Sunday, March 15, 2026

ਪੰਜਾਬ ਸਟੇਟ ਮਨੀਸਟੀਰੀਅਲ ਸਰਵਿਸਿਜ ਯੂਨੀਅਨ ਨੇ ਕੀਤੀ ਰੋਸ ਰੈਲੀ

ppn2410201609
ਫਾਜ਼ਿਲਕਾ, 24 ਅਕਤੂਬਰ (ਵਿਨੀਤ ਅਰੋੜਾ) – ਪੰਜਾਬ ਸਟੇਟ ਮਨੀਸਟੀਰੀਅਲ ਸਰਵਿਸਿਜ ਯੂਨੀਅਨ ਦੇ ਸੂਬਾਈ ਸੱਦੇ ਤੇ ਅੱਜ ਜ਼ਿਲ੍ਹਾ ਭਰ ਵਿਚ ਵੱਖ ਵੱਖ ਦਫ਼ਤਰਾਂ ਵਿਚ ਦਫ਼ਤਰੀ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਲਮਛੱੜ ਹੜ੍ਹਤਾਲ ਕੀਤੀ ਗਈ। ਜਿਸਦੇ ਤਹਿਤ ਸਥਾਨਕ ਸਵਾਮੀ ਵਿਵੇਕਾਨੰਦ ਪਾਰਕ ਵਿਚ ਕਰਮਚਾਰੀਆਂ ਵੱਲੋਂ ਵੱਡੀ ਗਿਣਤੀ ਵਿਚ ਇੱਕਠੇ ਹੋਕੇ ਰੋਸ ਰੈਲੀ ਕੀਤੀ ਗਈ।
ਜ਼ਿਲ੍ਹਾ ਯੂਨਿਟ ਵੱਲੋਂ ਕੀਤੀ ਗਈ ਇਸ ਰੋਸ ਰੈਲੀ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਹਰਭਜਨ ਖੁੰਗਰ ਨੇ ਕੀਤੀ। ਜਦਕਿ ਮੰਚ ਸੰਚਾਲਨ ਜਨਰਲ ਸਕੱਤਰ ਜਸਵਿੰਦਰ ਸਿੰਘ ਨੇ ਕੀਤਾ।
ਰੈਲੀ ਨੂੰ ਮਨੀਸਟੀਰੀਅਲ ਆਗੂ ਜ਼ਿਲ੍ਹਾ ਪ੍ਰਧਾਨ ਡੀਸੀ ਦਫ਼ਤਰ ਜਗਜੀਤ ਸਿੰਘ, ਸਿੱਖਿਆ ਵਿਭਾਗ ਦੇ ਨਵਦੀਪ ਸ਼ਰਮਾ, ਵਾਟਰ ਸਪਲਾਈ ਤੋਂ ਪ੍ਰਵੀਨ ਕੁਮਾਰ, ਖਜ਼ਾਨਚੀ ਗਰਵ ਸੇਤੀਆ, ਖਜ਼ਾਨਾ ਦਫ਼ਤਰ ਤੋਂ ਕਿਰਨ ਬਾਲਾ, ਲੋਕ ਨਿਰਮਾਣ ਵਿਭਾਗ ਤੋਂ ਵਿਕਾਸ ਕਟਾਰੀਆ, ਸੁਰਿੰਦਰ ਕੁਮਾਰ, ਸਰਕਾਰੀ ਕਾਲਜ ਤੋਂ ਰਕੇਸ਼ ਸੇਠੀ, ਹਰਦੀਪ ਕੁਮਾਰ, ਰਜਿੰਰਦ ਸਿੰਘ, ਹਰਜਿੰਦਰ ਕੁਮਾਰ, ਪ੍ਰਵੀਣ ਸ਼ਰਮਾ, ਰਕੇਸ਼ ਕੁਮਾਰ, ਆਸ਼ਾ ਸੇਠੀ, ਸਿੱਖਿਆ ਵਿਭਾਗ ਤੋਂ ਵੀਰਪਾਲ ਕੌਰ, ਪ੍ਰਦੀਪ ਕੁਮਾਰ, ਵਾਟਰ ਸਪਲਾਈ ਤੋਂ ਜਗਦੀਸ਼ ਕੁਮਾਰ, ਸੰਦੀਪ ਕੁਮਾਰ, ਹੈਲਥ ਵਿਭਾਗ ਤੋਂ ਹਰਕ੍ਰਿਸ਼ਨ ਲਾਲ, ਮਨੋਰਥ ਸਚਦੇਵਾ, ਅਮਰਜੀਤ ਸਿੰਘ, ਵਿਕਾਸ, ਅਰਪਿਤ, ਸੁਖਚੈਨ, ਪ੍ਰਿੰਸ ਕੁਮਾਰ, ਲਖਵੀਰ ਸਿੰਘ, ਅੰਕੁਰ ਸ਼ਰਮਾ, ਰਤਨ ਲਾਲ, ਮਹਿੰਦਰ, ਅੰਜੂ ਬਾਲਾ, ਸੰਦੀਪ ਕੌਰ, ਵਿਦਿਆ ਰਾਣੀ, ਅਮਨਪ੍ਰੀਤ ਕੌਰ, ਮਨਪ੍ਰੀਤ ਕੌਰ, ਅੰਜੂ, ਰਾਜਪਾਲ ਕੌਰ, ਬਲਕਾਰ ਸਿੰਘ, ਐਕਸਾਇਜ਼ ਤੋਂ ਜਤਿੰਦਰ ਵਰਮਾ, ਆਈਟੀਆਈ ਤੋਂ ਬਲਜਿੰਦਰ ਸਿੰਘ ਨੇ ਸੰਬੋਧਤ ਕੀਤਾ।
ਰੋਸ ਰੈਲੀ ਦੌਰਾਨ ਯੂਨਿਟ ਨੇ ਫੈਸਲਾ ਕੀਤਾ ਕਿ 25 ਅਕਤੂਬਰ ਨੂੰ ਸਥਾਨਕ ਪ੍ਰਤਾਪ ਬਾਗ ਫਾਜ਼ਿਲਕਾ ਵਿਚ ਦਫ਼ਤਰੀ ਕਰਮਚਾਰੀਆਂ ਵੱਲੋਂ ਸਵੇਰੇ 11 ਵਜੇ ਰੋਸ ਰੈਲੀ ਕੀਤੀ ਜਾਵੇਗੀ। ਇਸ ਮੌਕੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜੋਰਦਾਰ ਨਾਅਰੇਬਾਜੀ ਵੀ ਕੀਤੀ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply