ਨਵੀਂ ਦਿੱਲੀ, 30 ਮਈ (ਅੰਮ੍ਰਿਤ ਲਾਲ ਮੰਨਣ)- ਵੱਖ-ਵੱਖ ਸ਼ਹੀਦਾਂ ਦੇ ਨਾਂ ਤੇ 11 ਹਾਉਸ ਬਣਾ ਕੇ ਜਮਨਾ ਪਾਰ ਦੇ ਐਮ.ਐਸ. ਕਰਮਜੋਤ ਸਕੂਲ ਵਿਖੇ ਲਗਾਏ ਗਏ ਗੁਰਮਤਿ ਕੈਂਪ ਦੌਰਾਨ ਦਿੱਲੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ ਬੈਗ ਵੰਡੇ ਗਏ। ਕਮੇਟੀ ਦੇ ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ ਨੇ ਇਲਾਕੇ ਦੇ ਮੈਂਬਰ ਮਨਮੋਹਨ ਸਿੰਘ ਅਤੇ ਜਤਿੰਦਰਪਾਲ ਸਿੰਘ ਗੋਲਡੀ ਦੀ ਮੌਜੂਦਗੀ ਵਿਚ ਬੱਚਿਆਂ ਨੂੰ ਮਿਲਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਸਾਲ ਇਸ ਕੈਂਪ ‘ਚ 800 ਬੱਚੇ ਵੱਖ ਵੱਖ ਸੈਕਸ਼ਨਾ ਵਿਚ ਹਿੱਸਾ ਲੈ ਰਹੇ ਹਨ, ਭਾਗ ਲੈਣ ਵਾਲੇ ਬੱਚਿਆਂ ਨੂੰ ਪਹਿਲਾ ਦੂਜਾ ਤੇ ਤੀਜਾ ਇਨਾਮ ਦੇਣ ਤੋਂ ਇਲਾਵਾ 7 ਵੀਂ ਕਲਾਸ ਤੋਂ ਵੱਡੇ ਬੱਚਿਆਂ ਨੂੰ ਚੰਡੀਗੜ੍ਹ ਦੇ ਨੇੜੇ ਗੁਰਦੁਆਰਾ ਨਾਡਾ ਸਾਹਿਬ
ਦੇ ਵੀ ਦਰਸ਼ਨ ਕਰਵਾਏ ਜਾਣਗੇ। ਇਸ ਗੱਲ ਦੀ ਜਾਣਕਾਰੀ ਕੈਂਪ ਦੇ ਮੱਖੀ ਹਰਪਾਲ ਸਿੰਘ, ਸਤਪਾਲ ਸਿੰਘ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਚਰਨਪ੍ਰੀਤ ਸਿੰਘ ਨੇ ਦਿੱਤੀ।
Check Also
ਰਾਜਪਾਲ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਵਲੋਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ
ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ …
Punjab Post Daily Online Newspaper & Print Media