Saturday, April 11, 2026

 ਛੋਟੇ ਨੋਟਾਂ ਦੀ ਘਾਟ- ਕਾਰਣ ਨਹੀਂ ਚੱਲ ਰਹੇ 2000 ਦੇ ਨਵੇਂ ਨੋਟ, ਲੋਕ ਪ੍ਰੇਸ਼ਾਨ

500 ਤੇ 1000 ਦੇ ਕਰੰਸੀ ਨੋਟ ਬੰਦ ਹੋਣ ਨਾਲ ਕਾਰੋਬਾਰ ਪ੍ਰਭਾਵਿਤ

ppn1211201625

ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ ਸੱਗੂ)- ਅੱਜ ਦੂਜੇ ਦਿਨ ਵੀ ਪੁਰਾਣੇ ਨੋਟ ਬਦਲ ਕੇ ਨਵੇਂ ਨੋਟ ਲੈਣ ਵਾਲੇ ਲੋਕਾਂ ਦੀਆ ਬੈਂਕਾਂ ਅਤੇ ਏ.ਟੀ.ਐਮ ਮਸ਼ੀਨਾਂ ਦੇ ਕੈਬਿਨਾਂ ਦੇ ਅੰਦਰ ਭੀੜਾਂ ਤੇ ਬਾਹਰ ਲੰਮੀਆਂ ਲਾਈਨਾਂ ਦੇਰ ਸ਼ਾਮ ਤੱਕ ਲੱਗੀਆਂ ਰਹੀਆਂ, ਜਿੰਨਾਂ ਨੂੰ ਕੰਟਰੋਲ ਕਰਨ ਲਈ ਸੁਰੱਖਿਆ ਗਾਰਡਾਂ ਨੂੰ ਕਾਫੀ ਜੱਦੋਜਹਿਦ ਕਰਨੀ ਪਈ।ਮੋਦੀ ਸਰਕਾਰ ਵਲੋਂ 500 ਤੇ 1000 ਦੇ ਕਰੰਸੀ ਨੋਟ ਬੰਦ ਕਰ ਦੇਣ ਨਾਲ ਸਮੂਹ ਕਾਰੋਬਾਰੀ ਕਾਫੀ ਤੰਗ ਤੇ ਪ੍ਰੇਸ਼ਾਨ ਹਨ।10 ਨਵੰਬਰ ਤੋਂ ਬੈਂਕਾਂ ਵਿਚੋਂ ਜੋ 2000 ਦੇ ਨੋਟ ਮਿਲ ਰਿਹਾ ਹੈ, ਉਹ ਵੀ ਮਾਰਕੀਟ ਵਿੱਚ ਨਾ ਚੱਲਣ ਕਰ ਕੇ ਲੋਕਾਂ ਦੀ ਪ੍ਰੁੇਸ਼ਾਨੀਆਂ ਖਤਮ ਹੋਣ ਦੀ ਬਜ਼ਾਏ ਦਿਨੋ ਦਿਨ ਵਧ ਰਹੀਆਂ ਹਨ।ਦੀਦਾਰ ਸਿੰਘ ਨਾਮੀ ਕਾਰੋਬਾਰੀ ਦਾ ਕਹਿਣਾ ਹੈ ਕਿ ਉਨਾਂ ਨੂੰ ਫੈਕਟਰੀ ਚਲਾਉਣ ਲਈ ਫੁੱਟਕਲ ਸਮਾਨ ਖਰੀਦਣਾ ਪਂੈਦਾ ਹੈ, ਜੋ 100 ਤੇ 50 ਰੁਪਏ ਦੇ ਨੋਟ ਮਾਰਕੀਟ ਵਿੱਚ ਉਪਲੱਬਧ ਨਾ ਹੋਣ ਕਰ ਕੇ ਪ੍ਰਭਾਵਿਤ ਹੋ ਰਿਹਾ ਹੈ।ਉਨਾਂ ਕਿਹਾ ਕਿ ਫੈਕਟਰੀ ੱਿਵਚ ਕੰਮ ਕਰਦੇ ਕਾਰੀਗਰ ਵੀ ਮੌਜੂਦਾ ਹਾਲਾਤਾਂ ਵਿੱਚ ਛੋਟੇ ਛੋਟੇ ਨੋਟ ਮੰਗ ਰਹੇ ਹਨ, 500 ਤੋਂ ਘੱਟ ਪੈਟਰੋਲ ਨਹੀਂ ਮਿਲ ਰਿਹਾ।ਇਸ ਲਈ ਸਰਕਾਰ 2000 ਦੇ ਨੋਟਾਂ ਦੀ ਬਜ਼ਾਏ ਬੈਂਕਾਂ ਤੇ ਏ.ਟੀ.ਐਮ ਮਸ਼ੀਨਾਂ ਰਾਹੀਂ ਛੋਟੇ ਨੋਟ ਮੁਹੱਈਆ ਕਰਵਾਵੇ।ਮਨਜੀਤ ਸਿੰਘ ਮੰਜ਼ਿਲ ਨਾਮੀ ਕਾਰੋਬਾਰੀ ਦਾ ਕਹਿਣਾ ਹੈ ਕਿ 2000 ਦੇ ਵੱਡੇ ਨੋਟ ਮਾਰਕੀਟ ਵਿੱਚ ਨਾ ਚੱਲਣ ਕਰ ਕੇ ਇਸ ਨਵੇਂ ਨੋਟ ਦੀ ਕਾਲਾਬਜ਼ਾਰੀ ਵਧੇਗੀ।

ppn1211201626
ਉਧਰ ਸਥਾਨਕ ਵੱਲਾ ਸਥਿਤ ਥੋਕ ਸਬਜ਼ੀ ਮੰਡੀ ਦਾ ਦੌਰਾ ਕਰਨ ‘ਤੇ ਰੇਹੜੀਆਂ ਫੜੀਆਂ ਵਾਲਿਆਂ ਨੇ ਦੱਸਿਆ ਕਿ ਫੁੱਟਕਲ ਕਰੰਸੀ ਨਾ ਮਿਲਣ ਕਰ ਕੇ ਉਨਾਂ ਦੀ ਰੋਜੀ ਰੋਟੀ ਬੰਦ ਹੋਣ ਕਿਨਾਰੇ ਹੈ।ਇਹਨਾਂ ਦੁਕਾਨਦਾਰਾਂ ਨੇ ਕਿਹਾ ਕਿ ਉਹਨਾਂ ਕੋਲ ਜੋ ਗ੍ਰਾਹਕ ਆ ਰਹੇ ਹਨ ਉਹ 500 ਤੇ ਹਜਾਰ ਦੇ ਨੋਟ ਦਿੰਦੇ ਹਨ, ਜੋ ਉਹ ਲੈਣ ਤੋਂ ਅਸਮਰੱਥ ਹਨ।ਇਸ ਤਰਾਂ ਉਨਾਂ ਦਾ ਮਾਲ ਨਹੀਂ ਵਿਕ ਰਿਹਾ ਅਤੇ ਸਬਜ਼ੀ ਖਰਾਬ ਹੋਣ ਵਾਲਾ ਕੱਚਾ ਸਮਾਨ ਹੋਣ ਕਰ ਕੇ ਉਨਾਂ ਨੂੰ ਸੱਸਤਾ ਵੇਚਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।ਉਨਾਂ ਕਿਹਾ ਕਿ ਆੜਤੀ ਵੀ ਉਨਾਂ ਪਾਸੋਂ 500 ਤੇ 1000 ਦੇ ਨੋਟ ਲੈਣ ਤੋਂ ਆਨਾਕਾਨੀ ਕਰ ਰਹੇ ਹਨ।ਉਧਰ ਆੜਤੀ ਤੇ ਵੱਲਾ ਸਬਜ਼ੀ ਮੰਡੀ ਦੇ ਪ੍ਰਧਾਨ ਰਵਿੰਦਰ ਸਿੰਘ ਸੇਖੋਂ ਮੀਤ ਪ੍ਰਧਾਨ ਅਮਰਦੀਪ ਸਿੰਘ ਬੱਬਲੀ, ਰੋਹਿਤ ਤੇ ਜਸਪਾਲ ਸਿੰਘ ਸੇਠੀ ਨੇ ਦੱਸਿਆ ਕਿ ਕੱਲ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ।ਰਕਮਾਂ ਲੈਣ ਵਾਲੇ ਛੋਟੇ ਨੋਟ ਮੰਗਦੇ ਹਨ।ਜਸਪਾਲ ਸਿੰਘ ਸੇਠੀ ਨੇ ਕਿਹਾ ਕਿ ਬੇਸ਼ੱਕ ਕਾਲਾਬਜਾਰੀ, ਭ੍ਰਿਸ਼ਟਾਚਾਰ ਤੇ ਜਾਅਲਸਾਜ਼ੀ ਰੋਕਣ ਲਈ ਇਹ ਦੇਸ਼ ਹਿੱਤ ਵਿਚ ਚੁੱਕਿਆ ਗਿਆ ਸਹੀ ਕਦਮ ਹੈ, ਪਰ ਚੰਗਾ ਹੁੰਦਾ ਜੇ ਨਵੀਂ ਕਰੰਸੀ ਬਜਾਰ ਵਿੱਚ ਜਾਰੀ ਕਰਨ ਉਪਰੰਤ ਹੀ 500 ਤੇ 1000 ਦੇ ਨੋਟ ਬੰਦ ਕੀਤੇ ਜਾਂਦੇ ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply