Friday, July 10, 2026

ਨਵਦੀਪ ਬਦੇਸ਼ਾ ਦੀ ਬਾਲ ਪੁਸਤਕ “ਜਾਨਵਰਾਂ ਦੇ ਅੰਗ ਸੰਗ” ਲੋਕ ਅਰਪਿਤ

ppn2710201622

ਚੌਂਕ ਮਹਿਤਾ, 27 ਅਕਤੂਬਰ (ਜੋਗਿੰਦਰ ਸਿੰਘ ਮਾਣਾ)- ਪਿਛਲੇ 30 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਵਿੱਚ ਜੁੱਟੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਇਕ ਸਾਹਿਤਕ ਸਮਾਗਮ ਰੰਧਾਵਾ ਰੈਸਟੋਰੈਂਟ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਪ੍ਰਵਾਸੀ ਸਾਹਿਤਕਾਰ ਸ: ਸੰਤੋਖ ਸਿੰਘ ਭੁੱਲਰ, ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰ: ਸੇਵਾ ਸਿੰਘ ਕੌੜਾ, ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਮਾ: ਦਰਸ਼ਨ ਸਿੰਘ ਬਦੇਸ਼ਾ ਆਦਿ ਸ਼ੁਸ਼ੋਭਿਤ ਸਨ । ਇਸ ਮੌਕੇ ਨਵਦੀਪ ਸਿੰਘ ਬਦੇਸ਼ਾ ਦੀ ਤੀਸਰੀ ਬਾਲ ਪੁਸਤਕ “ਜਾਨਵਰਾਂ ਦੇ ਅੰਗ ਸੰਗ” ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤੀ ਗਈ। ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਪਿਛਲੀਆਂ ਸਰਗਰਮੀਆਂ ਤੇ ਇਕ ਝਾਤ ਪਾਈ ਅਤੇ ਸਮੁੱਚੇ ਸਮਾਗਮ ਨੂੰ ਤਰਤੀਬ ਦਿੱਤੀ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਉਘੇ ਗਾਇਕ ਮੱਖਣ ਸਿੰਘ ਭੈਣੀਵਾਲ, ਨਵਦੀਪ ਬਦੇਸ਼ਾ, ਸੁਖਰਾਜ ਭੁੱਲਰ, ਮਨਜੀਤ ਸਿੰਘ ਵੱਸੀ, ਸ਼ੇਲਿੰਦਰਜੀਤ ਰਾਜਨ, ਬਲਦੇਵ ਕ੍ਰਿਸ਼ਨ ਸ਼ਰਮਾ, ਮੁਖਤਿਆਰ ਗਿੱਲ, ਬਲਵਿੰਦਰ ਸਿੰਘ ਅਠੌਲਾ, ਸੁੱਖਾ ਸਿੰਘ ਭੁੱਲਰ, ਸਤਤਰਾਜ ਜਲਾਲਾਂਬਾਦੀ, ਰਿੱਕੀ ਬਾਬਾ ਬਕਾਲਾ, ਬਿਕਰਮਜੀਤ ਸਿੰਘ, ਹਰਜੀਤ ਸਿੰਘ ਗਿੱਲ, ਮਨਜੀਤ ਸਿੰਘ ਕੰਬੋ, ਹਰਨੂਰ ਭੁੱਲਰ, ਮਣੀ ਅਠੌਲਾ, ਆਦਿ ਨੇ ਕਾਵਿ ਰਚਨਾਵਾਂ ਪੜ੍ਹੀਆਂ। ਸੰਤੋਖ ਸਿੰਘ ਭੁੱਲਰ, ਪ੍ਰਿੰ: ਸੇਵਾ ਸਿੰਘ ਕੌੜਾ, ਰਘਬੀਰ ਸਿੰਘ ਸੋਹਲ ਨੇ ਪੁਸਤਕ “ਜਾਨਵਰਾਂ ਦੇ ਅੰਗ ਸੰਗ” ਦੀ ਆਮਦ ਤੇ ਨਵਦੀਪ ਬਦੇਸ਼ਾ ਨੂੰ ਵਧਾਈ ਦਿੱਤੀ ਅਤੇ ਕਿਤਾਬ ਉਪਰ ਭੱਖਵੀਂ ਅਤੇ ਉਸਾਰੂ ਵਿਚਾਰ ਚਰਚਾ ਵੀ ਹੋਈ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …

Leave a Reply