Monday, March 9, 2026

’ਆਪ’ ਨੇ ਫਾਜ਼ਿਲਕਾ ਸ਼ਹਿਰ ਨੂੰ 9 ਜੋਨਾਂ ਵਿਚ ਵੰਡ ਕੇ ਸਰਕਲ, ਮੀਡੀਆ ਇੰਚਾਰਜ਼ ਕੀਤੇ ਨਿਯੁੱਕਤ

ppn0811201613ਫਾਜ਼ਿਲਕਾ, 8 ਨਵੰਬਰ (ਵਿਨੀਤ ਅਰੋੜਾ)- 2017 ਦੀਆਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਫਾਜ਼ਿਲਕਾ ਸ਼ਹਿਰ ਨੂੰ 9 ਜੋਨਾਂ ਵਿਚ ਵੰਡ ਕੇ ਚੋਣ ਪ੍ਰਚਾਰ ਕਮੇਟੀ ਦਾ ਗਠਨ, 9 ਸਰਕਲ ਇੰਚਾਰਜ਼ ਅਤੇ ਮੀਡੀਆ ਇੰਚਾਰਜ਼ ਦੀ ਨਿਯੁਕਤ ਕੀਤੀ ਹੈ।ਫਾਜ਼ਿਲਕਾ ਵਿਧਾਨਸਭਾ ਤੋਂ ਆਪ ਉਮੀਦਵਾਰ ਸਮਰਬੀਰ ਸਿੰਘ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਦਿਲੀ ਤੋਂ ਆਏ ਆਬਜਰਵਰ ਪੰਕਜ ਰੰਗਾ, ਬਚਿਤਰ, ਜਸਜੋਤ ਗਿੱਲ, ਕੁਲਦੀਪ ਓਲਖ, ਧਰਮਪਾਲ ਚਾਵਲਾ, ਲਵਕੀਰਤ ਬਰਾੜ, ਅਤਿੰਦਰਪਾਲ ਬਰਾੜ, ਹਰਜੀਤ ਸਿੱਧੂ, ਜੈ ਚੰਦ ਆਦਿ ਦੀ ਹਾਜ਼ਰੀ ਵਿਚ ਵਿੱਕੀ ਅੰਗੀ, ਭਗਵਾਨ ਚੰਦ, ਗੋਲਡੀ ਚਾਵਲਾ, ਵਿਜੈ ਕੁਮਾਰ, ਹਰਬੰਸ ਸਿੰਘ, ਸ਼ਾਮ ਲਾਲ ਰਿੰਕੂ, ਰਤਨ ਜੈਸਵਾਲ, ਵਿਨੋਦ ਨੂੰ ਫਾਜ਼ਿਲਕਾ ਸ਼ਹਿਰ ਦੇ ਲਈ ਸਰਕਲ ਇੰਚਾਰਜ਼ ਨਿਯੁਕਤ ਕੀਤਾ ਗਿਆ।
ਐਡਵੋਕੇਟ ਗੋਰਵ ਦਹੂਜਾ, ਐਡਵੋਕੇਟ ਗੋਰਵ ਸ਼ਰਮਾ, ਐਡਵੋਕੇਟ ਯੋਗੇਸ਼ ਰਹੇਜਾ, ਵਰਿੰਦਰ ਯਾਦਵ, ਰਜਿੰਦਰ ਸ਼ਰਮਾ, ਇੰਦਰਾਜ, ਧਰਮਪਾਲ ਚਾਵਲਾ, ਕਿਰਨ ਗੁਲਬਧਰ, ਮੋਹਨ ਲਾਲ, ਬੂਟਾ ਰਾਮ, ਰਕੇਸ਼ ਸ਼ਰਮਾ, ਡਾ. ਪੁਖਰਾਜ ਅਰੋੜਾ, ਐਡਵੋਕੇਟ ਰਵਿੰਦਰ ਚੁਚਰਾ, ਰਾਜ ਕੁਮਾਰ, ਨਰਿੰਦਰ ਖਾੜੀ, ਸੰਨੀ ਕੁਮਾਰ, ਮੱਖਣ ਸਿੰਘ, ਸਾਹਿਲ ਵਢੇਰਾ, ਕੁੰਦਨ ਸਿੰਘ, ਸਾਹਿਲ ਸੇਠੀ, ਐਡਵੋਕੇਟ ਐਸ.ਐਸ.ਗਿੱਲ, ਨਵਦੀਪ, ਅਰਪਿਤ ਖੁਰਾਣਾ ਨੂੰ ਚੋਣ ਪ੍ਰਚਾਰ ਕਮੇਟੀ ਦਾ ਮੈਂਬਰ ਚੁਣਿਆ ਗਿਆ। ਜਦਕਿ ਮੀਡੀਆ ਇੰਚਾਰਜ਼ ਜਵਿੰਦਰ ਸਿੰਘ ਕੈਪਲ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਆਪ ਆਗੂਆਂ ਨੇ ਕਿਹਾ ਕਿ ਜਲਦੀ ਹੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply