Sunday, March 15, 2026

ਪੱਤਰਕਾਰਾਂ ਨੇ ਰੋਸ ਮਾਰਚ ਕੱਢ ਕੇ ਮਜੀਠੀਆੇ ਦਾ ਦਸ ਸਿਰਾਂ ਵਾਲਾ ਪੁਤਲਾ ਸਾੜਿਆ

ppn1810201625 ppn1810201626ਅੰਮ੍ਰਿਤਸਰ 18 ਅਕਤੂਬਰ (ਪੰਜਾਬ ਪੋਸਟ ਬਿਊਰੋ)  – ਬੀਤੀ 7 ਸਤੰਬਰ ਨੂੰ ਸ਼ਾਤਮਈ ਢੰਗ ਨਾਲ ਲੋੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਆਪਣਾ ਮੰਗ ਪੱਤਰ ਦੇਣ ਜਾਂਦੇ ਪੱਤਰਕਾਰ ਭਾਈਚਾਰੇ ‘ਤੇ ਲਾਠੀਚਾਰਜ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਦੇ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਚੰਡੀਗੜ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਤੇ ਹਾਲ ਗੇਟ ਵਿਖੇ ਧਰਨਾ ਲਗਾਉਣ ਤੋ ਬਾਅਦ ਮਜੀਠੀਏ ਦਾ ਦਸ ਸਿਰਾਂ ਵਾਲਾ ਪੁਤਲਾ ਸਾੜਨ ਦੇ ਨਾਲ ਨਾਲ ਪੱਤਰਕਾਰ ਭਾਈਚਾਰੇ ਨੂੰ ਵਿਧਾਨ ਸਭਾ ਚੋਣਾਂ ਸਮੇਂ ਅਕਾਲੀ ਭਾਜਪਾ ਦਾ ਬਾਈਕਾਟ ਕਰਨ ਅਤੇ ਨਿਕੰਮੇ ਗਠਜੋੜ ਨੂੰ ਵੋਟ ਨਾ ਪਾਉਣ ਦਾ ਸੱਦਾ ਦਿੱਤਾ।
ਐਸੋਸੀਏਸ਼ਨ ਦੇ ਮੈਬਰ ਸਥਾਨਕ ਸਰਕਟ ਹਾਊਸ ਤੋਂ ਹਾਲ ਗੇਟ ਤੱਕ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਤੇ ਬਿਕਰਮ ਸਿੰਘ ਮਜੀਠੀਆ ਮੁਰਦਾਬਾਦ ਦੇ ਨਾਅਰੇ ਲਗਾਉਦੇ ਅਤੇ ਸਰਕਾਰ ਨੂੰ ਕੋਸਦੇ ਹੋਏ ਜਾ ਰਹੇ ਸਨ ਤਾਂ ਲੋਕ ਦੁਕਾਨਾਂ ਤੇ ਆਪਣੇ ਕਾਰੋਬਾਰ ਛੱਡ ਕੇ ਬਾਹਰ ਆ ਕੇ ਵੇਖ ਰਹੇ ਸਨ। ਨਾਅਰੇਬਾਜੀ ਕਰਦਾ ਇਹ ਕਾਫਲਾ ਹਾਲ ਗੇਟ ਵਿਖੇ ਪੁੱਜਾ ਜਿਥੇ ਕਰੀਬ ਡੇਢ ਘੰਟਾ ਟਰੈਫਿਕ ਦਾ ਇੱਕ ਹਿੱਸਾ ਬੰਦ ਕਰਕੇ ਸਰਕਾਰ ਦੇ ਖਿਲਾਫ ਰੱਜ ਕੇ ਭੜਾਸ ਕੱਢਦਿਆਂ ਬਾਦਲ ਰਾਜ ਨੂੰ ਜੰਗਲ ਰਾਜ ਗਰਦਾਨਿਆ। ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀ ਪੁਲੀਸ ਅਧਿਕਾਰੀਆਂ ਦੇ ਖਿਲਾਫ ਤੁਰੰਤ ਕਾਰਵਾਈ ਨਾ ਕੀਤੀ ਤੇ ਬਿਕਰਮ ਸਿੰਘ ਮਜੀਠੀਆ ਨੇ ਜਨਤਕ ਤੌਰ ‘ਤੇ ਮੁਆਫੀ ਨਾ ਮੰਗੀ ਤਾਂ ਨਵੰਬਰ ਦੇ ਪਹਿਲੇ ਹਫਤੇ ਸਾਰੀਆਂ ਸਿਆਸੀ ਤੇ ਗੈਰ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਲੈ ਕੇ ਵੱਡਾ ਧਰਨਾ ਦੇ ਕੇ ਰੇਲ ਤੇ ਸੜਕ ਮਾਰਗ ਵੀ ਬੰਦ ਕਰ ਦਿੱਤੇ ਜਾਣਗੇ।
ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਸਮੂਹ ਪੰਜਾਬ ਦੇ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਦੀਆ ਚੋਣਾਂ ਵਿੱਚ ਹਾਕਮ ਧਿਰ ਅਕਾਲੀ ਭਾਜਪਾ ਦਾ ਬਾਈਕਾਟ ਕਰਕੇ ਇਹਨਾਂ ਨੂੰ ਸੱਤਾ ਤੋ ਬਾਹਰ ਕੀਤਾ ਜਾਵੇ। ਉਹਨਾਂ ਕਿਹਾ ਕਿ ਪੰਜਾਬ ਦੇ ਅਣਖੀਲੇ ਲੋਕਾਂ ਨੇ ਕਦੇ ਵੀ ਉਹਨਾਂ ਲੋਕਾਂ ਨੂੰ ਰਾਜ ਨਹੀ ਕਰ ਦਿੱਤਾ ਜਿਹੜੇ ਸਮਾਜ ਦੇ ਦੁਸ਼ਮਣ ਤੇ ਹੈਕੜਬਾਜ ਹੋਣ।ਉਹਨਾਂ ਕਿਹਾ ਕਿ ਪੱਤਰਕਾਰ ਭਾਈਚਾਰਾ ਉਸ ਵੇਲੇ ਤੱਕ ਸੰਘਰਸ਼ ਜਾਰੀ ਰੱਖੇਗਾ ਜਦੋ ਤੱਕ ਉਹਨਾਂ ਦੀਆ ਮੰਗਾਂ ਨੂੰ ਪ੍ਰਵਾਨਗੀ ਨਹੀ ਮਿਲ ਜਾਂਦੀ ਤੇ ਲਾਠੀਚਾਰਜ ਕਰਨ ਵਾਲੇ ਪੁਲੀਸ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਨਹੀ ਹੋ ਜਾਂਦੀ। ਐਸੋਸੀਏਸ਼ਨ ਦੇ ਕਨਵੀਨਰ ਵਿਜੇ ਪੰਕਜ ਨੇ ਕਿਹਾ ਕਿ ਸਰਕਾਰ ਤੇ ਮਜੀਠੀਆ ਪੱਤਰਕਾਰਾਂ ਨੂੰ ਇੰਨੇ ਹਲਕੇ ਫੁਲਕੇ ਤਰੀਕੇ ਨਾਲ ਨਾ ਲਵੇ ਪੱਤਰਕਾਰ ਭਾਈਚਾਰਾ ਜੇਕਰ ਕਈ ਜੰਗਾਂ ਰੁਕਵਾ ਸਕਦਾ ਹੈ ਤੇ ਪਰਕਾਸ਼ ਸਿੰਘ ਬਾਦਲ ਨੂੰ ਪੰਜ ਵਾਰੀ ਮੁੱਖ ਮੰਤਰੀ ਬਣਾ ਸਕਦਾ ਹੈ ਤਾਂ ਲਾਹ ਵੀ ਸਕਦਾ ਹੈ।
ਇਸ ਧਰਨੇ ਨੂੰ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਜਗਦੀਸ਼ ਸਿੰਘ ਜਿਲ੍ਹਾ (ਦਿਹਾਤੀ) ਪ੍ਰਧਾਨ ਬਲਵਿੰਦਰ ਸਿੰਘ ਸੰਧੂ ਰਮਦਾਸ, ਸ਼ਹਿਰੀ ਪ੍ਰਧਾਨ ਜਗਜੀਤ ਸਿੰਘ ਜੱਗਾ ਵੇਰਕਾ, ਸ਼ਹਿਰੀ  ਉਪ ਪ੍ਰਧਾਨ ਫੁੱਲਜੀਤ ਸਿੰਘ ਵਰਪਾਲ, ਰਮਦਾਸ ਇਕਾਈ ਦੇ ਪ੍ਰਧਾਨ ਡਾ. ਇਲਬਾਗ ਸਿੰਘ, ਬਾਬਾ ਬਕਾਲਾ ਇਕਾਈ ਦੇ ਪ੍ਰਧਾਨ ਰਾਕੇਸ਼ ਕੁਮਾਰ, ਮੰਗਲ ਸਿੰਘ ਜੰਡਿਆਲਾ ਗੁਰੂ, ਵਿਧਾਨ ਸਭਾ ਹਲਕਾ ਪੱਛਮੀ ਦੇ ਪ੍ਰਧਾਨ ਜਤਿੰਦਰ ਸਿੰਘ ਬੇਦੀ, ਦੱਖਣੀ ਹਲਕੇ ਦੇ ਪ੍ਰਧਾਨ ਰਾਜੇਸ਼ ਕੁਮਾਰ ਡੈਨੀ ਨੇ ਵੀ ਸੰਬੋਧਨ ਕੀਤਾ।ਧਰਨੇ ਵਿੱਚ ਪੱਟੀ ਤੋਂ ਬੀਬੀ ਡਿੰਪਲ ਗੋਇਲ, ਦਵਿੰਦਰ ਢਿਲੋ, ਗੁਰਵਿੰਦਰ ਕੌਰ ਕੱਕੜ, ਸਰਵਨ ਰੰਧਾਵਾ, ਗੁਰਜੰਟ ਸਿੰਘ ਭਿੰਡੀ ਸੈਂਦਾ, ਸਿਮਰਜੀਤ ਸਿੰਘ ਸੰਧੂ, ਡਾ. ਸਵਿੰਦਰ ਰਮਦਾਸ (ਡਾ. ਵਿੱਕੀ), ਪਰਮਜੀਤ ਸਿੰਘ ਬੱਗਾ ਵੇਰਕਾ, ਬਲਰਾਜ ਸਿੰਘ ਵੇਰਕਾ, ਵਿਜੇ ਕੁਮਾਰ ਸ਼ਰਮਾ, ਸੁਬੇਗ ਸਿੰਘ, ਡਾ. ਬਿਕਰਮਜੀਤ ਸਿੰਘ ਫਤਹਿਗੜ੍ਹ ਚੂੜੀਆਂ, ਰਮੇਸ਼ ਸੋਨੀ, ਕਸ਼ਮੀਰ ਸਿੰਘ ਸਹੋਤਾ, ਸਤਨਾਮ ਸਿੰਘ, ਸੁਰਜੀਤ ਸਿੰਘ ਭਿੰਡੀ ਸੈਦਾਂ, ਪੰਕਜਪਾਲ ਸਿੰਘ ਮੱਲੀ, ਅਮਨ ਦੇਵਗਨ, ਜਗਜੀਤ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਮੱਤੇਵਾਲ, ਸਾਹਿਬ ਖੋਖਰ, ਲਖਵਿੰਦਰ ਸਿੰਘ ਪਹਿਰੇਦਾਰ, ਜੱਗਪ੍ਰੀਤ ਸਿੰਘ ਜੋਤੀ, ਨਰਿੰਦਰਜੀਤ ਸਿੰਘ, ਸੁਖਬੀਰ ਸਿੰਘ, ਰਣਜੀਤ ਸਿੰਘ ਰਾਜਾ, ਹਰਦੇਵ ਸਿੰਘ, ਧਰਮਵੀਰ ਗਿੱਲ, ਗੁਰਨਾਮ ਸਿੰਘ ਤਰਨ ਤਾਰਨ ਤੋ ਇਲਾਵਾ ਹੋਰ ਵੀ ਬਹੁਤ ਸਾਰੇ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਲੋਕਾਂ ਵਿੱਚ ਰੋਸ ਇੰਨਾ ਸੀ ਕਈ ਰਾਹ ਜਾਂਦੀਆ ਬੀਬੀਆਂ ਵੀ ਮਾਈਕ ਫੜ ਕੇ ਮਜੀਠੀਆ ਮੁਰਦਾਬਾਦ ਦੇ ਨਾਅਰੇ ਲਗਾਉਣ ਪਈਆਂ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply