸਥਾ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਮਹਿਤਾ ਦੇ ਖਿਡਾਰੀਆਂ ਨੇ ਜਲੰਧਰ ਦੇ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਵਿਖੇ ਸੰਪੰਨ ਹੋਈ ਸੈਂਟਰਲ ਬੋਰਡ ਦੀ ਕਲੱਸਟਰ ਐਥਲੈਟਿਕਸ ਮੀਟ ਵਿੱਚੋਂ 12 ਸੋਨ ਤਗਮੇ ਅਤੇ ਇੱਕ ਕਾਂਸੇ ਦਾ ਤਗਮਾ ਜਿੱਤ ਕੇ ਆਪਣੇ ਬਾਹੂਬਲ ਦਾ ਜ਼ਬਰਦਸਤ ਪ੍ਰਦਰਸ਼ਨ ਕੀਤਾ।ਅੰਤਰਰਾਸ਼ਟਰੀ ਐਠਲੈਟਿਕਸ ਕੋਚ ਹਰਭਜਨ ਸਿੰਘ ਰੰਧਾਵਾ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਤਕਰੀਬਨ 100 ਸਕੂਲਾਂ ਦੇ ਦੋ ਹਜ਼ਾਰ ਖਿਡਾਰੀਆਂ ਦੀ ਮੀਟ ਵਿੱਚ ਖਾਲਸਾ ਅਕੈਡਮੀ ਦੇ ਪੰਦਰਾਂ ਅਥਲੀਟਾਂ ਨੇ ਹਿੱਸਾ ਲਿਆ। ਉੱਨੀ ਸਾਲ ਉਮਰ ਵਰਗ ਵਿੱਚੋਂ ਗੁਰਜੋਬਨ ਸਿੰਘ ਨੇ ਟ੍ਰਿਪਲ ਜੰਪ ਅਤੇ ਲਾਂਗ ਜੰੰਪ ਵਿੱਚੋਂ ਦੋ ਗੋਲਡ ਮੈਡਲ ,ਅੰਡਰ -17 ਵਿੱਚੋਂ ਤਜਿੰਦਰ ਸਿੰਘ ਨੇ ਦੋ ਗੋਲਡ ਅਤੇ ਇੱਕ ਕਾਂਸੇ ਦਾ ਤਗਮਾ, ਜਗਦੀਪ ਸਿਮਘ ਨੇ ਦੋ ਗੋਲਡ ਮੈਡਲ ,ਦਲਜੀਤ ਸਿੰਘ ਨੇ ਦੋ ਗੋਲਡ ਮੈਡਲ, ਗੁਰਭੇਜ ਸਿੰਘ ਅੰਮ੍ਰਿਤਪਾਲ ਸਿੰਘ, ਉਂਕਾਰ ਸਿੰਘ ਅਤੇ ਸਤਬੀਰ ਸਿੰਘ ਨੇ ਇੱਕ-ਇੱਕ ਗੋਲਡ ਮੈਡਲ ਜਿੱਤਿਆ।ਇਸ ਤੋਂ ਇਲਾਵਾ ਅੰਡਰ-17 ਵਰਗ ਵਿੱਚੋਂ ਚੈੰਪੀਅਨਸ਼ਿੱਪ ਟਰਾਫੀ ਵੀ ਖਾਲਸਾ ਅਕੈਡਮੀ ਦੇ ਖਿਡਾਰੀਆਂ ਨੇ ਹੀ ਜਿੱਤੀ।ਵਰਣਨਯੋਗ ਹੈ ਕਿ ਖਾਲਸਾ ਅਕੈਡਮੀ ਦੇ 8 ਖਿਡਾਰੀ ਵਿਦੋਦਰਾ (ਗੁਜਰਾਤ) ਵਿੱਚ 27-12-2016 ਨੂੰ ਹੋਣ ਜਾ ਰਹੀ ਸੀ.ਬੀ.ਐੱਸ.ਈ ਨੈਸ਼ਨਲ ਐਥਲੈਟਿਕਸ ਮੀਟ ਵਾਸਤੇ ਵੀ ਚੁਣੇ ਗਏ।
ਜੇਤੂ ਟੀਮ ਨੂੰ ਡਾਇਰੈਕਟਰ ਭਾਈ ਜੀਵਾ ਸਿੰਘ, ਪਿ੍ਰੰ:ਮੈਡਮ ਹਰਜਿੰਦਰ ਕੌਰ ਬੱਲ ,ਕੋਚ ਹਰਭਜਨ ਸਿੰਘ ਰੰਧਾਵਾ ,ਬਲਜਿੰਦਰ ਸਿੰਘ ਰੰਧਾਵਾ, ਕਾਲਜ ਪ੍ਰਿੰ: ਦਿਲਬਾਗ ਸਿਮਘ, ਵਾਈਸ ਪਿ੍ਰੰ: ਹਰਜੋਤ ਸਿੰਘ, ਡੀ.ਪੀ ਗੁਰਦੀਪ ਸਿੰਘ ਰੰਧਾਵਾ, ਸੁਪਰਡੈਂਟ ਬਾਜ ਸਿੰਘ ਅਤੇ ਹੋਰ ਸਟਾਫ ਨੇ ਮੁਬਾਰਕਬਾਦ ਦਿੰਦਿਆਂ ਹੋਰ ਮਿਹਨਤ ਕਰਕੇ ਵਡੇਰੀਆਂ ਮੱਲ੍ਹਾਂ ਮਾਰਨ ਦੀ ਪ੍ਰੇਰਨਾ ਦਿੱਤੀ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply