Friday, August 14, 2026

ਵਿਸ਼ਵ ਕਬੱਡੀ ਲੀਗ ਦੀ ਸਫਲਤਾ ਕਬੱਡੀ ਲਈ ਸੁਭ ਸ਼ਗਨ – ਬਾਬਾ

ppn1710201602
ਬਠਿੰਡਾ, 17 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਸ਼ਵ ਕਬੱਡੀ ਲੀਗ ਦੇ ਤਕਨੀਕੀ ਨਿਰਦੇਸ਼ਕ ਹਰਪ੍ਰੀਤ ਸਿੰਘ ਬਾਬਾ ਤੇ ਜੁਆਇੰਟ ਡਾਇਰੈਕਟਰ  ਬਲਵੀਰ ਸਿੰਘ ਬਿੱਟੂ ਨੇ ਪ੍ਰਵਾਸੀ ਭਾਰਤੀ ਖੇਡ ਪ੍ਰਮੋਟਰਾਂ ਵੱਲੋਂ ਕਰਵਾਈ ਜਾ ਰਹੀ ਵਿਸ਼ਵ ਕਬੱਡੀ ਲੀਗ ਨੂੰ ਕਬੱਡੀ ਲਈ ਸ਼ੁਭ ਸ਼ਗਨ ਕਰਾਰ ਦਿੱਤਾ ਹੈ।ਪੰਜਾਬ ਕਬੱਡੀ ਐਸੋਸੀਏਸ਼ਨ ਦੇ ਆਗੂ ਹਰਪ੍ਰੀਤ ਸਿੰਘ ਬਾਬਾ ਅਤੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਬਲਵੀਰ ਸਿੰਘ ਬਿੱਟੂ ਨੇ ਕਿਹਾ ਕਿ ਅਜੋਕੇ ਸਮੇਂ ਦੀ ਮੰਗ ਅਨੁਸਾਰ ਕਬੱਡੀ ਲਈ ਪੇਸ਼ੇਵਰ ਲੀਗ ਹੋਣੀ ਅਤਿ ਜਰੂਰੀ ਹੈ, ਜਿਸ ਸਦਕਾ ਕਬੱਡੀ ਖਿਡਾਰੀਆਂ ਲਈ ਰੁਜਗਾਰ ਦੇ ਵਧੇਰੇ ਮੌਕੇ ਪੈਦਾ ਹੁੰਦੇ ਹਨ ਅਤੇ ਕਬੱਡੀ ਲਈ ਟੀ ਵੀ ਜਰੀਏ ਸਪਾਂਸਰਸ਼ਿਪ ਦੇ ਵੀ ਵਧੇਰੇ ਮੌਕੇ ਪੈਦਾ ਹੁੰਦੇ ਹਨ।ਇਸ ਕਰਕੇ ਸ੍ਰੀ ਕਮਲਜੀਤ ਹੇਅਰ, ਸੁਰਜੀਤ ਸਿੰਘ ਟੁੱਟ ਅਤੇ ਸਰਬ ਥਿਆੜਾ ਹੋਰਾਂ ਵੱਲੋਂ ਕਰਵਾਈ ਜਾ ਰਹੀ ਦੂਸਰੀ ਵਿਸ਼ਵ ਕਬੱਡੀ ਲੀਗ ਨੂੰ ਜੋ ਸਫਲਤਾ ਮਿਲੀ ਹੈ, ਉਹ ਕਾਬਿਲੇ ਤਾਰੀਫ ਹੈ।ਇਸ ਲੀਗ ਨਾਲ ਖਿਡਾਰੀਆਂ ਵਾਸਤੇ ਨਵੇਂ ਦੁਆਰ ਖੁੱਲ੍ਹੇ ਹਨ।ਸ੍ਰੀ ਬਾਬਾ ਤੇ ਸ੍ਰੀ ਬਿੱਟੂ ਨੇ ਲੀਗ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਹੈ।ਜਿਕਰਯੋਗ ਹੈ ਕਿ ਹਰਪ੍ਰੀਤ ਬਾਬਾ ਪੰਜਾਬ ਮੰਡੀਕਰਨ ਬੋਰਡ ਅਤੇ ਬਲਵੀਰ ਬਿੱਟੂ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ‘ਚ ਮੁਲਾਜਮ ਹਨ।ਇਹ ਦੋਨੋਂ ਸ਼ਖਸ਼ ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਰਹੇ ਹਨ ਅਤੇ ਅਨੇਕਾਂ ਵਾਰ ਵਿਦੇਸ਼ਾਂ ‘ਚ ਕਬੱਡੀ ਦੇ ਜੌਹਰ ਦਿਖਾ ਚੁੱਕੇ ਹਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply